ਵੀਅਤਨਾਮ ਦੇ ਸਿਹਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦਾ ਨਾਂਗ ਸ਼ਹਿਰ ਦਾ 57 ਸਾਲਾ ਵਿਅਕਤੀ ਬੁਖਾਰ ਅਤੇ ਸਾਹ ਦੀ ਸਮੱਸਿਆ ਕਾਰਨ ਵੀਰਵਾਰ ਨੂੰ ਹਸਪਤਾਲ ਵਿੱਚ ਦਾਖਲ ਹੋਇਆ। ਉਸਦੀ ਹਾਲਤ ਵਿਗੜ ਗਈ ਹੈ ਅਤੇ ਉਸ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ। ਹਾਲਾਂਕਿ, ਸਿਹਤ ਕਰਮਚਾਰੀ ਅਜੇ ਤੱਕ ਇਹ ਪਤਾ ਨਹੀਂ ਲਗਾ ਸਕੇ ਹਨ ਕਿ ਵਿਅਕਤੀ ਨੂੰ ਸੰਕਰਮਣ ਕਿਵੇਂ ਹੋਇਆ।
ਹੁਣ ਜਾਣੋ ਕੀ ਵੀਅਤਨਾਮ ਨੇ ਕੋਰੋਨਾ ਨੂੰ ਕਾਬੂ ਕਿਵੇਂ ਕੀਤਾ:
ਵੀਅਤਨਾਮ ਨੇ ਪਹਿਲੀ ਵਾਰ ਜਨਵਰੀ ਦੇ ਅਖੀਰ ਵਿੱਚ ਦਾਅਵਾ ਕੀਤਾ ਕਿ ਉਥੇ ਵੀ ਕੋਰੋਨਾ ਮਰੀਜ਼ ਹੈ। ਜਦੋਂ ਵੀਅਤਨਾਮ ਨੇ ਆਪਣੇ ਕੋਵਿਡ-19 ਪੌਜ਼ੇਟਿਨ ਮਰੀਜ਼ ਦੀ ਪੁਸ਼ਟੀ ਕੀਤੀ, ਤਾਂ ਉਨੇ ਚੀਨ ਦੇ ਨਾਲ ਆਪਣੀ ਪੂਰੀ ਸਰਹੱਦ ਵੀ ਸੀਲ ਕਰ ਦਿੱਤਾ। ਇਸ ਤੋਂ ਇਲਾਵਾ, ਹਵਾਈ ਅੱਡਿਆਂ 'ਤੇ ਅੰਤਰ ਰਾਸ਼ਟਰੀ ਉਡਾਣਾਂ ਤੋਂ ਆਉਣ ਵਾਲੇ ਲੋਕਾਂ ਦੀ ਥਰਮਲ ਸਕ੍ਰੀਨਿੰਗ ਸ਼ੁਰੂ ਕੀਤੀ ਗਈ।
ਜਦੋਂ ਥੋੜ੍ਹੀ ਸਮੇਂ 'ਚ ਕੇਸਾਂ ਦੀ ਗਿਣਤੀ ਵੱਧੀ ਅਤੇ ਇਹ ਪਤਾ ਲਗਿਆ ਕਿ ਹਰ ਸੰਕਰਮਿਤ ਵਿਅਕਤੀ ਕਿਸੇ ਹੋਰ ਦੇਸ਼ ਦਾ ਹੈ, ਵਿਅਤਨਾਮ ਨੇ ਵਿਦੇਸ਼ਾਂ ਤੋਂ ਆਉਣ ਵਾਲੇ ਹਰੇਕ ਨਾਗਰਿਕ ਨੂੰ 14 ਦਿਨਾਂ ਲਈ ਕੁਆਰੰਟੀਨ ਹੋਣ ਦਾ ਹੁਕਮ ਜਾਰੀ ਕੀਤਾ ਸਰਕਾਰਾਂ ਨੇ ਲੋਕਾਂ ਨੂੰ ਕੁਆਰੰਟੀਨ ਕਰਨ ਲਈ ਹੋਟਲ ਬੁੱਕ ਕੀਤੇ ਅਤੇ ਭੁਗਤਾਨ ਕੀਤਾ। ਇਸ ਤੋਂ ਇਲਾਵਾ ਮਾਰਚ ਦੇ ਅੰਤ ਤਕ ਵੀਅਤਨਾਮ ਨੇ ਹਰ ਕਿਸਮ ਦੇ ਵਿਦੇਸ਼ੀ ਨਾਗਰਿਕਾਂ ਦੇ ਦੇਸ਼ ਵਿਚ ਦਾਖਲ ਹੋਣ 'ਤੇ ਪਾਬੰਦੀ ਲਗਾਈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904