ਮੁੰਬਈ: ਥਾਈਲੈਂਡ ਨੇ ਭਾਰਤ ਸਮੇਤ 21 ਦੇਸ਼ਾਂ ਤੋਂ ਆਉਣ ਵਾਲੇ ਸੈਲਾਨੀਆਂ ਤੋਂ 1 ਦਸੰਬਰ 2018 ਤੋਂ 31 ਜਨਵਰੀ 2019 ਦੇ ਵਿੱਚ ਵੀਜ਼ਾ ਆਨ ਅਰਾਈਵਲ ਫੀਸ ਨਾ ਲੈਣ ਦਾ ਫੈਸਲਾ ਕੀਤਾ ਹੈ। ਜਿਸ ਦਾ ਮਤਲਬ ਕਿ ਹੁਣ ਸਾਊਥ ਈਸਟ ਏਸ਼ੀਅਨ ਟੂਰਿਸਟ ਥਾਂਵਾਂ ‘ਤੇ ਜਾਣਾ ਹੋਰ ਵੀ ਸਸਤਾ ਹੋ ਗਿਆ ਹੈ। ਥਾਈ ਸਰਕਾਰ ਨੇ ਅਜਿਹਾ ਫੈਸਲਾ ਟੂਰੀਜ਼ਮ ਨੂੰ ਉਤਸ਼ਾਹਿਤ ਕਰਨ ਲਈ ਲਿਆ ਹੈ।


ਥਾਈਲੈਂਡ ਜਾਣ ‘ਚ ਹੁਣ ਤੁਹਾਡੇ ਪੂਰੇ 4,400 ਰੁਪਏ ਦੀ ਬਚਤ ਹੋ ਰਹੀ ਹੈ, ਜਿਸ ‘ਚ ਤੁਸੀਂ 14 ਦਿਨ ਤਕ ਉੱਥੇ ਰੁਕ ਸਕਦੇ ਹੋ। ਅਜਿਹੇ ‘ਚ ਜੇਕਰ ਤੁਸੀਂ ਦਸੰਬਰ ਅਤੇ ਜਨਵਰੀ ਮਹੀਨੇ ‘ਚ ਥਾਈ ਜਾਂਦੇ ਹੋ ਤਾਂ ਇਸ ਦੇ ਨਾਲ ਇੱਕ ਸ਼ਰਤ ਵੀ ਹੈ ਕਿ ਤੁਸੀਂ ਇਥੇ 14 ਦਿਨ ਤੋਂ ਵੱਧ ਨਾ ਰੁਕੋ।



ਜੀ ਹਾਂ, ਥਾਈ ਸਰਕਾਰ ਇਹ ਮੌਕਾ ਤੁਹਾਨੂੰ ਉਦੋਂ ਹੀ ਦੇ ਰਹੀ ਹੈ ਜੇਕਰ ਤੁਸੀਂ ਥਾਈਲੈਂਡ ‘ਚ 15 ਦਿਨਾਂ ਤੋਂ ਘੱਟ ਰੁਕਦੇ ਹੋ। ਪਿਛਲੇ ਕੁਝ ਸਮੇਂ ‘ਚ ਇੱਥੇ ਘੁੰਮਣ ਆਉਣ ਵਾਲੇ ਲੋਕਾਂ ਦੀ ਗਿਣਤੀ ‘ਚ ਕਮੀ ਆਈ ਹੈ ਜਿਸ ਕਰਕੇ ਸਥਾਨਿਕ ਸਰਕਾਰ ਨੇ ਇਸ ਤਰ੍ਹਾਂ ਦਾ ਫੈਸਲਾ ਲਿਆ ਹੈ। ਭਾਰਤ ਦੇ ਨਾਲ ਇਹ ਸੁਵਿਧਾ ਹੋਰ ਵੀ 21 ਦੇਸ਼ਾਂ ਨੂੰ ਮਿਲੀ ਹੈ।