ਮੈਲਬਾਰਨ: ਨਵਜੋਤ ਸਿੰਘ ਰੰਧਾਵਾ ਨੂੰ ਮੈਲਬਰਨ ਵਿੱਚ ਟੈਕਸੀ ਚਾਲਕ ਆਫ਼ ਦੀ ਈਅਰ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਹੈ। ਨਵਜੋਤ ਸਿੰਘ ਰੰਧਾਵਾ ਦਾ ਸਬੰਧ ਰਾਮਦਾਸ ਫ਼ਤਿਹਗੜ੍ਹ ਚੂੜੀਆਂ ਨਾਲ ਹੈ। ਇਹ ਪੁਰਸਕਾਰ ਹਰ ਸਾਲ ਮੈਲਬਰਨ ਦੇ ਸੈਰ ਸਪਾਟਾ ਵਿਭਾਗ ਵੱਲੋਂ ਦਿੱਤਾ ਜਾਂਦਾ ਹੈ। ਪੁਰਸਕਾਰ ਵਿੱਚ ਨਵਜੋਤ ਸਿੰਘ ਰੰਧਾਵਾ ਨੂੰ 700 ਡਾਲਰ ਤੇ ਸਨਮਾਣ ਪੱਤਰ ਨਾਲ ਸਨਮਾਨਤ ਕੀਤਾ ਗਿਆ ਹੈ।
ਨਵਜੋਤ ਸਿੰਘ ਰੰਧਾਵਾ ਤੇ ਉਸ ਦੀ ਪਤਨੀ ਨੇ ਪੁਰਸਕਾਰ ਵਿੱਚ ਮਿਲੀ ਰਾਸ਼ੀ ਨੂੰ ਕੈਂਸਰ ਕੌਂਸਲ ਆਫ਼ ਆਸਟਰੇਲੀਆ ਨੂੰ ਦਾਨ ਵਿੱਚ ਦੇਣ ਦਾ ਐਲਾਨ ਕੀਤਾ ਹੈ। ਰੰਧਾਵਾ ਅਨੁਸਾਰ ਸਾਲ 2006 ਵਿੱਚ ਇਹ ਪੁਰਸਕਾਰ ਮੈਲਬਰਨ ਟੂਰਿਜ਼ਮ ਵਿਭਾਗ ਵੱਲੋਂ ਸ਼ੁਰੂ ਕੀਤਾ ਗਿਆ ਸੀ।
ਨਵਜੋਤ ਸਿੰਘ ਰੰਧਾਵਾ ਨੇ ਦੱਸਿਆ ਕਿ ਪੁਰਸਕਾਰ ਲਈ ਗਾਹਕ ਡਰਾਈਵਰ ਦੇ ਨਾਮ ਨੂੰ ਨੌਮੀਨੇਟ ਕਰਦੇ ਹਨ। ਇਸ ਤੋਂ ਬਾਅਦ ਟੈਕਸੀ ਐਸੋਸੀਏਸ਼ਨ ਨਾਮਜ਼ਦਗੀਆਂ ਵਿੱਚੋਂ ਪਹਿਲੇ ਨਾਮਾਂ ਦੀ ਚੋਣ ਕਰਦਾ ਹੈ। ਪੰਜ ਡਰਾਈਵਰਾਂ ਦੀ ਇਸ ਤੋਂ ਬਾਅਦ ਇੰਟਰਵਿਊ ਲਈ ਜਾਂਦੀ ਹੈ ਤੇ ਜਿਸ ਦੇ ਜਵਾਬ ਤਸੱਲੀਬਖ਼ਸ਼ ਹੋਣਗੇ, ਉਸ ਨੂੰ ਇਹ ਪੁਰਸਕਾਰ ਦੇ ਦਿੱਤਾ ਜਾਂਦਾ ਹੈ।