ਬੰਗਲੁਰੂ: ਕਿਸਾਨ ਹੁਣ ਆਪਣੇ ਸੰਘਰਸ਼ ਨੂੰ ਦੇਸ਼ ਭਰ ਵਿੱਚ ਫੈਲਾਉਣ ਲਈ ਲੱਗੇ ਹੋਏ ਹਨ। ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਐਲਾਨ ਕੀਤਾ ਹੈ ਕਿ ਕਰਨਾਟਕ ਦੇ ਕਿਸਾਨ ਖੇਤੀ ਕਾਨੂੰਨਾਂ ਖ਼ਿਲਾਫ਼ ਰੋਸ ਜ਼ਾਹਿਰ ਕਰਨ ਲਈ ਬੰਗਲੁਰੂ ਨੂੰ ਟਰੈਕਟਰਾਂ ਨਾਲ ਘੇਰ ਲੈਣ। ਉਨ੍ਹਾਂ ਕਿਹਾ ਕਿ ਕਰਨਾਟਕ ਦੇ ਕਿਸਾਨ ਵੀ ਬੰਗਲੁਰੂ ਨੂੰ ਸੰਘਰਸ਼ ਦਾ ਕੇਂਦਰ ਬਣਾ ਦੇਣ, ਜਿਵੇਂ ਦਿੱਲੀ ਬਣਿਆ ਹੋਇਆ ਹੈ।



ਟਿਕੈਤ ਨੇ ਐਤਵਾਰ ਨੂੰ ਕਰਨਾਟਕ ਵਿੱਚ ਕਿਸਾਨ ਮਹਾਪੰਚਾਇਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦਿੱਲੀ ਵਾਂਗ ਸਿਰਫ਼ ਟਰੈਕਟਰ ਹੀ ਵਰਤੇ ਜਾਣ ਜਿੱਥੇ 25 ਹਜ਼ਾਰ ਟਰੈਕਟਰਾਂ ਨੇ ਸ਼ਹਿਰ ਨੂੰ ਜਾਂਦੇ ਰਾਹ ਘੇਰੇ ਹੋਏ ਹਨ। ਟਿਕੈਤ ਨੇ ਕਿਹਾ ਜਦ ਤੱਕ ਤਿੰਨੇ ਕਾਨੂੰਨ ਵਾਪਸ ਨਹੀਂ ਲਏ ਜਾਂਦੇ, ਤਦ ਤੱਕ ਐਮਐਸਪੀ ਲਈ ਕਾਨੂੰਨ ਨਹੀਂ ਬਣਦਾ, ਕਿਸਾਨਾਂ ਨੂੰ ਕਰਨਾਟਕ ਵਿੱਚ ਵੀ ਸੰਘਰਸ਼ ਜਾਰੀ ਰੱਖਣਾ ਪਵੇਗਾ।

ਉਨ੍ਹਾਂ ਕਿਹਾ ਕਿ ਭਾਵੇਂ ਸੰਘਰਸ਼ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਹੈ, ਪਰ ਹੋਰ ਵੀ ਵਿਵਾਦਤ ਬਿੱਲ ਹਨ ਜੋ ਕਿਸਾਨਾਂ ਦੀ ਜ਼ਮੀਨ ਹਥਿਆਉਣ, ਉਨ੍ਹਾਂ ਨੂੰ ਦਿਹਾੜੀਦਾਰਾਂ ਵਜੋਂ ਕੰਮ ਕਰਨ ਲਈ ਮਜਬੂਰ ਕਰਨ ਵਾਲੇ ਹਨ। ਇਨ੍ਹਾਂ ਤਿੰਨ ਬਿੱਲਾਂ ਤੋਂ ਇਲਾਵਾ, ਬਾਕੀ ਬਿੱਲ ਦੁੱਧ, ਬਿਜਲੀ, ਬੀਜਾਂ ਤੇ ਖਾਦਾਂ ਨਾਲ ਜੁੜੇ ਹੋਏ ਹਨ।

ਟਿਕੈਤ ਨੇ ਇਲਜ਼ਾਮ ਲਾਇਆ ਕਿ ਬੈਂਕਾਂ ਦੇ ਨਿੱਜੀਕਰਨ ਨਾਲ ਉਹ ਕਿਸਾਨ ਪ੍ਰਭਾਵਿਤ ਹੋਣਗੇ ਜਿਨ੍ਹਾਂ ਕਿਸਾਨ ਕਰੈਡਿਟ ਕਾਰਡ ਰਾਹੀਂ ਕਰਜ਼ਾ ਲਿਆ ਹੋਇਆ ਹੈ। ਕਿਸਾਨ ਆਗੂ ਨੇ ਕਿਹਾ ਕਿ ਸਰਕਾਰ ਦਾ ਟੀਚਾ ਅਗਲੇ 20 ਸਾਲਾਂ ਦੌਰਾਨ ਇਹ ਯਕੀਨੀ ਬਣਾਉਣਾ ਹੈ ਕਿ ਸਾਰੀ ਜ਼ਮੀਨ ਬੈਂਕਾਂ ਤੇ ਕੰਪਨੀਆਂ ਕੋਲ ਚਲੀ ਜਾਵੇ ਤੇ ਕਿਸਾਨ ਮਜ਼ਦੂਰ ਬਣ ਜਾਵੇ। 


 


ਇਹ ਵੀ ਪੜ੍ਹੋ:ਇੰਤਜ਼ਾਰ ਖ਼ਤਮ! OnePlus ਦੀ ਸ਼ਾਨਦਾਰ ਘੜੀ 23 ਮਾਰਚ ਨੂੰ ਭਾਰਤ ਵਿੱਚ ਲਾਂਚ, ਜਾਣੋ ਖਾਸੀਅਤ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ