ਵਾਸ਼ਿੰਗਟਨ: ਇੰਨੇ ਲੰਬੇ ਸਮੇਂ ਤੋਂ ਜਿਸ ਦਿਨ ਦਾ ਸਭ ਨੂੰ ਇੰਤਜ਼ਾਰ ਸੀ, ਉਹ ਪਲ ਬਸ ਆਉਣ ਹੀ ਵਾਲਾ ਹੈ। ਜੀ ਹਾਂ, ਅਸੀਂ ਅਮਰੀਕਾ ਦੇ ਰਾਸ਼ਟਰਪਤੀ ਦੀਆਂ ਚੋਣਾਂ ਦੀ ਗੱਲ ਕਰ ਰਹੇ ਹਾਂ, ਜਿਸ ਦੇ ਨਤੀਜੇ ਕਿਸੇ ਵੀ ਸਮੇਂ ਸਾਰੀ ਗੇਮ ਨੂੰ ਪਲਟ ਸਕਦੇ ਹਨ।

ਦੱਸ ਦਈਏ ਕਿ ਹੁਣ ਤਕ ਅਮਰੀਕਾ ਦੇ 41 ਰਾਜਾਂ ਦੇ ਚੋਣ ਨਤੀਜੇ ਆ ਚੁੱਕੇ ਹਨ ਤੇ ਸਿਰਫ 9 ਰਾਜਾਂ ਦੇ ਨਤੀਜੇ ਬਾਕੀ ਹਨ। ਰਾਸ਼ਟਰਪਤੀ ਡੋਨਾਲਡ ਟਰੰਪ ਪੈਨਸਿਲਵੇਨੀਆ ਤੇ ਜਾਰਜੀਆ ਵਿੱਚ ਮੋਹਰੀ ਚੱਲ ਰਹੇ ਹਨ।

ਇਸ ਦੇ ਨਾਲ ਹੀ ਟਰੰਪ ਨੇ ਟੈਕਸਾਸ, ਦੱਖਣੀ ਕੈਰੋਲੀਨਾ ਤੇ ਓਕਲਾਹੋਮਾ ਵਿੱਚ ਜਿੱਤ ਹਾਸਲ ਕਰ ਲਈ ਹੈ। ਹਾਲਾਂਕਿ, ਇਸ ਸਮੇਂ ਜੋ ਬਿਡੇਨ ਤੇ ਟਰੰਪ ਵਿਚਕਾਰ ਜ਼ਬਰਦਸਤ ਮੁਕਾਬਲਾ ਚੱਲ ਰਿਹਾ ਹੈ। ਜੋ ਬਿਡੇਨ ਬਹੁਮਤ ਦੇ ਅੰਕੜੇ ਤੋਂ ਸਿਰਫ 43 ਵੋਟਾਂ ਪਿੱਛੇ ਨਜ਼ਰ ਆ ਰਹੇ ਹਨ।

ਉਧਰ, ਟਰੰਪ ਫਲੋਰੀਡਾ ਵਿੱਚ ਜਿੱਤ ਗਏ ਹਨ ਤੇ ਇਹ ਮੰਨਿਆ ਜਾਂਦਾ ਹੈ ਕਿ ਫਲੋਰੀਡਾ ਤੋਂ ਬਗੈਰ ਕੋਈ ਵੀ ਅਮਰੀਕਾ ਦਾ ਰਾਸ਼ਟਰਪਤੀ ਨਹੀਂ ਬਣ ਸਕਦਾ। ਹੁਣ ਇਹ ਦੇਖਣਾ ਖਾਸ ਹੋਵੇਗਾ ਕਿ ਜੋਅ ਬਿਡੇਨ ਫਲੋਰੀਡਾ ਹਾਰਨ ਤੋਂ ਬਾਅਦ ਵੀ ਰਾਸ਼ਟਰਪਤੀ ਦੀ ਕੁਰਸੀ ਹਾਸਲ ਕਰ ਸਕਣਗੇ ਜਾਂ ਨਹੀਂ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904