ਦੇਹਰਾਦੂਨ: ਉੱਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਇੱਕ ਵਾਰ ਫਿਰ ਅਜੀਬੋ-ਗ਼ਰੀਬ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਦੀ ਆਫ਼ਤ ਵੇਲੇ ਜਿਨ੍ਹਾਂ ਦੇ ਜ਼ਿਆਦਾ ਬੱਚੇ ਸਨ, ਉਨ੍ਹਾਂ ਨੂੰ ਵਧੇਰੇ ਸਰਕਾਰੀ ਮਦਦ ਵੀ ਮਿਲੀ। ਉਨ੍ਹਾਂ ਕਿਹਾ ਕਿ ਜੇ ਕਿਸੇ ਦੇ 20 ਬੱਚੇ ਸਨ, ਤਾਂ ਉਸ ਨੂੰ ਹਰੇਕ ਬੱਚੇ ਲਈ 20 ਕਿਲੋਗ੍ਰਾਮ ਅਨਾਜ ਮਿਲਿਆ। ਇੰਝ ਉਸ ਪਰਿਵਾਰ ਨੂੰ ਇੱਕ ਕੁਇੰਟਲ ਅਨਾਜ ਮਿਲ ਗਿਆ। ਹੁਣ ਗ਼ਲਤੀ ਕਿਸ ਦੀ ਹੈ, ਜਿਸ ਨੇ ਜ਼ਿਆਦਾ ਬੱਚੇ ਪੈਦਾ ਕੀਤੇ, ਉਸ ਨੂੰ ਵੱਧ ਮਦਦ ਮਿਲੀ, ਘੱਟ ਬੱਚੇ ਵਾਲੇ ਨੂੰ ਘੱਟ ਮਦਦ ਮਿਲੀ।



ਇਹੋ ਨਹੀਂ, ਆਪਣੇ ਸੰਬੋਧਨ ਦੌਰਾਨ ਉਨ੍ਹਾਂ ਕੋਰੋਨਾ ਮਹਾਮਾਰੀ ਦਾ ਜ਼ਿਕਰ ਕਰਦਿਆਂ ਇੱਕ ਹੋਰ ਵੱਡੀ ਭੁੱਲ ਕਰ ਦਿੱਤੀ। ਕੋਰੋਨਾ ਨਾਲ ਨਿਪਟਣ ਨੂੰ ਮੁੱਖ ਮੰਤਰੀ ਰਾਵਤ ਨੇ ਕਿਹਾ ਕਿ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਭਾਰਤ ਨੇ ਇਸ ਬੀਮਾਰੀ ਨਾਲ ਬਿਹਤਰ ਤਰੀਕੇ ਮੁਕਾਬਲਾ ਕੀਤਾ। ਉਨ੍ਹਾਂ ਕਿਹਾ ਕਿ ਅਮਰੀਕਾ ਨੇ ਸਾਡੇ ਉੱਤੇ 200 ਤੋਂ ਵੱਧ ਸਾਲਾਂ ਤੱਕ ਰਾਜ ਕੀਤਾ ਤੇ ਇਸ ਵੇਲੇ ਉਹ ਸੰਘਰਸ਼ ਕਰ ਰਿਹਾ ਹੈ। ਜਦ ਕਿ ਹਕੀਕਤ ਇਹ ਹੈ ਕਿ ਭਾਰਤ ’ਚ ਅਮਰੀਕਾ ਨੇ ਨਹੀਂ, ਸਗੋਂ ਇੰਗਲੈਂਡ ਨੇ ਰਾਜ ਕੀਤਾ ਸੀ।


ਇਸ ਤੋਂ ਪਹਿਲਾਂ ਮੁੱਖ ਮੰਤਰੀ ਤੀਰਥ ਸਿੰਘ ਰਾਵਤ ‘ਪਾਟੀ ਹੋਈ ਜੀਨਜ਼’ ਬਾਰੇ ਦਿੱਤੇ ਆਪਣੇ ਬਿਆਨ ਕਾਰਣ ਚੁਫੇਰਿਓਂ ਘਿਰ ਗਏ ਸਨ। ਉਨ੍ਹਾਂ ਕਿਹਾ ਕਿ ਸੰਸਕਾਰਾਂ ਦੀ ਘਾਟ ਕਾਰਣ ਨੌਜਵਾਨ ਹੁਣ ਅਜੀਬ ਫ਼ੈਸ਼ਨ ਕਰਨ ਲੱਗੇ ਹਨ ਤੇ ਗੋਡਿਆਂ ਤੋਂ ਪਾਟੀਆਂ ਹੋਈਆਂ ਜੀਨਾਂ ਪਹਿਨ ਕੇ ਖ਼ੁਦ ਨੂੰ ਵੱਡੇ ਪਿਓ ਦਾ ਪੁੱਤਰ ਸਮਝਦੇ ਹਨ। ਉਨ੍ਹਾਂ ਕਿਹਾ ਸੀ ਕਿ ਅਜਿਹੇ ਫ਼ੈਸ਼ਨ ਵਿੱਚ ਲੜਕੀਆਂ ਵੀ ਪਿੱਛੇ ਨਹੀਂ ਹਨ। ਉਨ੍ਹਾਂ ਨੂੰ ਆਪਣੇ ਇਸ ਬਿਆਨ ਕਾਰਨ ਮੁਆਫ਼ੀ ਵੀ ਮੰਗਣੀ ਪਈ ਸੀ।


ਇਹ ਵੀ ਪੜ੍ਹੋ: Vegetable Price Hike: ਹਰੀਆਂ ਸਬਜ਼ੀਆਂ ਨੇ ਕੀਤਾ ਲੋਕਾਂ ਦੇ ਨੱਕ 'ਚ ਦਮ, ਅਸਮਾਨ ਨੂੰ ਛੁਹਣ ਲੱਗੀਆਂ ਕੀਮਤਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904