Indian boy hit truck in barrier of White House: ਅਮਰੀਕਾ ਵਿੱਚ ਭਾਰਤੀ ਮੂਲ ਦੇ ਲੜਕੇ ਨੇ ਵੱਡਾ ਕਾਰਾ ਕੀਤਾ ਹੈ। ਇਸ ਮਗਰੋਂ ਜਾਂਚ ਏਜੰਸੀਆਂ ਵੀ ਅਲਰਟ ਹੋ ਗਈਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਭਾਰਤੀ ਮੂਲ ਦੇ 19 ਸਾਲਾ ਲੜਕੇ ਨੇ ਕਿਰਾਏ ’ਤੇ ਲਏ ਯੂ-ਹੌਲ ਟਰੱਕ ਨਾਲ ਇੱਥੇ ਸਥਿਤ ਵਾਈਟ ਹਾਊਸ ਦੇ ਬੈਰੀਅਰ ਵਿੱਚ ਜਾਣਬੁੱਝ ਕੇ ਟੱਕਰ ਮਾਰ ਦਿੱਤੀ। ਉਸ ਨੇ ਮਗਰੋਂ ਪੁਲਿਸ ਨੂੰ ਦੱਸਿਆ ਕਿ ਉਹ ਵਾਈਟ ਹਾਊਸ ਦੇ ਅੰਦਰ ਜਾ ਕੇ ‘ਸੱਤਾ ’ਤੇ ਕਾਬਜ਼’ ਹੋਣਾ ਤੇ ਰਾਸ਼ਟਰਪਤੀ ਜੋਅ ਬਾਇਡਨ ਨੂੰ ‘ਮਾਰਨਾ’ ਚਾਹੁੰਦਾ ਹੈ। ਪੁਲਿਸ ਨੇ ਸਾਈ ਵਰਸ਼ਿਤ ਕੰਦੁਲਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਹਾਸਲ ਵੇਰਵਿਆਂ ਮੁਤਾਬਕ ਉਸ ਨੇ ਸੋਮਵਾਰ ਰਾਤ 10 ਵਜੇ ਦੇ ਕਰੀਬ ਸੁਰੱਖਿਆ ਬੈਰੀਅਰ ਵਿੱਚ ਟਰੱਕ ਲਿਆ ਕੇ ਮਾਰਿਆ। ਇਸ ਦੌਰਾਨ ਉੱਥੋਂ ਪੈਦਲ ਜਾ ਰਹੇ ਕਈਆਂ ਨੂੰ ਉਸ ਨੇ ਭੱਜਣ ਲਈ ਮਜਬੂਰ ਕਰ ਦਿੱਤਾ। ਹਾਲਾਂਕਿ ਘਟਨਾ ਸਥਾਨ ਵਾਈਟ ਹਾਊਸ ਦੇ ਗੇਟਾਂ ਤੋਂ ਕਾਫ਼ੀ ਦੂਰ ਹੈ। ਟੱਕਰ ਤੋਂ ਬਾਅਦ ਸੜਕਾਂ ਤੇ ਆਲੇ-ਦੁਆਲੇ ਨੂੰ ਬੰਦ ਕਰ ਦਿੱਤਾ ਗਿਆ। ਨੇੜੇ ਸਥਿਤ ਹੇਅ-ਐਡਮਜ਼ ਹੋਟਲ ਨੂੰ ਵੀ ਇਹਤਿਆਤ ਵਜੋਂ ਖਾਲੀ ਕਰਾਉਣਾ ਪਿਆ।
ਪੁਲਿਸ ਮੁਤਾਬਕ ਸਾਈ ਕੰਦੁਲਾ ਮਿਸੂਰੀ ਸੂਬੇ ਦੇ ਚੈਸਟਰਫੀਲਡ ਦਾ ਰਹਿਣ ਵਾਲਾ ਹੈ। ਉਹ ਸੇਂਟ ਲੁਈਸ ਤੋਂ ਇਕ ਪਾਸੇ ਦੀ ਟਿਕਟ ਲੈ ਕੇ ਡਿਊਲਜ਼ ਹਵਾਈ ਅੱਡੇ ’ਤੇ ਉਤਰਿਆ ਸੀ ਤੇ ਤੁਰੰਤ ਮਗਰੋਂ ਉਸ ਨੇ ਇਕ ਟਰੱਕ ਕਿਰਾਏ ਉਤੇ ਲੈ ਲਿਆ। ਇਸੇ ਟਰੱਕ ਨਾਲ ਉਸ ਨੇ ਵਾਈਟ ਹਾਊਸ ਦੇ ਉੱਤਰੀ ਪਾਸੇ ਮੈਟਲ ਬੈਰੀਅਰ ਵਿਚ ਟੱਕਰ ਮਾਰ ਦਿੱਤੀ।
ਕੰਦੁਲਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਛੇ ਮਹੀਨਿਆਂ ਤੋਂ ਹਮਲੇ ਦੀ ਯੋਜਨਾ ਬਣਾ ਰਿਹਾ ਸੀ। ਐਫਬੀਆਈ ਦੇ ਏਜੰਟਾਂ ਨੇ ਇਸੇ ਦੌਰਾਨ ਚੈਸਟਰਫੀਲਡ ਸਥਿਤ ਕੰਦੁਲਾ ਦੇ ਘਰ ਦੀ ਤਲਾਸ਼ੀ ਵੀ ਲਈ ਹੈ। ਇਸ ਮਾਮਲੇ ਦੀ ਦੀ ਕਾਫੀ ਚਰਚਾ ਹੈ। ਜਾਂਚ ਏਜੰਸੀਆਂ ਮਾਮਲੇ ਨੂੰ ਬੇਹੱਦ ਗੰਭੀਰਤਾ ਨਾਲ ਲੈ ਰਹੀਆਂ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਕੈਨੇਡਾ ਜਾ ਲੜਕੀ ਨੇ ਸਬੰਧ ਬਣਾਉਣ ਤੋਂ ਕੀਤਾ ਇਨਕਾਰ, ਮਾਮਲਾ ਪਹੁੰਚਿਆ ਹਾਈਕੋਰਟ, ਅਦਾਲਤ ਨੇ ਦਿੱਤਾ ਸਖਤ ਆਦੇਸ਼
ਇਹ ਵੀ ਪੜ੍ਹੋ :ਪੰਜਾਬ ਦੀਆਂ ਜੇਲ੍ਹਾਂ 'ਚ ਗੈਂਗਵਾਰ ਦਾ ਖਤਰਾ, ਦੋ ਬਦਮਾਸ਼ਾਂ ਦੇ ਕਤਲ ਮਗਰੋਂ ਹਾਈ ਅਲਰਟ ਜਾਰੀ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ