ਵਾਸ਼ਿੰਗਟਨ: ਅਮਰੀਕੀ ਜਾਂਚ ਏਜੰਸੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਰਾਨ, ਅਮਰੀਕਾ ਦੀ ਰਾਜਧਾਨੀ ’ਚ ਸਥਿਤ ਫ਼ੋਰਟ ਮੈਕਨਾਇਰ (ਫ਼ੌਜੀ ਬੇਸ) ਉੱਤੇ ਹਮਲਾ ਕਰਨਾ ਚਾਹੁੰਦਾ ਸੀ। ਇਸ ਦੇ ਨਾਲ ਹੀ ਫ਼ੌਜ ਦੇ ਵਾਈਸ ਚੀਫ਼ ਆਫ਼ ਸਟਾਫ਼ ਦਾ ਕਤਲ ਵੀ ਕਰਨਾ ਚਾਹ ਰਿਹਾ ਸੀ।


ਅਮਰੀਕੀ ਫ਼ੌਜ ਦੇ ਅਧਿਕਾਰੀਆਂ ਮੁਤਾਬਕ ਨੈਸ਼ਨਲ ਸਕਿਓਰਿਟੀ ਏਜੰਸੀ ਵੱਲੋਂ ਕਮਿਊਨੀਕੇਸ਼ਨ ਇੰਟਰਸੈਪਟ ਕਰਨ ’ਤੇ ਪਤਾ ਲੱਗਾ ਕਿ ਇਰਾਨ ਦੀ ਰੈਵੋਲਿਊਸ਼ਨਰੀ ਆਰਮੀ, ਅਮਰੀਕਾ ਦੇ ਆਰਮੀ ਬੇਸ ਉੱਤੇ USS Cole-Style Attack ਸ਼ੈਲੀ ਵਿੱਚ ਹਮਲਾ ਕਰਨਾ ਚਾਹੁੰਦੇ ਸਨ। ਜੋ ਹਮਲਾ ਸਾਲ 2002 ਵਿੱਚ ਯਮਨ ਦੀ ਇੱਕ ਬੰਦਰਗਾਹ ਉੱਤੇ ਕੀਤਾ ਗਿਆ ਸੀ, ਜਿਸ ਵਿੱਚ 17 ਜਵਾਨਾਂ ਦੀ ਮੌਤ ਹੋ ਗਈ ਸੀ।


ਅਮਰੀਕੀ ਫ਼ੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਰਾਨ ਨੇ ਅਮਰੀਕਾ ਦੀ ਰਾਜਧਾਨੀ ਵਿੱਚ ਸਥਿਤ ਫ਼ੌਜੀ ਬੇਸ ਨੂੰ ਉਡਾਉਣ ਦੀ ਕੋਸ਼ਿਸ਼ ਕੀਤੀ ਸੀ। ਇਸ ਦੇ ਨਾਲ ਫ਼ੌਜ ਦੇ ਵਾਈਸ ਚੀਫ਼ ਆਫ਼ ਸਟਾਫ਼ ਨੂੰ ਮਾਰਨ ਦੀ ਯੋਜਨਾ ਵੀ ਉਲੀਕੀ ਗਈ ਸੀ। ਇਨ੍ਹਾਂ ਅਧਿਕਾਰੀਆਂ ਨੇ ਆਪਣਾ ਨਾਂ ਗੁਪਤ ਰੱਖੇ ਜਾਣ ਦੀ ਸ਼ਰਤ ’ਤੇ ਐਸੋਸੀਏਟਡ ਪ੍ਰੈੱਸ ਨੂੰ ਦੱਸਿਆ ਕਿ ਈਰਾਨ ਜਨਰਲ ਜੋਜ਼ੇਫ਼ ਐਮ. ਮਾਰਟਿਨ ਨੂੰ ਵੀ ਮਾਰਨ ਦੀ ਯੋਜਨਾ ਉਲੀਕ ਰਿਹਾ ਸੀ। ਇਹ ਬੇਸ ਦੇਸ਼ ਦੇ ਸਭ ਤੋਂ ਪੁਰਾਣੇ ਬੇਸ ਵਿੱਚੋਂ ਇੱਕ ਹੈ।


ਐਤਵਾਰ ਨੂੰ ਸੀਰੀਆਈ ਸਰਕਾਰ ਵੱਲੋਂ ਬਾਗ਼ੀਆਂ ਦੇ ਕਬਜ਼ੇ ਵਿੱਚ ਸਥਿਤ ਖੇਤਰ ’ਚ ਤੋਪਾਂ ਨਾਲ ਕੀਤੇ ਹਮਲੇ ਦੀ ਲਪੇਟ ਵਿੱਚ ਇੱਕ ਹਸਪਤਾਲ ਆ ਗਿਆ। ਇਸ ਹਮਲੇ ’ਚ 6 ਮਰੀਜ਼ਾਂ ਦੀ ਮੌਤ ਹੋ ਗਈ; ਜਿਨ੍ਹਾਂ ਵਿੱਚ ਇੱਕ ਬੱਚਾ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਕਈ ਡਾਕਟਰ ਤੇ ਨਰਸਾਂ ਵੀ ਜ਼ਖ਼ਮੀ ਹੋ ਗਈਆਂ ਹਨ।


ਇਹ ਵੀ ਪੜ੍ਹੋ: ਮੁੱਖ ਮੰਤਰੀ ਬਣਦਿਆਂ ਹੀ ਰਾਵਤ ਛੇੜ ਰਹੇ ਨਿੱਤ ਨਵੇਂ ਵਿਵਾਦ, 'ਫਟੀ ਜੀਨਸ', '20 ਬੱਚੇ' ਵਿਵਾਦ ਮਗਰੋਂ ਬੋਲੇ ਅਮਰੀਕਾ ਨੇ ਸਾਡੇ 'ਤੇ ਕੀਤਾ 200 ਸਾਲ ਰਾਜ...


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904