ਵਾਸ਼ਿੰਗਟਨ: ਅਮਰੀਕਾ ਦੇ 45ਵੇਂ ਰਾਸ਼ਟਰਪਤੀ ਟਰੰਪ ਇੱਕ ਅਮੀਰ, ਉਮਰਦਰਾਜ਼ ਤੇ ਸ਼ੌਕੀਨ ਆਦਮੀ ਹਨ। ਔਰਤਾਂ ਨਾਲ ਬਦਸਲੂਕੀ ਦੇ ਕਈ ਇਲਜ਼ਾਮਾਂ ਤੋਂ ਅਲੱਗ ਉਨ੍ਹਾਂ ਦੀਆਂ ਤਿੰਨ ਵਹੁਟੀਆਂ ਵੀ ਰਹਿ ਚੁੱਕੀਆਂ ਹਨ। ਫਿਲਹਾਲ ਉਹ ਆਪਣੀ ਤੀਜੀ ਵਹੁਟੀ ਮੇਲਾਨੀਆ ਟਰੰਪ ਨਾਲ ਹਨ ਪਰ ਇਸ ਤੋਂ ਪਹਿਲਾਂ ਉਨ੍ਹਾਂ ਨੇ ਕਦ ਤੇ ਕਿਸ ਨਾਲ ਵਿਆਹ ਕਰਾਇਆ ਸੀ, ਜਾਣਦੇ ਹਾਂ।



ਸਭ ਤੋਂ ਪਹਿਲਾਂ ਉਨ੍ਹਾਂ ਨੇ 1977 ਵਿੱਚ ਈਵਾਨਾ ਟਰੰਪ ਨਾਲ ਵਿਆਹ ਕਰਾਇਆ ਸੀ। ਉਹ ਇੱਕ ਮਾਡਲ ਸੀ ਤੇ ਜ਼ੈਚ ਦੀ ਨਾਗਰਿਕ ਵੀ। 1988 ਵਿੱਚ ਉਹ ਅਮਰੀਕਾ ਦੀ ਸਿਟੀਜ਼ਨ ਬਣੀ। ਟਰੰਪ ਦੇ ਕਈ ਬਿਜ਼ਨੈੱਸ ਮਾਡਲਜ਼ ਨੂੰ ਉਹੀ ਸਾਂਭਦੀ ਸੀ। ਟਰੰਪ ਨਾਲ ਉਨ੍ਹਾਂ ਦੇ ਤਿੰਨ ਬੱਚੇ ਹੋਏ ਜੋ ਤਾਲਾਕ ਤੋਂ ਬਾਅਦ ਮਾਂ ਨਾਲ ਰਹਿਣ ਲੱਗੇ ਸਨ। 1992 ਵਿੱਚ ਉਨ੍ਹਾਂ ਦਾ ਤਲਾਕ ਹੋਇਆ ਸੀ।



ਕਹਿੰਦੇ ਹਨ ਕਿ ਇਹ ਤਲਾਕ ਮਾਰਲਾ ਮੈਪਲਜ਼ ਕਰਕੇ ਹੋਇਆ ਜੋ ਉਨ੍ਹਾਂ ਦੀ ਦੂਜੀ ਵਹੁਟੀ ਬਣੀ। ਮਾਰਲਾ ਤੇ ਟਰੰਪ ਦਾ ਅਫੇਅਰ ਸੀ ਜਿਸ ਤੋਂ ਬਾਅਦ 1993 ਵਿੱਚ ਉਨ੍ਹਾਂ ਨੇ ਵਿਆਹ ਕਰਾ ਲਿਆ ਸੀ। ਮਾਰਲਾ ਵੀ ਇੱਕ ਮਾਡਲ ਸੀ ਜੋ ਡਰਾਮਾ ਵੀ ਕਰਦੀ ਸੀ। ਉਨ੍ਹਾਂ ਨੇ ਕਈ ਥ੍ਰਿਲਰ ਫਿਲਮਾਂ ਵਿੱਚ ਕੰਮ ਵੀ ਕੀਤਾ ਹੈ।



1999 ਵਿੱਚ ਟਰੰਪ ਨੇ ਤੀਜਾ ਵਿਆਹ ਕਰਾਇਆ ਮੇਲਾਨੀਆ ਨਾਲ। ਮੇਲਾਨੀਆ ਵੀ ਇੱਕ ਮਾਡਲ ਹੈ ਸਲੋਵੇਨੀਆ ਤੋਂ। ਟਰੰਪ ਤੇ ਮੇਲਾਨੀਆ ਦੀ ਉਮਰ ਵਿੱਚ ਬਹੁਤ ਫਰਕ ਹੈ ਪਰ ਮੇਲਾਨੀਆ ਨੂੰ ਇਸ ਗੱਲ ਦਾ ਕੋਈ ਫਿਕਰ ਨਹੀਂ। ਰਾਸ਼ਟਰਪਤੀ ਬਣਨ ਲਈ ਮੇਲਾਨੀਆ ਨੇ ਹੀ ਟਰੰਪ ਨੂੰ ਹੌਂਸਲਾ ਦਿੱਤਾ ਸੀ।