ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਵੰਬਰ 'ਚ ਏਸ਼ੀਆ ਦੀ ਪਹਿਲੀ ਫੇਰੀ 'ਤੇ ਆਉਣਗੇ। ਟਰੰਪ ਜਪਾਨ, ਦੱਖਣੀ ਕੋਰੀਆ, ਚੀਨ, ਵਿਅਤਨਾਮ ਅਤੇ ਫਿਲੀਪੀਨ 'ਚ ਰੁਕਣਗੇ। ਟਰੰਪ ਤਿੰਨ ਤੋਂ 14 ਨਵੰਬਰ ਤੱਕ ਦੀ ਫੇਰੀ ਦੌਰਾਨ ਕਈ ਪ੍ਰੋਗਰਾਮਾਂ 'ਚ ਹਿੱਸਾ ਲੈਣਗੇ। ਹਾਲੇ ਤਕ ਅਮਰੀਕੀ ਰਾਸ਼ਟਰਪਤੀ ਦਾ ਭਾਰਤ ਆਉਣ ਦਾ ਕੋਈ ਵਿਚਾਰ ਨਹੀਂ ਹੈ।


ਵਾਇਸ ਹਾਊਸ ਨੇ ਕਿਹਾ ਕਿ ਟ੍ਰੰਪ ਏਸ਼ੀਆ-ਪੈਸੇਫਿਕ ਆਰਥਿਕ ਸਹਿਯੋਗ ਸੰਮੇਲਨ ਅਤੇ ਐਸੋਸੀਏਸ਼ਨ ਆਫ਼ ਸਾਊਥ-ਈਸਟ ਏਸ਼ੀਅਨ ਨੈਸ਼ਨਜ਼ ਸਮਿਟ 'ਚ ਸ਼ਾਮਲ ਹੋਣਗੇ ਜੋ ਕਿ ਅਮਰੀਕ ਦੇ ਸਾਥੀਆਂ ਪ੍ਰਤੀ ਉਨ੍ਹਾਂ ਦੀ ਪ੍ਰਤੀਬੱਧਤਾ ਦਰਸਾਉਣਗੇ।

ਜਾਣਕਾਰੀ ਦਿੱਤੀ ਗਈ ਹੈ ਕਿ ਹਫ਼ਤੇ ਤੋਂ ਲੰਮੀ ਆਪਣੀ ਇਸ ਫੇਰੀ ਦੌਰਾਨ ਟਰੰਪ ਅਮਰੀਕਾ ਦੀ ਖੁਸ਼ਹਾਲੀ ਅਤੇ ਸੁਰੱਖਿਆ ਲਈ ਇਕ ਆਜ਼ਾਦ ਅਤੇ ਖੁੱਲ੍ਹੇ ਹਿੰਦ-ਪ੍ਰਸ਼ਾਂਤ ਖੇਤਰ 'ਤੇ ਚਰਚਾ ਕਰਣਗੇ। ਉਹ ਅਮਰੀਕੀ ਵਪਾਰ ਸਾਂਝੇਦਾਰਾਂ ਦੇ ਨਾਲ ਆਰਥਿਕ ਮਸਲਿਆਂ 'ਤੇ ਵੀ ਗੱਲ ਕਰਣਗੇ।