ਤਹਿਰਾਨ: ਈਰਾਨ ਨੇ ਅਮਰੀਕਾ ਦੀ ਚੇਤਾਵਨੀ ਦੇ ਬਾਵਜੂਦ ਮੱਧਮ ਦੂਰੀ ਦੀ ਇਕ ਨਵੀਂ ਮਿਸਾਈਲ ਦਾ ਸਫਲ ਪ੍ਰੀਖਣ ਕੀਤਾ ਹੈ। ਈਰਾਨੀ ਸਰਕਾਰੀ ਟੀ.ਵੀ. 'ਤੇ ਇਸ ਮਿਸਾਈਲ ਦੇ ਪ੍ਰੀਖਣ ਦੀਆਂ ਤਸਵੀਰਾਂ ਦਿਖਾਈਆਂ ਗਈਆਂ ਹਨ। ਇਸ ਤੋਂ ਪਹਿਲਾ ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਬੀਤੇ ਦਿਨ ਕਿਹਾ ਸੀ ਕਿ ਉਨ੍ਹਾਂ ਦਾ ਦੇਸ਼ ਅਮਰੀਕਾ ਤੇ ਫਰਾਂਸ ਦੀਆਂ ਆਲੋਚਨਾਵਾਂ ਦੇ ਬਾਵਜੂਦ ਆਪਣੀ ਬੈਲਿਸਟਿਕ ਮਿਸਾਈਲ ਸਮਰਥਾਵਾਂ ਨੂੰ ਵਧਾਏਗਾ।ਉਨ੍ਹਾਂ ਕਿਹਾ ਕਿ ਮਿਸਾਈਲ ਨੇ ਸਫਲਤਾਪੂਰਵਕ ਆਪਣੇ ਟੀਚੇ ਨੂੰ ਤਬਾਹ ਕਰ ਦਿੱਤਾ।
ਇਸ ਤੋਂ ਪਹਿਲਾਂ ਈਰਾਨ ਦੀ ਸਮੁੰਦਰੀ ਫੌਜ ਨੇ ਖਾੜੀ 'ਚ ਫੌਜੀ ਅਭਿਆਸ ਦੌਰਾਨ ਨਸਰ ਅਤੇ ਦੇਹਲਾਵਿਯਹ ਮਿਸਾਈਲਾਂ ਦੇ ਨਵੇਂ ਵਰਜਨ ਦਾ ਪ੍ਰੀਖਣ ਕੀਤਾ ਸੀ। ਉਦੋਂ ਰੱਖਿਆ ਮੰਤਰੀ ਹੁਸੈਨ ਦੇਹਗਾਨ ਨੇ ਕਿਹਾ ਕਿ ਦੇਸ਼ ਦੇ ਦੱਖਣੀ ਜਲ 'ਚ 95 ਸਮੁੰਦਰੀ ਫੌਜਾਂ ਜੰਗੀ ਅਭਿਆਸ 'ਵੇਲਯਾਤ' ਦੌਰਾਨ ਸਮੁੰਦਰੀ ਫੌਜ ਦੀ ਨਵੀਂ ਕਰੂਜ਼ ਮਿਸਾਈਲ ਨਸਰ ਦਾ ਪ੍ਰੀਖਣ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਅਮਰੀਕਾ ਹਮੇਸ਼ਾਂ ਇਰਾਨ ਦੇ ਵਿਰੁੱਧ ਰਿਹਾ ਹੈ ਤੇ ਇਰਾਨ 'ਤੇ ਕਈ ਕੌਮਾਂਤਰੀ ਪਾਬੰਦੀਆਂ ਵੀ ਅਮਰੀਕਾ ਨੇ ਲਗਾਈਆਂ ਹਨ। ਇਰਾਨ ਅਮਰੀਕਾ ਵਿਰੋਧੀ ਦੇਸ਼ਾਂ ਨਾਲ ਆਪਣੇ ਰਿਸ਼ਤੇ ਵਧਾ ਰਿਹਾ ਹੈ।