ਵਾਸ਼ਿੰਗਟਨ : ਇਕ ਅਰਬਪਤੀ ਨੇ 5000 ਔਰਤਾਂ ਨਾਲ ਕਥਿਤ ਤੌਰ 'ਤੇ ਸਬੰਧ ਬਣਾਏ ਤੇ ਸਾਰਿਆਂ ਔਰਤਾਂ ਦੇ ਨਾਂ ਯਾਦ ਰੱਖਣ ਲਈ ਐਕਸਲ ਸ਼ੀਟ ਬਣਾ ਕੇ ਰੱਖੀ ਹੈ। 57 ਸਾਲ ਦੇ ਮਾਈਕਲ ਗੋਗੁਅਨ ਵਿਆਹੇ ਹੋਏ ਹਨ ਤੇ ਦੋ ਬੱਚਿਆਂ ਦੇ ਪਿਤਾ ਹਨ। ਵੇਂਚਰ ਇਨਵੈਸਟਮੈਂਟ ਫਰਮ ਸਿਕੋਇਆ ਕੈਪੀਟਲ 'ਚ ਪਾਰਟਨਰ ਰਹੇ ਮਾਈਕਲ ਖੁਦ ਦੀ ਫਰਮ ਚਲਾਉਂਦੇ ਹਨ। 57 ਸਾਲ ਦੇ ਮਾਈਕਲ ਖਿਲਾਫ ਉਨ੍ਹਾਂ ਦੇ ਚਾਰ ਸਾਬਕਾ ਕਰਮਚਾਰੀਆਂ ਨੇ ਮਾਮਲਾ ਦਰਜ ਕਰਵਾਇਆ ਹੈ। ਕਰਮਚਾਰੀਆਂ ਨੇ ਦੋਸ਼ ਲਾਇਆ ਹੈ ਕਿ ਮਾਈਕਲ ਨੇ ਕਥਿਤ ਤੌਰ 'ਤੇ ਆਪਣੇ 'ਹਰਮ' ਦੀ ਦੇਖਰੇਖ ਕਰਨ 'ਚ ਉਨ੍ਹਾਂ ਦੀ ਮਦਦ ਮੰਗੀ ਸੀ।


'ਹਰਮ' ਉਸ ਜਗ੍ਹਾ ਨੂੰ ਕਹਿੰਦੇ ਹਨ ਜਿੱਥੇ ਇਕ ਜਾਂ ਇਕ ਜ਼ਿਆਦਾ ਔਰਤਾਂ ਦਾ ਪਤਨੀਆਂ ਰਹਿੰਦੀਆਂ ਹਨ। ਔਰਤਾਂ ਦੇ ਦੁਆਰਾ ਦਰਜ ਕਰਵਾਏ ਗਏ ਮੁੱਕਦਮੇ 'ਚ ਦਾਅਵਾ ਕੀਤਾ ਗਿਆ ਹੈ ਕਿ ਦੋਸ਼ੀ ਮਾਈਕਲ ਗੋਗੁਅਨ ਮਹਿਲਾ ਨਿਵੇਸ਼ਕਾਂ ਦੇ ਨਾਲ ਵੀ ਸਬੰਧ ਬਣਾਉਂਦਾ ਸੀ ਤੇ ਔਰਤਾਂ ਨਾਲ ਸਰੀਰਕ ਸਬੰਧ ਬਣਾਉਣ ਲਈ ਉਨ੍ਹਾਂ ਲਈ ਬਕਾਇਦਾ ਸੁਰੱਖਿਅਤ ਘਰ ਬਣਾ ਰੱਖਿਆ ਸੀ ਜਿਸ ਦਾ ਨਾਂ 'ਬੁਮ-ਬੁਮ' ਰੂਮ ਹੈ ਤੇ ਇਹ ਅਮਰੀਕਾ ਦੇ ਇਕ ਛੋਟੇ ਜਿਹੇ ਸ਼ਹਿਰ ਮੋਂਟਾਨਾ 'ਚ ਬਣਾਇਆ ਗਿਆ ਹੈ। ਮੁਕੱਦਮੇ ਮੁਤਾਬਕ ਅਰਬਪਤੀ ਕਾਰੋਬਾਰੀ ਜਿਸ ਦੇ ਦੋ ਬੱਚੇ ਹਨ ਉਨ੍ਹਾਂ ਨੂੰ ਇਕ ਵਾਰ ਆਪਣੇ ਇਕ ਕਰਮਚਾਰੀ ਨੂੰ ਆਪਣੇ ਸਾਬਕਾ ਦੋਸਤ ਦਾ ਕਤਲ ਕਰਨ ਲਈ ਕਿਹਾ ਸੀ। ਕਿਉਂਕਿ ਉਸ ਦਾ ਦੋਸਤ ਉਸ ਦੇ ਤਮਾਮ ਰਾਜ ਜਾਨ ਗਿਆ ਸੀ।ਦੱਸ ਦਈਏ ਕਿ 2016 'ਚ ਮਾਈਕਲ ਗੋਗੁਅਨ 'ਤੇ ਵੀ ਉਨ੍ਹਾਂ ਦੀ ਪ੍ਰੇਮਿਕਾ ਨੇ ਬਲਾਤਕਾਰ ਦਾ ਦੋਸ਼ ਲਗਾਇਆ ਸੀ। ਇੱਕ ਔਰਤ ਨੇ ਇੱਥੋਂ ਤਕ ਕਿਹਾ ਕਿ ਇਕ ਵਾਰ ਉਸ ਦੇ ਬੌਸ ਨੇ 1200 ਅਮਰੀਕੀ ਡਾਲਰ ਦੇ ਕੇ ਕੋਕੀਨ ਅਤੇ ਸ਼ਰਾਬ ਦਿੱਤੀ ਅਤੇ ਫਿਰ ਗੱਡੀ 'ਚ ਤੰਗ ਪ੍ਰੇਸ਼ਾਨ ਕੀਤਾ। ਦੋਸ਼ੀ ਮਾਈਕਲ ਦੀ ਕੁੱਲ ਜਾਇਦਾਦ 5 ਹਜ਼ਾਰ ਕਰੋੜ ਰੁਪਏ ਹੈ। ਉਸ ਦੇ ਸਾਬਕਾ ਮੁਲਾਜ਼ਮਾਂ ਨੇ ਮੁਲਜ਼ਮ ਤੋਂ 80 ਕਰੋੜ ਰੁਪਏ ਦਾ ਹਰਜਾਨਾ ਮੰਗਿਆ ਹੈ। ਤਾਜ਼ਾ ਰਿਪੋਰਟਾਂ ਮੁਤਾਬਕ ਉਸ ਨੇ ਕਈ ਔਰਤਾਂ ਲਈ ਮਹਿੰਗੇ ਘਰ ਖਰੀਦੇ ਹਨ, ਜਿਨ੍ਹਾਂ ਵਿਚ ਸੈਂਟਾ ਮੋਨਿਕਾ ਨਾਂ ਦੀ ਔਰਤ ਵੀ ਸ਼ਾਮਲ ਹੈ, ਜਿਸ ਦੇ ਘਰ ਦੀ ਕੀਮਤ ਲੱਖਾਂ ਵਿਚ ਹੈ। ਸੈਂਟਾ ਮੋਨਿਕਾ ਕਥਿਤ ਤੌਰ 'ਤੇ ਮਾਈਕਲ ਗੋਗੁਅਨ ਨਾਲ ਕਈ ਵਾਰ ਗਰਭਵਤੀ ਹੋਈ ਸੀ ਪਰ ਹਰ ਵਾਰ ਉਸਦਾ ਗਰਭਪਾਤ ਹੋ ਗਿਆ ਸੀ।


ਇਹ ਵੀ ਪੜ੍ਹੋ:ਭਾਰਤ 'ਚ ਹੋਵੇਗਾ IPL 2022 ਦਾ ਆਯੋਜਨ, 10 ਟੀਮਾਂ ਲੈਣਗੀਆਂ ਹਿੱਸਾ ਤੇ ਖੇਡੇ ਜਾਣਗੇ 74 ਮੈਚ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/811114904