ਕੋਚੀਕਾਨ: ਅਲਾਸਕਾ ‘ਚ ਦੋ ਜਹਾਜ਼ਾਂ ਦੇ ਹਵਾ ਵਿੱਚ ਟਕਰਾਉਣ ਕਰਕੇ ਪੰਜ ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ 10 ਜ਼ਖ਼ਮੀ ਤੇ ਇੱਕ ਲਾਪਤਾ ਵੀ ਹੈ। ਦੋਵੇਂ ਜਹਾਜ਼ ਸੀ-ਪਲੇਨ ਯਾਨੀ ਪਾਣੀ ‘ਚ ਉਤਰਣ ‘ਚ ਵੀ ਸਮਰੱਥ ਸੀ। ਦੋਵਾਂ ‘ਚ ਰਾਇਲ ਪ੍ਰਿੰਸੈਸ ਕਰੂਜ ਦੇ ਯਾਤਰੀ ਸਵਾਰ ਸੀ ਜੋ ਇੱਥੇ ਸੈਰ-ਸਪਾਟੇ ਲਈ ਆਏ ਸੀ। ਉਨ੍ਹਾਂ ਨੂੰ ਹਵਾਈ ਸੈਰ ਕਰਵਾਈ ਜਾ ਰਹੀ ਸੀ।
ਯੂਐਸ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਮੁਤਾਬਕ, “ਕੂਨ ਕੇਵ ਇਲਾਕੇ ਕੋਲ ਦ ਹੈਵੀਲੈਂਡ ਡੀਐਚਸੀ-2 ਬੀਵਰ ਤੇ ਦ ਹੈਵੀਲੈਂਡ ਆਟਰ ਡੀਸੀ-3 ਜਹਾਜ਼ ਟਕਰਾਏ। ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸੱਕਿਆ। ਬੀਵਰ ‘ਚ ਪੰਜ ਤੇ ਆਟਰ ‘ਚ 11 ਲੋਕ ਸਵਾਰ ਸੀ। ਬੀਵਰ ਦੇ ਸਾਰੇ ਯਾਤਰੀਆਂ ਦੀ ਮੌਤ ਹੋ ਗਈ।
ਐਫਏਏ ਮੁਤਾਬਕ, ਦੁਰਘਟਨਾ ਸਮੇਂ ਦੋਵੇਂ ਏਅਰਕ੍ਰਾਫਟ ਏਅਰ ਟ੍ਰੈਫਿਕ ਕੰਟਰੋਲ ਦੇ ਸੰਪਰਕ ‘ਚ ਨਹੀਂ ਸੀ। ਨੈਸ਼ਨਲ ਸੇਫਟੀ ਬੋਰਡ ਇਸ ਗੱਲ ਦੀ ਜਾਂਚ ਕਰ ਰਿਹਾ ਹੈ। ਪ੍ਰਿੰਸੈਸ ਕਰੂਜ਼ ਵੱਲੋਂ ਦੱਸਿਆ ਗਿਆ ਹੈ ਕਿ 10 ਯਾਤਰੀਆਂ ਨੂੰ ਰੈਸਕਿਊ ਕਰ ਹਸਪਤਾਲ ‘ਚ ਪਹੁੰਚਾਇਆ ਗਿਆ ਹੈ ਜਦਕਿ ਇੱਕ ਯਾਤਰੀ ਲਾਪਤਾ ਹੈ।
ਹਵਾ 'ਚ ਟਕਰਾਏ ਦੋ ਜਹਾਜ਼, 5 ਪਾਈਲਟਾਂ ਦੀ ਮੌਤ, 10 ਜ਼ਖ਼ਮੀ
ਏਬੀਪੀ ਸਾਂਝਾ
Updated at:
14 May 2019 12:30 PM (IST)
ਅਲਾਸਕਾ ‘ਚ ਦੋ ਜਹਾਜ਼ਾਂ ਦੇ ਹਵਾ ਵਿੱਚ ਟਕਰਾਉਣ ਕਰਕੇ ਪੰਜ ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ 10 ਜ਼ਖ਼ਮੀ ਤੇ ਇੱਕ ਲਾਪਤਾ ਵੀ ਹੈ। ਦੋਵੇਂ ਜਹਾਜ਼ ਸੀ-ਪਲੇਨ ਯਾਨੀ ਪਾਣੀ ‘ਚ ਉਤਰਣ ‘ਚ ਵੀ ਸਮਰੱਥ ਸੀ।
- - - - - - - - - Advertisement - - - - - - - - -