ਲੰਦਨ: ਇੰਗਲੈਂਡ ਦੇ ਸਿਹਤ ਮੰਤਰੀ ਮੈਟ ਹੈਨਕੌਕ (Minister of Health Matt Hancock) ਨੇ ਕਿਹਾ ਹੈ ਕਿ ਇੰਗਲੈਂਡ (England) ਕੋਲ ਇਸ ਵੇਲੇ ਭਾਰਤ ਨੂੰ ਦੇਣ ਲਈ ਕੋਵਿਡ ਟੀਕਿਆਂ (Corona Vaccine) ਦੀ ਕੋਈ ਵਾਧੂ ਖੇਪ ਨਹੀਂ ਕਿਉਂਕਿ ਸਾਡਾ ਦੇਸ਼ ਖ਼ੁਦ ਕੋਰੋਨਾਵਾਇਰਸ (Coronavirus in India) ਦੀ ਘਾਤਕ ਲਹਿਰ ਦਾ ਸਾਹਮਣਾ ਕਰ ਰਿਹਾ ਹੈ। ਇੰਗਲੈਂਡ ਨੇ ਭਾਰਤ ਨੂੰ ਵੈਂਟੀਲੇਟਰ ਤੇ ਆਕਸੀਜਨ ਕੰਸੈਂਟ੍ਰੇਟਰ ਦਿੱਤੇ ਹਨ ਪਰ ਹੈਨਕੌਕ ਨੇ ਕਿਹਾ ਕਿ ਇੰਗਲੈਂਡ ਕੋਲ ਵੈਕਸੀਨ ਦੀ ਵਾਧੂ ਖੇਪ ਮੌਜੂਦ ਨਹੀਂ।
‘ਰਾਇਟਰਜ਼’ ਦੀ ਰਿਪੋਰਟ ਅਨੁਸਾਰ ਇੰਗਲੈਂਡ ਨੇ ਕਿਹਾ ਕਿ ਉਹ ਫ਼ਿਲਹਾਲ ਕੋਰੋਨਾ ਟੀਕਿਆਂ ਲਈ ਆਪਣੀ ਘਰੇਲੂ ਤਰਜੀਹ ਉੱਤੇ ਜ਼ੋਰ ਦੇ ਰਿਹਾ ਹੈ ਤੇ ਇਸ ਗੇੜ ’ਚ ਭਾਰਤ ਜਿਹੇ ਜ਼ਰੂਰਤਮੰਦ ਦੇਸ਼ਾਂ ਨੂੰ ਮੁਹੱਈਆ ਕਰਵਾਉਣ ਲਈ ਉਸ ਕੋਲ ਵਾਧੂ ਡੋਜ਼ ਨਹੀਂ ਹੈ।
ਭਾਰਤ ’ਚ ਮਹਾਮਾਰੀ ਦੀ ਦੂਜੀ ਲਹਿਰ (Second Wave of Corona in India) ਦੇ ਸੰਦਰਭ ਵਿੱਚ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਨਸਨ (British PM Boris Johnson) ਦੇ ਬੁਲਾਰੇ ਨੇ ਕਿਹਾ ਕਿ ਇਸ ਪ੍ਰਕਿਰਿਆ ਦੀ ਨਿਰੰਤਰ ਸਮੀਖਿਆ ਕੀਤੀ ਜਾ ਰਹੀ ਹੈ। ਦੇਸ਼ 495 ਆਕਸੀਜਨ ਕੰਸੈਂਟ੍ਰੇਟਰ, 120 ਵੈਂਟੀਲੇਟਰ ਆਦਿ ਦਾ ਇੱਕ ਸਹਾਇਤਾ ਪੈਕੇਜ ਭੇਜ ਰਿਹਾ ਹੈ, ਤਾਂ ਜੋ ਭਾਰਤ ਵਿੱਚ ਸਪਲਾਈ ਦੀ ਘਾਟ ਨੂੰ ਪੂਰਾ ਕੀਤਾ ਜਾ ਸਕੇ। 100 ਵੈਂਟੀਲੇਟਰ ਤੇ 95 ਆਕਸੀਜਨ ਕੰਸੈਂਟ੍ਰੇਟਰ ਦੀ ਪਹਿਲੀ ਖੇਪ ਮੰਗਲਵਾਰ ਤੜਕੇ ਨਵੀਂ ਦਿੱਲੀ ਪੁੱਜੀ।
ਬੁਲਾਰੇ ਨੇ ਕਿਹਾ ਕਿ ਅਸੀਂ ਫ਼ਰਵਰੀ ’ਚ ਪ੍ਰਤੀਬੱਧਤਾ ਪ੍ਰਗਟਾਈ ਸੀ ਕਿ ਇੰਗਲੈਂਡ ਨੂੰ ਹੋਣ ਵਾਲੀ ਸਪਲਾਈ ਵਿੱਚ ਵਾਧੂ ਡੋਜ਼ ਕੋਵੈਕਸੀਨ ਖ਼ਰੀਦ ਪੂਲ ਤੇ ਜ਼ਰੂਰਤਮੰਦ ਦੇਸ਼ਾਂ ਨੂੰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਾਲੇ ਅਸੀਂ ਘਰੇਲੂ ਮੋਰਚੇ ਉੱਤੇ ਜ਼ੋਰ ਦੇ ਰਹੇ ਹਾਂ ਤੇ ਸਾਡੇ ਕੋਲ ਵਾਧੂ ਡੋਜ਼ ਉਪਲਬਧ ਨਹੀਂ ਹੈ।
ਇਹ ਵੀ ਪੜ੍ਹੋ: ਕੈਪਟਨ ਖਿਲਾਫ ਖੁੱਲ੍ਹੀ ਬਗਾਵਤ! ਚੋਣਾਂ ਤੋਂ ਪਹਿਲਾਂ ਹੋਏਗਾ ਕਾਂਗਰਸ 'ਚ ਧਮਾਕਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904