ਨਵੀਂ ਦਿੱਲੀ: ਦੁਨੀਆਂ 'ਚ ਉੱਚੀਆਂ ਇਮਾਰਤਾਂ ਦੀ ਕੋਈ ਕਮੀ ਨਹੀਂ ਹੈ। ਦੁਨੀਆਂ ਦੀਆਂ ਸਭ ਤੋਂ ਉੱਚੀਆਂ ਇਮਾਰਤਾਂ ਦੀ ਗੱਲ ਕਰੀਏ ਤਾਂ ਦੁਬਈ ਦੇ ਬੁਰਜ਼ ਖਲੀਫ਼ਾ ਦਾ ਨਾਂ ਸਭ ਤੋਂ ਪਹਿਲਾਂ ਆਉਂਦਾ ਹੈ। ਇਸ ਦੀ ਉਚਾਈ 829.8 ਮੀਟਰ ਮਤਲਬ 2722 ਫੁੱਟ ਹੈ। ਇਸ ਗਗਨਚੁੰਬੀ ਇਮਾਰਤ ਨੂੰ ਵੇਖਣ ਲਈ ਲੋਕ ਦੁਬਈ ਤੋਂ ਹੀ ਨਹੀਂ ਸਗੋਂ ਵਿਦੇਸ਼ਾਂ ਤੋਂ ਵੀ ਆਉਂਦੇ ਹਨ। ਦੁਬਈ ਜਾਣ ਵਾਲਾ ਕੋਈ ਵੀ ਵਿਅਕਤੀ ਇਸ ਇਮਾਰਤ ਨੂੰ ਇਕ ਵਾਰ ਜ਼ਰੂਰ ਵੇਖਦਾ ਹੈ।



ਇਸ ਦੀ ਉੱਚਾਈ ਜਦੋਂ ਸਿਰ ਚੁੱਕ ਕੇ ਵੇਖਦੋ ਹੇ ਤਾਂ ਦਿਮਾਗ਼ ਘੁੰਮ ਜਾਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਦੁਨੀਆ ਦੀ ਦੂਜੀ ਸਭ ਤੋਂ ਉੱਚੀ ਇਮਾਰਤ ਕਿਹੜੀ ਹੈ? ਦੁਨੀਆਂ ਦੀ ਦੂਜੀ ਸਭ ਤੋਂ ਉੱਚੀ ਇਮਾਰਤ ਮਲੇਸ਼ੀਆ 'ਚ ਹੈ। ਹਾਲਾਂਕਿ ਫਿਲਹਾਲ ਇਹ ਇਮਾਰਤ ਉਸਾਰੀ ਜਾ ਰਹੀ ਹੈ, ਜੋ 2022 ਦੇ ਅੰਤ ਤਕ ਬਣ ਕੇ ਤਿਆਰ ਹੋ ਜਾਵੇਗੀ।

ਹੁਣ ਇਹ ਉਚਾਈ ਦੇ ਲਿਹਾਜ਼ ਨਾਲ ਦੁਨੀਆਂ ਦੀ ਦੂਜੀ ਇਮਾਰਤ ਬਣ ਜਾਵੇਗੀ। ਇਸ ਤੋਂ ਪਹਿਲਾਂ ਦੂਜੀ ਸਭ ਤੋਂ ਉੱਚੀ ਇਮਾਰਤ ਦਾ ਖਿਤਾਬ ਸ਼ੰਘਾਈ ਟਾਵਰ ਦੇ ਨਾਂ ਸੀ। ਇਸ ਟਾਵਰ ਦੀ ਉਚਾਈ 2073 ਫੁੱਟ ਸੀ ਪਰ ਹੁਣ ਇਹ ਤੀਜੇ ਨੰਬਰ 'ਤੇ ਚਲਾ ਗਿਆ ਹੈ। ਆਓ ਜਾਣਦੇ ਹਾਂ ਬੁਰਜ਼ ਖਲੀਫ਼ਾ ਤੋਂ ਬਾਅਦ ਦੂਜੀ ਸਭ ਤੋਂ ਉੱਚੀ ਇਮਾਰਤ ਬਾਰੇ ਦਿਲਚਸਪ ਤੱਥ -

ਦੁਨੀਆਂ ਦੀ ਦੂਜੀ ਸਭ ਤੋਂ ਉੱਚੀ ਇਮਾਰਤ :
ਬੁਰਜ਼ ਖਲੀਫ਼ਾ ਤੋਂ ਬਾਅਦ ਦੁਨੀਆਂ ਦੀ ਸਭ ਤੋਂ ਉੱਚੀ ਇਮਾਰਤ ਦਾ ਨਾਮ Merdeka 118 ਹੈ, ਜੋ ਮਲੇਸ਼ੀਆ ਦੇ ਕੁਆਲਾਲੰਪੁਰ ਵਿੱਚ ਹੈ। Merdeka ਇਕ ਇੰਡੋਨੇਸ਼ੀਆਈ ਅਤੇ ਮਲਯ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਹਿੰਦੀ 'ਚ ਅਨੁਵਾਦ 'ਆਜ਼ਾਦੀ' ਹੁੰਦਾ ਹੈ। ਫਿਲਹਾਲ ਇਹ ਇਮਾਰਤ ਉਸਾਰੀ ਜਾ ਰਹੀ ਹੈ ਪਰ ਫਿਰ ਵੀ ਇਸ ਦੀ ਉਚਾਈ ਨੂੰ ਦੇਖ ਕੇ ਦਿਮਾਗ ਘੁੰਮ ਜਾਂਦਾ ਹੈ। ਇਸ ਇਮਾਰਤ ਦੀ ਉਚਾਈ 2227 ਫੁੱਟ ਹੋਵੇਗੀ ਤੇ ਇਸ ਦੀਆਂ 118 ਮੰਜ਼ਲਾਂ ਹੋਣਗੀਆਂ।

ਮਿਲੀ ਜਾਣਕਾਰੀ ਅਨੁਸਾਰ ਇਸ ਇਮਾਰਤ 'ਚ ਸਾਰੀਆਂ ਲੋੜੀਂਦੀਆਂ ਸਹੂਲਤਾਂ ਉਪਲੱਬਧ ਹੋਣਗੀਆਂ। ਮੀਡੀਆ ਰਿਪੋਰਟਾਂ ਮੁਤਾਬਕ ਇਸ ਇਮਾਰਤ ਦੇ ਬਣਨ ਨਾਲ ਮਲੇਸ਼ੀਆ 'ਚ ਸੈਰ-ਸਪਾਟੇ ਨੂੰ ਹੁੰਗਾਰਾ ਮਿਲੇਗਾ। ਇਸ ਇਮਾਰਤ 'ਚ ਇਕ ਵਾਰ 'ਚ 3000 ਲੋਕ ਬੈਠ ਸਕਦੇ ਹਨ। ਇਸ ਦਾ ਇਕ ਪਤਲਾ ਡਿਜ਼ਾਈਨ ਹੈ ਤੇ ਇਹ ਤਿਕੋਣੀ ਕੱਚ ਦੇ ਪੈਨਲਾਂ ਨਾਲ ਬਣਾਇਆ ਗਿਆ ਹੈ। ਇਹ ਆਕਾਰ ਮਲੇਸ਼ੀਆ ਦੀਆਂ ਰਵਾਇਤੀ ਕਲਾਵਾਂ ਅਤੇ ਸ਼ਿਲਪਕਾਰੀ ਨੂੰ ਦਰਸ਼ਾਉਂਦੀ ਹੈ।

31 ਲੱਖ ਵਰਗ ਫੁੱਟ ਦੀ ਫ਼ਲੋਰ ਸਪੇਸ ਬਣਾਈ ਜਾਵੇਗੀ
ਇਹ ਇਮਾਰਤ 31 ਲੱਖ ਵਰਗ ਫੁੱਟ ਦੇ ਖੇਤਰ 'ਚ ਬਣਾਈ ਜਾ ਰਹੀ ਹੈ। ਇਸ ਇਮਾਰਤ ਦਾ ਅੱਧਾ ਹਿੱਸਾ ਦਫ਼ਤਰਾਂ ਨੂੰ ਦਿੱਤਾ ਜਾਵੇਗਾ। ਟਾਵਰ 'ਚ ਮਾਲ, ਮਸਜਿਦ, ਪਾਰਕ ਅਤੇ ਹੋਟਲ ਵੀ ਹੋਵੇਗਾ। ਇਮਾਰਤ 'ਚ ਦੱਖਣੀ ਪੂਰਬੀ ਏਸ਼ੀਆ ਦਾ ਸਭ ਤੋਂ ਉੱਚਾ ਆਬਜ਼ਰਵੇਸ਼ਨ ਡੈੱਕ ਬਣਾਇਆ ਜਾ ਰਿਹਾ ਹੈ।

ਇਹ ਜਗ੍ਹਾ 4 ਏਕੜ 'ਚ ਫੈਲੀ ਹੋਵੇਗੀ, ਜਿਸ ਵਿੱਚ ਜਨਤਕ ਥਾਂ ਹੋਵੇਗੀ ਅਤੇ ਪਾਰਕ ਵੀ ਹੋਵੇਗਾ। ਮੀਡੀਆ ਰਿਪੋਰਟਾਂ ਅਨੁਸਾਰ ਇਸ ਇਮਾਰਤ ਦਾ ਡਿਜ਼ਾਈਨ ਮਲੇਸ਼ੀਆ ਦੇ ਸਾਬਕਾ ਆਗੂ ਅਬਦੁਲ ਰਹਿਮਾਨ ਦੀ ਤਸਵੀਰ ਨੂੰ ਦਰਸਾਉਂਦਾ ਹੈ, ਜਦੋਂ ਉਨ੍ਹਾਂ ਨੇ ਆਪਣਾ ਹੱਥ ਚੁੱਕ ਕੇ Merdeka ਕਿਹਾ ਸੀ। ਰਹਿਮਾਨ ਨੇ 1957 'ਚ ਮਲੇਸ਼ੀਆ ਦੀ ਆਜ਼ਾਦੀ ਦਾ ਐਲਾਨ ਕੀਤਾ ਸੀ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :