Eddie Hall, Strongest Man in World: ਦੁਨੀਆ ਦੇ ਸਭ ਤੋਂ ਤਾਕਤਵਰ ਲੋਕਾਂ ਵਿੱਚੋਂ ਇੱਕ ਐਡੀ ਹਾਲ (Eddie Hall) ਨੇ ਆਪਣੀ 16 ਸਾਲ ਪੁਰਾਣੀ ਫੋਟੋ ਸ਼ੇਅਰ ਕੀਤੀ ਹੈ। World Strongest Man Eddie ਨੇ ਇਹ ਫੋਟੋ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਫੋਟੋ ਦੇ ਨਾਲ ਕੈਪਸ਼ਨ '16 ਈਅਰਜ਼ ਬੀਸਟ' ਲਿਖਿਆ ਹੈ। ਇਸ ਤਸਵੀਰ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਫੋਟੋ ਉਸ ਸਮੇਂ ਦੀ ਹੈ ਜਦੋਂ ਉਹ ਕਿਤੇ ਛੁੱਟੀਆਂ ਮਨਾਉਣ ਗਏ ਸੀ। ਐਡੀ ਹਾਲ ਦੀ ਇਹ ਤਸਵੀਰ ਵਾਇਰਲ ਹੋ ਰਹੀ ਹੈ ਜਿਸ 'ਤੇ ਸਾਰੇ ਯੂਜ਼ਰਸ ਕਮੈਂਟ ਕਰ ਰਹੇ ਹਨ। ਡੇਲੀ ਸਟਾਰ ਮੁਤਾਬਕ ਇਸ ਫੋਟੋ 'ਚ ਐਡੀ ਆਪਣੇ ਪਰਿਵਾਰ ਨਾਲ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਯੂਜ਼ਰਸ ਫਨੀ ਕੁਮੈਂਟ ਵੀ ਕਰ ਰਹੇ ਹਨ। ਫੋਟੋ 'ਤੇ ਇਕ ਯੂਜ਼ਰ ਨੇ ਕਮੈਂਟ ਕੀਤਾ ਹੈ, 'ਤੁਹਾਨੂੰ ਦੇਖ ਕੇ ਨਹੀਂ ਲੱਗਦਾ ਕਿ ਤੁਸੀਂ 16 ਸਾਲ ਦੇ ਹੋ'। ਦਰਅਸਲ, ਇਸ ਪੋਸਟ ਨੂੰ ਦੇਖ ਕੇ ਜ਼ਿਆਦਾਤਰ ਲੋਕ ਸਭ ਤੋਂ ਬਜ਼ੁਰਗ ਵਿਅਕਤੀ ਨੂੰ ਐਡੀ ਸਮਝ ਰਹੇ ਹਨ। ਇਕ ਹੋਰ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ ਕਿ ਤੁਸੀਂ 30 ਸਾਲ ਦੇ ਲੱਗ ਰਹੇ ਹੋ, ਤਾਂ ਇਕ ਹੋਰ ਯੂਜ਼ਰ ਨੇ ਲਿਖਿਆ ਕਿ ਤੁਸੀਂ 30 ਨਹੀਂ 40 ਸਾਲ ਦੇ ਲੱਗ ਰਹੇ ਹੋ। ਐਡੀ ਹਾਲ ਇਸ ਸਮੇਂ ਮਾਰਚ ਵਿੱਚ ਥੋਰ ਬਜੋਰਨਸਨ ਨਾਲ ਮੈਚ ਦੀ ਤਿਆਰੀ ਕਰ ਰਹੇ ਹਨ। ਦੁਨੀਆ ਦੀਆਂ ਨਜ਼ਰਾਂ ਇਸ ਉਡੀਕੇ ਜਾ ਰਹੇ ਮੈਚ 'ਤੇ ਟਿਕੀਆਂ ਹੋਈਆਂ ਹਨ। ਕਿਉਂਕਿ ਇਸ ਨੂੰ ਮੁੱਕੇਬਾਜ਼ੀ ਦੇ ਇਤਿਹਾਸ ਦਾ ਸਭ ਤੋਂ ਵੱਡਾ ਮੈਚ ਮੰਨਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਦੋਵਾਂ ਵਿਚਾਲੇ ਇਹ ਮੁੱਕੇਬਾਜ਼ੀ ਮੈਚ ਸਤੰਬਰ 'ਚ ਹੋਣਾ ਸੀ ਪਰ ਐਡੀ ਹਾਲ ਜ਼ਖਮੀ ਹੋ ਗਿਆ ਸੀ। ਇਸ ਕਾਰਨ ਮੈਚ ਮੁਲਤਵੀ ਕਰ ਦਿੱਤਾ ਗਿਆ। ਸਾਲ 2017 'ਚ ਐਡੀ ਹਾਲ ਨੂੰ ਦੁਨੀਆ ਦੇ ਸਭ ਤੋਂ ਤਾਕਤਵਰ ਵਿਅਕਤੀ 'ਚ ਸ਼ਾਮਲ ਕੀਤਾ ਗਿਆ ਸੀ। ਫਿਰ ਉਹ Thor Bjornsson ਤੋਂ ਅੱਗੇ ਸੀ। ਐਡੀ ਨੇ ਕਈ ਵਾਰ ਯੂਕੇ ਸਟ੍ਰੋਂਗੇਸਟ ਮੈਨ ਤੇ ਇੰਗਲੈਂਡ ਸਟ੍ਰੋਂਗੇਸਟ ਮੈਨ ਵਰਗੇ ਖਿਤਾਬ ਵੀ ਜਿੱਤੇ ਹਨ।
ਦੁਨੀਆ ਦਾ ਸਭ ਤੋਂ ਤਾਕਤਵਰ ਬੰਦਾ ਬਚਪਨ 'ਚ ਅਜਿਹਾ ਦਿੱਖਦਾ ਸੀ, ਸ਼ੇਅਰ ਕੀਤੀ ਥ੍ਰੋਬੈਕ ਤਸਵੀਰ
abp sanjha | ravneetk | 07 Jan 2022 02:16 PM (IST)
ਇਸ ਪੋਸਟ ਨੂੰ ਦੇਖ ਕੇ ਜ਼ਿਆਦਾਤਰ ਲੋਕ ਸਭ ਤੋਂ ਬਜ਼ੁਰਗ ਵਿਅਕਤੀ ਨੂੰ ਐਡੀ ਸਮਝ ਰਹੇ ਹਨ। ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ ਕਿ ਤੁਸੀਂ 30 ਸਾਲ ਦੇ ਲੱਗ ਰਹੇ ਹੋ, ਤਾਂ ਇਕ ਹੋਰ ਯੂਜ਼ਰ ਨੇ ਲਿਖਿਆ ਕਿ ਤੁਸੀਂ 30 ਨਹੀਂ 40 ਸਾਲ ਦੇ ਲੱਗ ਰਹੇ ਹੋ।
Eddie-Hall