
ਇਹ ਨੌਜਵਾਨ ਕ੍ਰਿਸਮਸ ਦੀ ਪਾਰਟੀ ਤੋਂ ਵਾਪਸ ਆ ਰਹੇ ਸਨ। ਹਾਦਸੇ ਵਿੱਚ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਨ੍ਹਾਂ ਵਿੱਚੋਂ ਕ੍ਰਿਸ਼ਨਕੁਮਾਰ ਯੂਕੇ ਵਿੱਚ ਉੱਚ-ਵਿਦਿਆ ਲੈ ਰਿਹਾ ਸੀ ਜਦਕਿ ਸ਼ਰਤ ਕੁਮਾਰ ਅਮਰੀਕਾ ਦੀ ਯੂਨੀਵਰਸਿਟੀ ਵਿੱਚ ਪੜ੍ਹਦਾ ਸੀ।
ਦੋਵੇਂ ਜਣੇ ਦੁਬਈ ਵਿੱਚ ਛੁੱਟੀਆਂ ਕਰਕੇ ਆਏ ਹੋਏ ਸਨ। ਦੋਵਾਂ ਨੇ ਆਪਣੀ ਸਕੂਲੀ ਸਿੱਖਿਆ ਦੁਬਈ ਦੇ ਦਿੱਲੀ ਪ੍ਰਾਈਵੇਟ ਸਕੂਲ ਤੋਂ ਲਈ ਸੀ।