ਬੀਜ਼ਿੰਗ: ਚੀਨ ਦੇ ਤਾਈਵਾਨ ਸ਼ਹਿਰ ‘ਚ ਇੱਕ ਅਜਿਹਾ ਹਾਈਵੇਅ ਬਣਿਆ ਹੈ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ। ਜੀ ਹਾਂ, ਜੋ ਵੀ ਇਸ ਤਿੰਨ ਮੰਜ਼ੀਲਾ ਪੁਲ ਨੂੰ ਦੇਖਦਾ ਹੈ ਉਹ ਹੈਰਾਨ ਹੋ ਰਿਹਾ ਹੈ। ਚੀਨ ਦੇ ਉਤਰ-ਪਛਮੀ ‘ਚ ਮੌਜੂਦ ਸ਼ਾਂਕਸੀ ਸੂਬੇ ‘ਚ ਪਹਾੜਾਂ ਦੇ ਸਫਰ ਨੂੰ ਆਸਾਨ ਕਰਨ ਲਈ ਤਿੰਨ ਮੰਜ਼ੀਲਾ ਹਾਈਵੇਅ ਤਿਆਰ ਕੀਤਾ ਗਿਆ ਹੈ।
ਇਹ ਹਾਈਵੇਅ ਜ਼ਮੀਨ ਤੋਂ 1,370 ਮੀਟਰ ਉੱਚੇ ਤਾਈਲੋਂਗ ਪਹਾੜ ‘ਤੇ 30 ਕਿਲੋਮੀਟਰ ਲੰਬਾ ਪੁਲ ਬਣਾਇਆ ਹੈ। ਜਿਸ ‘ਚ ਇੱਕ ਵਾਰ ਰਾਈਡ ਸ਼ੁਰੂ ਕਰਨ ਤੋਂ ਬਾਅਦ ਨੌਨ-ਸਟੌਪ 30 ਕਿਲੋਮੀਟਰ ਤਕ ਗੱਡੀ ਚਲਾਣੀ ਜਾ ਸਕਦੀ ਹੈ।
ਫਿਲਹਾਲ ਇਹ ਹਾਈਵੇਅ ਆਮ ਲੋਕਾਂ ਲਈ ਵਰਤੋਂ ‘ਚ ਨਹੀਨ ਹੈ। ਅਜੇ ਇਸ ਦਾ ਟ੍ਰਾਈਲ ਚਲ ਰਿਹਾ ਹੈ ਜਿਸ ਤੋਂ ਬਾਅਦ ਇਸ ਨੂੰ ਆਮ ਲੋਕਾਂ ਲਈ ਖੋਲ੍ਹ ਦਿੱਤਾ ਜਾਵੇਗਾ। ਚੀਨ ਨੇ ਇਸ ਹਾਈਵੇਅ ਨੂੰ ਬਣਾਉਨ ਲਈ 7 ਹਜ਼ਾਰ ਟਨ ਸਟੀਲ ਦਾ ਇਸਤੇਮਾਲ ਕੀਤਾ ਹੈ ਅਤੇ ਪੂਰੇ ਬ੍ਰਿਜ ਦੀ ਉਚਾਈ 350 ਮੀਟਰ ਹੈ। ਚੀਨ ਦਾ ਹਾਈਵੇਅ ਖੁਲ੍ਹਣ ਤੋਂ ਬਾਅਦ ਟੌਪ ਟੂਰਿਸਟ ਅਟ੍ਰੈਕਸ਼ਨ ਬਣ ਜਾਵੇਗਾ। ਲੋਕ ਬ੍ਰਿਜ ਦੇ ਖੁਲ੍ਹਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।