ਮਾਸਕੋ: ਯੂਕ੍ਰੇਨ ਤੇ ਰੂਸ ਦਰਮਿਆਨ ਹੋਏ ਵਿਵਾਦ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਰੂਸੀ ਹਮਰੁਤਬਾ ਵਲਾਦੀਮੀਰ ਪੁਤਿਨ ਨਾਲ ਹੋਣ ਵਾਲੀ ਬੈਠਕ ਰੱਦ ਕਰ ਦਿੱਤੀ ਹੈ। ਟਰੰਪ ਨੇ ਕਿਹਾ ਕਿ ਉਹ ਹਾਲ ਹੀ 'ਚ ਹੋਣ ਵਾਲੇ ਜੀ20 ਸੰਮੇਲਨ 'ਚ ਪੁਤਿਨ ਨਾਲ ਮੁਲਾਕਾਤ ਨਹੀਂ ਕਰਨਗੇ।
ਟਰੰਪ ਨੇ ਕਿਹਾ ਕਿ ਰੂਸ ਨੇ ਯੂਕ੍ਰੇਨ ਦੇ ਕਬਜ਼ੇ 'ਚ ਲਏ ਜਹਾਜ਼ ਤੇ ਉਸ ਦੇ ਚਾਲਕਾਂ ਨੂੰ ਅਜੇ ਤਕ ਵਾਪਸ ਨਹੀਂ ਭੇਜਿਆ। ਦਰਅਸਲ, ਐਤਵਾਰ ਕ੍ਰੀਮੀਆਈ ਟਾਪੂ 'ਚ ਰੂਸੀ ਸੈਨਿਕਾਂ ਵੱਲੋਂ ਯੂਕ੍ਰੇਨ ਜਲਸੈਨਾ ਦੇ ਜਹਾਜ਼ਾਂ 'ਤੇ ਫਾਇਰਿੰਗ ਕਰ ਦਿੱਤੀ ਸੀ ਤੇ
ਉਨ੍ਹਾਂ ਨੂੰ ਕਬਜ਼ੇ 'ਚ ਲੈ ਲਿਆ ਸੀ।
ਉੱਧਰ, ਜਰਮਨ ਚਾਂਸਲਰ ਏਂਜਲਾ ਮਾਰਕੇਲ ਨੇ ਵੀ ਇਸ ਘਟਨਾ ਲਈ ਪੂਰੀ ਤਰ੍ਹਾਂ ਰੂਸ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਉਹ ਇਸ ਮੁੱਦੇ ਨੂੰ ਜੀ-20 ਸੰਮੇਲਨ 'ਚ ਰਾਸ਼ਟਰਪਤੀ ਪੁਤਿਨ ਅੱਗੇ ਉਠਾਉਣਗੇ। ਦਰਅਸਲ ਜੀ-20 ਸੰਮੇਲਨ ਅੱਜ ਤੋਂ ਅਰਜਨਟੀਨਾ 'ਚ ਸ਼ੁਰੂ ਹੋ ਗਿਆ ਹੈ।