ਐਪਲ ਦੇ ਸੀਈਓ ਲਈ ਟਰੰਪ ਦੇ ਵਿਗੜੇ ਬੋਲ
ਏਬੀਪੀ ਸਾਂਝਾ | 09 Mar 2019 01:16 PM (IST)
ਅਮਰੀਕਾ: ਇੱਥੇ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਇਨ੍ਹਾਂ ਦਿਨੀਂ ਉੱਤਰ ਕੋਰੀਆ ਦੇ ਸੁਪਰੀਮ ਲੀਡਰ ਕਿਮ ਜੋਂਗ ਉਂਨ ਦੇ ਨਾਲ ਫੇਲ੍ਹ ਵਾਰਤਾ ਕਰਕੇ ਚਰਚਾ ‘ਚ ਹਨ। ਪਰ ਬੁੱਧਵਾਰ ਨੂੰ ਕੁਝ ਅਜਿਹਾ ਹੋਇਆ ਜਿਸ ਦੇ ਚੱਲਦਿਆਂ ਟਰੰਪ ਇੱਕ ਵਾਰ ਫੇਰ ਸੋਸ਼ਲ ਮੀਡੀਆ ‘ਤੇ ਛਾ ਗਏ ਹਨ। ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦੇ ਹੋਏ ਡੋਨਾਲਡ ਟਰੰਪ ਨੇ ਐਪਲ ਦੇ ਸੀਈਓ ਨੂੰ ਟਿਮ ਐਪਲ ਕਹਿ ਦਿੱਤਾ। ਇਸ ਦੌਰਾਨ ਖਾਸ ਗੱਲ ਹੈ ਕਿ ਟਿਮ, ਟਰੰਪ ਦੇ ਨਾਲ ਹੀ ਬੈਠੇ ਸੀ। ਇਸ ਦੌਰਾਨ ਉਨ੍ਹਾਂ ਦੇ ਨਾਲ ਐਪਲ ਦੇ ਸੀਈਓ ਟਿਮ ਕੁਕ, ਟਰੰਪ ਦੀ ਧੀ ਇਵਾਂਕਾ ਵੀ ਮੌਜੂਦ ਸੀ। ਟਰੰਪ ਨੇ ਕਿਹਾ, “ਮੈਂ ਟਿਮ ਨੂੰ ਕਹਿਣਾ ਚਾਹੁੰਦਾ ਹਾਂ ਕਿ ਸਾਡੇ ਇੱਥੇ ਹੋਰ ਵੀ ਕੁਝ ਕੀਤਾ ਜਾਵੇ, ਜਿਸ ਤੋਂ ਬਾਅਦ ਹੁਣ ਉਹ ਇੱਥੇ ਕਾਫੀ ਵੱਡਾ ਇੰਨਵੇਸਮੈਂਟ ਕਰ ਰਹੇ ਹਨ। ਮੈਂ ਇਸ ਦੇ ਲਈ ‘ਟਿਮ ਐਪਲ’ ਦਾ ਧੰਨਵਾਦ ਕਰਦਾ ਹਾਂ।” ਸੋਸ਼ਲ ਮੀਡੀਆ ‘ਤੇ ਟਰੰਪ ਦੀ ਇਹ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਅਜਿਹੀ ਗਲਤੀ ਟਰੰਪ ਤੋਂ ਪਹਿਲੀ ਵਾਰ ਨਹੀਂ ਹੋ ਰਹੀ। ਸਗੋਂ ਇਸ ਤੋਂ ਪਹਿਲਾਂ ਵੀ ਇੱਕ ਪ੍ਰੈਸ ਕਾਨਫਰੰਸ ‘ਚ ਉਹ ਇੱਕ ਐਗਜ਼ੀਕਿਊਟੀਵ ਦਾ ਨਾਂਅ Lockheed Marillyn ਨੂੰ Marillyn Lockheed ਬੋਲ ਗਏ ਸੀ।