ਕੈਲਗਰੀ: ਕੈਲਗਰੀ ਦੇ ਪੰਜਾਬੀ ਭਾਈਚਾਰੇ 'ਚ ਉਸ ਵੇਲੇ ਸੋਗ ਪਸਰ ਗਿਆ ਜਦੋਂ ਇੱਕ ਸੜਕ ਹਾਦਸੇ 'ਚ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋਣ ਦੀ ਖ਼ਬਰ ਮਿਲੀ। ਦਰਅਸਲ ਕੈਲਗਰੀ ਤੋਂ ਅਮਰੀਕਾ ਘੁੰਮਣ ਗਏ ਪੰਜਾਬੀ ਪਰਿਵਾਰ ਦੇ 6 ਜੀਆਂ 'ਚੋਂ ਤਿੰਨ ਦੀ ਮੌਤ ਹੋ ਗਈ ਜਦਕਿ ਇੱਕ ਮੈਂਬਰ ਹਸਪਤਾਲ 'ਚ ਜ਼ੇਰੇ ਇਲਾਜ਼ ਹੈ।


ਪੀੜਤ ਪਰਿਵਾਰ ਦੇ ਨਜ਼ਦੀਕੀ ਰਿਸ਼ਤੇਦਾਰ ਨੇ ਦੱਸਿਆ ਕਿ ਉਪਿੰਦਰਜੀਤ ਸਿੰਘ ਮਿਨਹਾਸ ਆਪਣੇ ਪਰਿਵਾਰ ਸਮੇਤ ਹੂਸਟਨ ਸ਼ਹਿਰ 'ਚ ਰਹਿੰਦੇ ਆਪਣੇ ਸਹੁਰਾ ਪਰਿਵਾਰ ਨੂੰ ਮਿਲਣ ਗਿਆ ਸੀ। ਰਸਤੇ 'ਚ ਉਨ੍ਹਾਂ ਦੀ ਗੱਡੀ ਕਿਸੇ ਤੇਜ਼ ਗਤੀ ਵਾਹਨ ਨਾਲ ਟਕਰਾਉਣ 'ਤੇ ਹਾਦਸਾਗ੍ਰਸਤ ਹੋ ਗਈ। ਇਸ ਹਾਦਸੇ 'ਚ ਉਪਿੰਦਰਜੀਤ ਦੀ ਮਾਤਾ ਨਿਰਮਲ ਕੌਰ ਤੇ 6 ਸਾਲਾ ਬੇਟੇ ਮਿਹਰਪ੍ਰਤਾਪ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਬਾਅਦ 'ਚ ਗੰਭੀਰ ਜ਼ਖਮੀ ਹੋਏ ਉਪਿੰਦਰਜੀਤ ਦੀ ਵੀ ਮੌਤ ਹੋ ਗਈ।


ਹਾਦਸੇ ਦਾ ਸ਼ਿਕਾਰ ਹੋਏ ਪਰਿਵਾਰ ਦਾ ਪਿਛੋਕੜ ਆਦਮਪੁਰ ਨੇੜੇ ਪਿੰਡ ਡਾਮੁੰਡਾ ਨਾਲ ਸੰਬੰਧਤ ਦੱਸਿਆ ਜਾ ਰਿਹਾ ਹੈ।।