ਮਿਲਵੌਕੀ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੁੱਖਧਾਰਾ ਮੀਡੀਆ ਅਤੇ ਵੱਡੀਆਂ ਟੈਕਨਾਲੌਜੀ ਕੰਪਨੀਆਂ 'ਤੇ ਉਨ੍ਹਾਂ ਦੇ ਡੈਮੋਕਰੇਟਿਕ ਵਿਰੋਧੀ ਜੋਅ ਬਿਡੇਨ ਖਿਲਾਫ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਲੁਕਾਉਣ ਦਾ ਇਲਜ਼ਾਮ ਲਗਾਇਆ ਹੈ।

ਚੋਣ ਰੈਲੀ ਲਈ ਰਵਾਨਾ ਹੋਣ ਤੋਂ ਪਹਿਲਾਂ ਟਰੰਪ ਨੇ ਵ੍ਹਾਈਟ ਹਾਸ ਵਿਖੇ ਪੱਤਰਕਾਰਾਂ ਨੂੰ ਕਿਹਾ, “ਜੋ ਅਸੀਂ ਅੱਜ ਵੇਖ ਰਹੇ ਹਾਂ ਉਹ ਪਹਿਲਾਂ ਕਦੇ ਨਹੀਂ ਹੋਇਆ ਸੀ। ਮੈਨੂੰ ਲਗਦਾ ਹੈ ਕਿ ਇਹ ਬਹੁਤ ਹੀ ਦੁਖਦਾਈ ਸਮਾਂ ਹੈ ਅਤੇ ਮੀਡੀਆ ਅਤੇ ਵੱਡੀਆਂ ਟੇਕ (ਕੰਪਨੀਆਂ) ਲਈ ਇਹ ਬੇਹੱਦ ਦੁਖਦਾਈ ਯੁੱਗ ਮੰਨਿਆ ਜਾਵੇਗਾ"

ਜੋਅ ਬਿਡੇਨ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਘਬਰਾਇਆ ਦੱਸਿਆ ਗਿਆ ਹੈ:

ਉਨ੍ਹਾਂ ਨੇ ਕਿਹਾ, "ਮੈਨੂੰ ਲੱਗਦਾ ਹੈ ਕਿ ਇਨ੍ਹਾਂ ਕੰਪਨੀਆਂ ਦੇ ਨਾਲ ਕੀ ਹੋ ਰਿਹਾ ਹੈ, ਮੇਰੇ ਖਿਆਲ ਵਿਚ ਉਨ੍ਹਾਂ ਨੇ ਆਪਣੇ ਆਪ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ ਕਿਉਂਕਿ ਉਨ੍ਹਾਂ ਨੇ ਆਪਣੇ ਆਪ ਨੂੰ ਬਹੁਤ ਸੀਮਤ ਕਰ ਲਿਆ ਹੈ। ਤੁਹਾਨੂੰ ਪਤਾ ਹੈ, ਜਦੋਂ ਉਹ ਭ੍ਰਿਸ਼ਟਾਚਾਰ ਨਹੀਂ ਦਿਖਾਉਣਾ ਚਾਹੁੰਦੇ, ਜਿਵੇਂ ਕਿ ਬਿਡੇਨ ਦੇ ਮਾਮਲੇ ਵਿਚ। ਉਹ ਪੂਰੀ ਤਰ੍ਹਾਂ ਭ੍ਰਿਸ਼ਟ ਹੈ ਅਤੇ ਹਰ ਕੋਈ ਜਾਣਦਾ ਹੈ।”

ਅਮਰੀਕਾ ਵਿਚ ਤਿੰਨ ਨਵੰਬਰ ਨੂੰ ਚੋਣਾਂ:

ਰਾਸ਼ਟਰਪਤੀ ਨੇ ਕਿਹਾ, "ਉਨ੍ਹਾਂ ਨੂੰ ਪਤਾ ਹੈ ਕਿ ਮੇਰੀ ਤਾਲੁਖ਼ ਕਿੱਥੋਂ ਹੈ। ਇਹ ਕਾਫ਼ੀ ਪੱਖਪਾਤੀ ਹੈ। ਕਿਸੇ ਨੇ ਵੀ ਇਹ ਕਦੇ ਨਹੀਂ ਵੇਖਿਆ। ਇਹ ਪ੍ਰੈਸ ਦੀ ਆਜ਼ਾਦੀ ਨਹੀਂ ਹੈ, ਮੇਰਾ ਮਤਲਬ ਇਹ ਕਹਿਣਾ ਹੈ ਕਿ ਇਹ ਇਸਦੇ ਉਲਟ ਹੈ। ਬੇਸ਼ੱਕ ਮੀਡੀਆ ਵੀ ਇਸ ਵਿੱਚ ਸ਼ਾਮਲ ਹੈ।"

ਅਮਰੀਕਾ ਵਿਚ ਰਾਸ਼ਟਰਪਤੀ ਦੀਆਂ ਚੋਣਾਂ 3 ਨਵੰਬਰ ਨੂੰ ਹੋਣੀਆਂ ਹਨ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904