ਨਵੀਂ ਦਿੱਲੀ: ਟਵਿੱਟਰ 'ਤੇ ਜਾਅਲੀ/ਸਪੈਮ ਖਾਤਿਆਂ ਦੀ ਗਿਣਤੀ ਵਧ ਰਹੀ ਹੈ, ਜਿਸ ਵਜ੍ਹਾ ਕਰਕੇ ਟੇਸਲਾ ਦੇ ਸੀਈਓ ਐਲੋਨ ਮਸਕ ਦੇ ਟਵਿੱਟਰ ਸੌਦੇ ਵਿੱਚ ਉਲਝਣਾਂ ਪੈਦਾ ਹੋ ਰਹੀਆਂ ਹਨ। ਟਵਿੱਟਰ ਦੇ ਸੀਈਓ ਪਰਾਗ ਅਗਰਵਾਲ ਦੁਆਰਾ ਮਾਈਕ੍ਰੋਬਲਾਗਿੰਗ ਪਲੇਟਫਾਰਮ 'ਤੇ ਅਸਲ ਲੋਕਾਂ ਦੇ ਅਨੁਭਵ ਨੂੰ ਸਪੈਮ ਕਿਵੇਂ ਨੁਕਸਾਨ ਪਹੁੰਚਾਉਂਦਾ ਹੈ, ਇਸ ਬਾਰੇ ਵਿਚਾਰ ਕਰਨ ਤੋਂ ਇੱਕ ਦਿਨ ਬਾਅਦ ਮਸਕ ਨੇ ਕਿਹਾ ਕਿ ਜਦੋਂ ਤੱਕ ਅਗਰਵਾਲ ਨਹੀਂ ਚਾਹੁੰਦੇ, ਉਦੋਂ ਤੱਕ ਡੀਲ ਅੱਗੇ ਨਹੀਂ ਵਧ ਸਕਦੀ।





ਟਵਿੱਟਰ ਦੇ ਸੀਈਓ ਨੇ ਸੋਮਵਾਰ ਨੂੰ ਕਿਹਾ ਸੀ ਕਿ ਪਿਛਲੀਆਂ ਚਾਰ ਤਿਮਾਹੀਆਂ ਵਿੱਚ ਸਪੈਮ ਖਾਤਿਆਂ ਲਈ ਉਸ ਦਾ ਅਸਲ ਅੰਦਰੂਨੀ ਅਨੁਮਾਨ 5 ਪ੍ਰਤੀਸ਼ਤ ਤੋਂ ਘੱਟ ਸੀ। ਹਾਲਾਂਕਿ, ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਖਾਸ ਅਨੁਮਾਨ ਬਾਹਰੀ ਤੌਰ 'ਤੇ ਨਹੀਂ ਕੀਤਾ ਜਾ ਸਕਦਾ। ਦੁਨੀਆ ਦੇ ਸਭ ਤੋਂ ਅਮੀਰ ਆਦਮੀ ਐਲੋਨ ਮਸਕ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪੇਸ਼ਕਸ਼ (ਐਕਵਾਇਰ ਸੌਦਾ) ਟਵਿੱਟਰ ਦੇ ਐਸਈਸੀ ਫਾਈਲਿੰਗ ਦੇ ਸਟੀਕ ਹੋਣ 'ਤੇ ਅਧਾਰਤ ਸੀ।






ਉਹ ਇੱਕ ਰਿਪੋਰਟ ਦਾ ਜਵਾਬ ਦੇ ਰਿਹਾ ਸੀ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਐਲੋਨ ਮਸਕ ਇੱਕ ਬਿਹਤਰ ਟਵਿੱਟਰ ਸੌਦੇ ਦੀ ਤਲਾਸ਼ ਕਰ ਰਹੇ ਹਨ ਕਿਉਂਕਿ 44 ਬਿਲੀਅਨ ਡਾਲਰ ਬਹੁਤ ਜ਼ਿਆਦਾ ਹੈ, 20 ਪ੍ਰਤੀਸ਼ਤ ਉਪਭੋਗਤਾਵਾਂ ਦੇ ਜਾਅਲੀ ਜਾਂ ਸਪੈਮ ਖਾਤੇ ਹਨ। ਇਸ ਦੇ ਜਵਾਬ ਵਿੱਚ ਮਸਕ ਨੇ ਕਿਹਾ ਕਿ 20 ਪ੍ਰਤੀਸ਼ਤ ਜਾਅਲੀ/ਸਪੈਮ ਖਾਤੇ, ਜਦੋਂ ਕਿ ਟਵਿੱਟਰ ਦੇ ਦਾਅਵੇ ਤੋਂ 4 ਗੁਣਾ , * ਬਹੁਤ * ਵੱਧ ਹੋ ਸਕਦੇ ਹਨ।


ਉਨ੍ਹਾਂ ਇਹ ਵੀ ਲਿਖਿਆ ਕਿ ਮੇਰਾ ਪ੍ਰਸਤਾਵ ਟਵਿੱਟਰ ਦੇ ਐਸਈਸੀ ਫਾਈਲਿੰਗ ਦੇ ਸਟੀਕ 'ਤੇ ਅਧਾਰਤ ਸੀ। ਕੱਲ੍ਹ ਟਵਿੱਟਰ ਦੇ ਸੀਈਓ ਨੇ ਜਨਤਕ ਤੌਰ 'ਤੇ 5 ਪ੍ਰਤੀਸ਼ਤ ਤੋਂ ਘੱਟ ਦੇ ਸਬੂਤ ਦਿਖਾਉਣ ਤੋਂ ਇਨਕਾਰ ਕਰ ਦਿੱਤਾ ਸੀ। ਇਹ ਡੀਲ ਉਦੋਂ ਤੱਕ ਅੱਗੇ ਨਹੀਂ ਵਧ ਸਕਦੀ ,ਜਦੋਂ ਤੱਕ ਉਹ ਨਹੀਂ ਚਾਹੁੰਦੇ। ਇਸ ਦੇ ਨਾਲ ਹੀ ਇੱਕ ਹੋਰ ਟਵੀਟ ਵਿੱਚ ਮਸਕ ਨੇ ਕਿਹਾ, "ਅਜਿਹਾ ਲੱਗਦਾ ਹੈ ਕਿ ਟਵਿੱਟਰ ਨੂੰ ਬਾਹਰੀ ਤਸਦੀਕ ਦਾ ਸਵਾਗਤ ਕਰਨਾ ਚਾਹੀਦਾ ਹੈ ਜੇਕਰ ਉਨ੍ਹਾਂ ਦੇ ਦਾਅਵੇ ਸੱਚ ਹਨ।"