ਵਾਸ਼ਿੰਗਟਨ: ਅਮਰੀਕੀ ਅਦਾਲਤ ਨੇ ਪਾਕਿਸਤਾਨੀ ਮੂਲ ਦੇ ਕੈਨੇਡਅਨ ਕਾਰੋਬਾਰੀ ਤਹਿਵੁਰ ਰਾਣਾ ਦੀ ਡੇਢ ਮਿਲੀਅਨ ਡਾਲਰ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਹੈ। ਰਾਣਾ ਨੂੰ 2008 ਦੇ ਮੁੰਬਈ ਅੱਤਵਾਦੀ ਹਮਲੇ ਦੇ ਮਾਮਲੇ 'ਚ ਉਸ ਦੀ ਸ਼ਮੂਲੀਅਤ ਲਈ ਭਾਰਤ ਵੱਲੋਂ ਭਗੌੜਾ ਐਲਾਨਿਆ ਹੋਇਆ ਹੈ।


ਹੈਡਲੀ ਦੇ ਬਚਪਨ ਦੇ ਦੋਸਤ 59 ਸਾਲਾਂ ਰਾਣਾ ਨੂੰ ਭਾਰਤ ਦੀ ਅਪੀਲ 'ਤੇ 10 ਜੂਨ ਨੂੰ ਲਾਸ ਏਂਜਲਸ 'ਚ ਫਿਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਭਾਰਤ ਨੇ ਮੁੰਬਈ ਹਮਲਿਆਂ 'ਚ ਰਾਣਾ ਦੀ ਸ਼ਮੂਲੀਅਤ ਲਈ ਉਸ ਦੀ ਹਵਾਲਗੀ ਲਈ ਬੇਨਤੀ ਕੀਤੀ ਸੀ। ਸੰਘੀ ਵਕੀਲ ਮੁਤਾਬਕ 2006 ਤੋਂ ਨਵੰਬਰ, 2008 'ਚ ਰਾਣਾ ਨੇ 'ਦਾਊਦ ਗਿਲਾਨੀ' ਦੇ ਨਾਂਅ ਤੋਂ ਪਛਾਣੇ ਜਾਣ ਵਾਲੇ ਹੈਡਲੀ ਤੇ ਪਾਕਿਸਤਾਨ 'ਚ ਕੁਝ ਸੂਬਿਆਂ ਨਾਲ ਮਿਲ ਕੇ ਲਸ਼ਕਰ-ਏ-ਤਾਇਬਾ ਤੇ ਹਰਕਤ-ਉਲ-ਜਿਹਾਦ-ਏ ਇਸਲਾਮੀ ਨੂੰ ਮੁੰਬਈ 'ਚ ਅੱਤਵਾਦੀ ਹਮਲਿਆਂ ਦੀ ਸਾਜ਼ਿਸ਼ ਰਚਣ ਤੇ ਹਮਲਿਆਂ ਨੂੰ ਅੰਜ਼ਾਮ ਦੇਣ 'ਚ ਮਦਦ ਕੀਤੀ ਸੀ।


ਸਿਹਤ ਮੰਤਰੀ ਦਾ ਦਾਅਵਾ- ਦੁਨੀਆਂ 'ਚ ਸਭ ਤੋਂ ਘੱਟ ਇਨਫੈਕਸ਼ਨ ਤੇ ਮੌਤ ਦਰ ਭਾਰਤ 'ਚ


ਕੋਰੋਨਾ ਵਾਇਰਸ ਖ਼ਿਲਾਫ਼ ਪੰਜਾਬ ਸਰਕਾਰ ਦਾ 10 ਜ਼ਿਲ੍ਹਿਆਂ 'ਚ ਵੱਡਾ ਉਪਰਾਲਾ


ਪਾਕਿਸਤਾਨੀ ਮੂਲ ਦਾ ਅਮਰੀਕੀ ਹੈਡਲੀ ਲਸ਼ਕਰ ਦਾ ਅੱਤਵਾਦੀ ਹੈ। ਉਹ 2008 ਦੇ ਮੁੰਬਈ ਹਮਲਿਆਂ ਦੇ ਮਾਮਲੇ 'ਚ ਸਰਕਾਰੀ ਗਵਾਹ ਬਣ ਗਿਆ ਹੈ। ਉਹ ਹਮਲੇ 'ਚ ਭੂਮਿਕਾ ਲਈ ਅਮਰੀਕਾ 'ਚ 35 ਸਾਲ ਜੇਲ੍ਹ ਦੀ ਸਜ਼ਾ ਕੱਟ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਮੁੰਬਈ ਹਮਲੇ 'ਚ ਛੇ ਅਮਰੀਕੀਆਂ ਸਣੇ 166 ਲੋਕ ਮਾਰੇ ਗਏ ਸੀ।


ਲਾਸ ਏਂਜਲਸ 'ਚ ਅਮਰੀਕੀ ਜ਼ਿਲ੍ਹਾ ਅਦਾਲਤ ਦੇ ਜੱਜ ਜੈਕਲਿਨ ਚੂਲਜਿਆਨ ਨੇ 21 ਜੁਲਾਈ ਨੂੰ ਦਿੱਤੇ ਗਏ 24 ਪੰਨਿਆਂ ਦੇ ਆਪਣੇ ਆਦੇਸ਼ 'ਚ ਰਾਣਾ ਨੂੰ ਜ਼ਮਾਨਤ ਦੇਣ ਤੋਂ ਮਨ੍ਹਾਂ ਕਰਦਿਆਂ ਕਿਹਾ ਕਿ ਉਸ ਦੇ ਫਰਾਰ ਹੋਣ ਦਾ ਖਤਰਾ ਹੈ। ਅਮਰੀਕਾ ਸਰਕਾਰ ਨੇ ਜ਼ਮਾਨਤ 'ਤੇ ਉਸਦੀ ਹਾਈ ਦਾ ਵਿਰੋਧ ਕੀਤਾ। ਇਹ ਤਰਕ ਦਿੱਤਾ ਗਿਆ ਕਿ ਜੇਕਰ ਉਹ ਕੈਨੇਡਾ ਭੱਜ ਗਿਆ ਤਾਂ ਉਹ ਭਾਰਤ 'ਚ ਮੌਤ ਦੀ ਸਜ਼ਾ ਦੀ ਸੰਭਾਵਨਾ ਤੋਂ ਬਚ ਸਕਦਾ ਹੈ।


ਕੋਰੋਨਾ ਨੇ ਉਲਝਾਈ ਕੈਪਟਨ ਸਰਕਾਰ, ਹੁਣ ਆਪਣੇ ਬਣਾਏ ਨਿਯਮਾਂ ਖਿਲਾਫ ਹੀ ਜ਼ੁਰਮਾਨਾ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ