ਥਾਈਲੈਂਡ ਵਿੱਚ ਸ਼ਾਨੀਵਾਰ ਨੂੰ ਇੱਕ ਸਿਪਾਹੀ ਨੇ ਆਮ ਲੋਕਾਂ ਤੇ ਅੰਨੇਵਾਹ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਜਿਸ ਵਿੱਚ ਘੱਟੋ ਘੱਟ 21 ਲੋਕਾਂ ਦੀ ਮੌਤ ਹੋ ਗਈ ਅਤੇ 42 ਹੋਰ ਜ਼ਖਮੀ ਹੋ ਗਏ। ਇਸ ਗੋਲੀਬਾਰੀ ਤੇ ਕਾਰਵਾਈ ਕਰਦੇ ਹੋਏ ਸੁਰੱਖਿਆ ਬੱਲਾਂ ਨੇ ਬੰਦੂਕਧਾਰੀ ਨੂੰ ਇੱਕ ਸ਼ੌਪਿੰਗ ਮਾਲ ਵਿੱਚ ਗੋਲੀ ਮਾਰ ਕਿ ਢੇਰ ਕਰ ਦਿੱਤਾ।

ਅਧਿਕਾਰੀਆਂ ਮੁਤਾਬਕ ਮੁਲਜ਼ਮ ਵਿੱਤੀ ਵਿਵਾਦ ਤੋਂ ਗੁੱਸੇ ਵਿੱਚ ਸੀ। ਉਸਨੇ ਪਹਿਲਾਂ ਦੋ ਵਿਅਕਤੀਆਂ ਨੂੰ ਗੋਲੀ ਮਾਰੀ ਅਤੇ ਫਿਰ ਇੱਕ ਬਹੁਤ ਹੀ ਵਿਅਸਤ ਸ਼ੌਪਿੰਗ ਮੱਲ ਵੱਲ ਚਲਾ ਗਿਆ। ਜਿੱਥੇ ਦਹਸ਼ਿਤ ਦਾ ਮਾਹੋਲ ਪੈਦਾ ਹੋ ਗਿਆ ਅਤੇ ਕਈ ਦੁਕਾਨਦਾਰ ਓਥੋਂ ਭੱਜ ਗਏ।ਪੁਲਿਸ ਦੁਆਰਾ ਸੈਂਕੜੇ ਲੋਕਾਂ ਨੂੰ ਛੋਟੀਆਂ ਟੁਕੜੀਆਂ ਵਿੱਚ ਮਾਲ ਤੋਂ ਬਾਹਰ ਕੱਢਿਆ ਗਿਆ ਜਦੋਂ ਉਹ ਬੰਦੂਕਧਾਰੀ ਦੀ ਭਾਲ ਕਰ ਰਹੇ ਸਨ।

ਥਾਈਲੈਂਡ ਦੇ ਰੱਖਿਆ ਮੰਤਰਾਲੇ ਦੇ ਇੱਕ ਬੁਲਾਰੇ ਮੁਤਾਬਕ ਇਸ ਹਮਲੇ ਪਿਛੇ ਸਾਰਜੈਂਟ ਮੇਜਰ ਜਕਰਾਪਾਂਥ ਥੋਮਮਾ ਇੱਕ ਜੂਨੀਅਰ ਆਰਮੀ ਅਫਸਰ ਸੀ।

ਅੱਧੀ ਰਾਤ ਤੋਂ ਥੋੜ੍ਹੀ ਦੇਰ ਪਹਿਲਾਂ, ਪੁਲਿਸ ਨੇ ਘੋਸ਼ਣਾ ਕੀਤੀ ਕਿ ਉਨ੍ਹਾਂ ਨੇ ਸ਼ੌਪਿੰਗ ਮਾਲ ਦੇ ਇੱਕ ਹਿੱਸੇ ਨੂੰ ਸੁਰੱਖਿਅਤ ਕਰ ਲਿਆ ਹੈ, ਪਰ ਅਜੇ ਵੀ ਬੰਦੂਕਧਾਰੀ ਦੀ ਭਾਲ ਕਰ ਰਹੇ ਹਨ। ਤਕਰੀਬਨ 16 ਘੰਟਿਆਂ ਬਾਅਦ, ਅਧਿਕਾਰੀਆਂ ਨੇ ਮਾਲ ਦੇ ਬਾਹਰ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਸ ਵਿੱਚ ਇਹ ਦੱਸਿਆ ਗਿਆ ਕਿ ਬੰਦੂਕਧਾਰੀ ਨੂੰ ਜਾਨ ਤੋਂ ਮਾਰ ਦਿੱਤਾ ਗਿਆ ਹੈ।

ਇਸ ਗੋਲੀਬਾਰੀ ਅਤੇ ਖੂਨੀ ਹਮਲੇ ਦਾ ਵੀਡੀਓ ਬੰਦੂਕਧਾਰੀ ਨੇ ਫੇਸਬੁਕ ਤੇ ਵੀ ਸ਼ੇਅਰ ਕੀਤਾ।