ਥਾਈਲੈਂਡ 'ਚ ਇੱਕ ਮਹੀਨੇ ਲਈ ਮੌਜ ਮਸਤੀ ਬੰਦ
ਏਬੀਪੀ ਸਾਂਝਾ | 14 Oct 2016 06:22 PM (IST)
ਨਵੀਂ ਦਿੱਲੀ : ਥਾਈਲੈਂਡ ਵਿੱਚ ਸਭ ਤੋਂ ਜ਼ਿਆਦਾ ਸਮੇਂ ਤੱਕ ਰਾਜ ਕਰਨ ਵਾਲੇ ਰਾਜਾ ਪੂਮੀਮੋਨ ਅਦੁਨਯਦੇਤਾ ਦਾ 88 ਸਾਲ ਦੀ ਉਮਰ ਵਿੱਚ ਸ਼ੁੱਕਰਵਾਰ ਨੂੰ ਦੇਹਾਂਤ ਹੋ ਗਿਆ। ਇਸ ਤੋਂ ਬਾਅਦ ਥਾਈਲੈਂਡ ਵਿੱਚ ਇੱਕ ਮਹੀਨੇ ਦੇ ਲਈ ਰਾਸ਼ਟਰੀ ਸੋਗ ਦਾ ਐਲਾਨ ਕਰ ਦਿੱਤਾ ਗਿਆ। ਇਸ ਕਰ ਕੇ ਥਾਈਲੈਂਡ ਜਾਣ ਵਾਲੇ ਸੈਲਾਨੀਆਂ ਨੂੰ ਇੱਕ ਮਹੀਨੇ ਤੱਕ ਯਾਤਰਾ ਨਾ ਕਰਨ ਲਈ ਆਖਿਆ ਗਿਆ ਹੈ ਕਿਉਂਕਿ ਪੂਰਾ ਥਾਈਲੈਂਡ ਸੋਗ ਵਿੱਚ ਡੁੱਬਿਆ ਹੋਇਆ ਹੈ। ਘਟਨਾ ਕਾਰਨ ਵਿਦੇਸ਼ੀ ਸੈਲਾਨੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਰਾਜੇ ਦੀ ਮੌਤ ਤੋਂ ਬਾਅਦ ਥਾਈਲੈਂਡ ਵਿੱਚ ਇੱਕ ਮਹੀਨੇ ਤੱਕ ਵਿਦੇਸ਼ੀ ਸੈਲਾਨੀਆਂ ਲਈ ਮਨੋਰੰਜਨ ਦੇ ਸਾਰੇ ਸਾਧਨਾਂ ਬੰਦ ਕਰ ਦਿੱਤੇ ਗਏ ਹਨ। ਐਫਸੀਓ ਨੇ ਵਿਦੇਸ਼ੀ ਸੈਲਾਨੀਆਂ ਦੇ ਲਈ ਅਲਰਟ ਵੀ ਜਾਰੀ ਕੀਤਾ ਹੈ। ਜਿਸ ਦੇ ਅਨੁਸਾਰ ਰਿਜ਼ੋਰਟਸ , ਹੋਟਲ ,ਬਾਰ ਕਲੱਬ, ਸਾਂਪਿੰਗ ਸੈਂਟਰ ਅਤੇ ਮਸਾਜ ਪਾਲਰ ਇੱਕ ਮਹੀਨੇ ਲਈ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਇਸ ਦੇ ਸੈਲਾਨੀਆਂ ਨੂੰ ਪੂਰੇ ਕੱਪੜੇ ਪਾਉਣ ਦੀ ਸਲਾਹ ਵੀ ਦਿੱਤੀ ਗਈ ਹੈ। ਯਾਦ ਰਹੇ ਕਿ ਥਾਈਲੈਂਡ ਵਿੱਚ ਰਾਜਾ ਦਾ ਅਪਮਾਨ ਕਰਨਾ ਇੱਕ ਅਪਰਾਧ ਹੈ ਇਸ ਲਈ ਇੱਕ ਸਾਲ ਦੀ ਸਜ਼ਾ ਵੀ ਹੋ ਸਕਦੀ ਹੈ। ਹਰ ਸਾਲ ਦੁਨੀਆ ਦੇ ਲੱਖਾਂ ਸੈਲਾਨੀ ਥਾਈਲੈਂਡ ਘੁੰਮਣ ਲਈ ਆਉਂਦੇ ਹਨ।