ਇਹਨਾਂ ਗੱਲਾਂ ਕਰਕੇ ਡੋਨਲਡ ਬਣ ਗਏ ਰਾਸ਼ਟਰਪਤੀ !
ਏਬੀਪੀ ਸਾਂਝਾ | 09 Nov 2016 05:17 PM (IST)
ਅਮਰੀਕਾ ਦੀ ਸਿਆਸਤ 'ਚ ਹਾਈ ਵੋਲਟੇਜ ਮੁਕਾਬਲੇ ਤੋਂ ਬਾਅਦ ਇੱਕ ਬਿਜਨੈੱਸ ਬਣ ਗਿਆ ਰਾਸ਼ਟਰਪਤੀ। ਆਪਣੇ ਚੋਣ ਪ੍ਰਚਾਰ ਤੇ ਭਾਸ਼ਣਾਂ 'ਚ ਟਰੰਪ ਤੋਂ ਭਾਵੇਂ ਮਹਿਲਾਵਾਂ ਅਤੇ ਸਮਾਜ ਇੱਕ ਵੱਡਾ ਤਬਕਾ ਉਨ੍ਹਾਂ ਦੀ ਖਿਲਾਫਤ ਕਰ ਰਿਹਾ ਸੀ….ਪਰ ਬਾਵਜੂਦ ਇਸਦੇ ਉਨ੍ਹਾਂ ਦੇ ਅਮਰੀਕੀਆਂ ਨਾਲ ਕੀਤੇ ਗਏ ਵਾਅਦਿਆਂ ਦਾ ਉਨ੍ਹਾਂ ਦੀ ਜਿੱਤ 'ਚ ਭੂਮਿਕਾ ਨਿਭਾਈ। ਇੱਕ ਨਜ਼ਰ ਮਾਰਦੇ ਹਾਂ,ਉਹਨਾਂ ਵਾਅਦਿਆਂ 'ਤੇ ---ਟਰੰਪ ਨੇ ਅਮਰੀਕਾ ਨੂੰ ਫਿਰ ਤੋਂ ਦਬੰਗ ਬਣਾਉਣ ਦਾ ਵਾਅਦਾ ਕੀਤਾ। ਕੁਝ ਹੱਦ ਤੱਕ ਲੋਕਾਂ ਨੂੰ ਇਹ ਨਵਾਂ ਸੁਫਨਾ ਪਸੰਦ ਆਇਆ। ---ਟਰੰਪ ਨੇ ISIS ਦੀ ਜੰਮਕੇ ਖਿਲਾਫਤ ਕੀਤੀ, ਸੱਤਾ 'ਚ ਆਉਣ ਤੋਂ ਬਾਅਦ ਦਹਿਸ਼ਤਗਰਦੀ ਨੂੰ ਖਤਮਕਰਨ ਦੇ ਦਾਅਵੇ ਜ਼ਿਆਦਾਤਰ ਲੋਕਾਂ ਦੀ ਹਿਮਾਇਤ ਮਿਲੀ। ---ਓਬਾਮਾ ਤੋਂ ਉਲਟ ਟਰੰਪ ਗਨ ਕਲਚਰ ਦੇ ਹੱਕ 'ਚ ਸਨ, ਇਸ ਲਈ ਵੈਪਨ ਇੰਡਸਟਰੀ ਨੇ ਉਨ੍ਹਾਂ ਦਾ ਸਾਥ ਦਿੱਤਾ। ---ਕੱਟੜ ਰਾਸ਼ਟਰਵਾਦ ਦੀ ਗੱਲ੍ਹ ਕਰਨ 'ਤੇ ਨੌਜਵਾਨਾਂ ਦਾ ਸਾਥ ਵੀ ਟਰੰਪ ਨੂੰ ਮਿਲਿਆ। ---ਯਹੁਦੀ ਲੌਬੀ ਵੀ ਟਰੰਪ ਦੇ ਹੱਕ 'ਚ ਸੀ। ---ਅਮਰੀਕਾ 'ਚ ਚੋਣ ਪ੍ਰਚਾਰ ਦੌਰਾਨ ਮੁਸਲਮਾਨਾਂ ਅਤੇ ਇਸਲਾਮਿਕ ਦੇਸ਼ਾਂ ਖਿਲਾਫ ਤਿੱਖੀ ਬਿਆਨਬਾਜੀ ਕਰਨ ਵਾਲੇ ਡੋਨਲਡ ਟਰੰਪ ਨੂੰ ਭਾਰਤੀ ਮੂਲ ਦੇ ਲੋਕਾਂ ਦਾ ਸਾਥ ਮਿਲਿਆ…ਕਿਉਂਕੀ ਉਨ੍ਹਾਂ ਭਾਰਤੀ ਮੂਲ ਦੇ ਲੋਕਾਂ ਦੀਆਂ ਤਰੀਫਾਂ ਦੇ ਪੁੱਲ ਬੰਨੇ…ਇਹੀ ਕਾਰਨ ਸੀ ਕਿ ਅਮਰੀਕਾ 'ਚ ਭਾਰਤੀ ਮੂਲ ਦੇ 12 ਲੱਖ ਵੋਟਰਾਂ 'ਚ ਵਧੇਰਿਆਂ ਦਾ ਸਾਥ ਮਿਲਿਆ। ---ਪ੍ਰਧਾਨਮੰਤਰੀ ਨਰੇਂਦਰ ਮੋਦੀ ਦੀ ਲੀਡਰਸ਼ਿਪ ਤੋਂ ਪ੍ਰਭਾਵਿਤ ਨੇ ਟਰੰਪ…ਉਨ੍ਹਾਂ ਦਾ ਅਬ ਕੀ ਬਾਰ ਮੋਦੀ ਸਰਕਾਰ ਦੀ ਤਰਜ ਤੇਅਬ ਕੀ ਬਾਰ ਟਰੰਪ ਸਰਕਾਰ ਦਾ ਨਾਅਰਾ ਕਾਫੀ ਮਸ਼ਹੂਰ ਹੋਇਆ ਸੀ।