UAE on HAMAS: ਸੰਯੁਕਤ ਅਰਬ ਅਮੀਰਾਤ (UAE) ਨੇ ਐਤਵਾਰ ਨੂੰ ਫਲਸਤੀਨੀ ਇਸਲਾਮੀ ਧੜੇ ਹਮਾਸ ਵਲੋਂ ਇਜ਼ਰਾਈਲੀ ਕਸਬਿਆਂ ਵਿਰੁੱਧ ਕੀਤੇ ਗਏ ਹਮਲਿਆਂ ਨੂੰ "ਗੰਭੀਰ ਅਤੇ ਭੜਕਾਊ" ਦੱਸਿਆ ਹੈ।


ਸੰਯੁਕਤ ਅਰਬ ਅਮੀਰਾਤ ਦੇ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਇਹ ਵੀ ਕਿਹਾ ਕਿ ਉਹ ਇਜ਼ਰਾਈਲੀ ਨਾਗਰਿਕਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਬੰਦੀ ਬਣਾਏ ਜਾਣ ਦੀਆਂ ਰਿਪੋਰਟਾਂ ਤੋਂ "ਭੈਭੀਤ" ਹਨ।


ਇਹ ਵੀ ਪੜ੍ਹੋ: Indian Students in Canada: ਕੈਨੇਡਾ ਗਏ ਭਾਰਤੀ ਵਿਦਿਆਰਥੀਆਂ ਲਈ ਵੱਡੀ ਚੁਣੌਤੀ, ਹੁਣ ਦੇਸ਼ 'ਚ ਨਹੀਂ ਲੱਭ ਰਹੀਆਂ ਨੌਕਰੀਆਂ


ਮੰਤਰਾਲੇ ਨੇ ਅੱਗੇ ਕਿਹਾ, "ਦੋਵਾਂ ਪਾਸਿਆਂ ਦੇ ਨਾਗਰਿਕਾਂ ਨੂੰ ਅੰਤਰਰਾਸ਼ਟਰੀ ਮਾਨਵਤਾਵਾਦੀ ਕਾਨੂੰਨ ਦੇ ਤਹਿਤ ਹਮੇਸ਼ਾ ਪੂਰੀ ਸੁਰੱਖਿਆ ਮਿਲਣੀ ਚਾਹੀਦੀ ਹੈ ਅਤੇ ਕਦੇ ਵੀ ਸੰਘਰਸ਼ ਦਾ ਟੀਚਾ ਨਹੀਂ ਬਣਨਾ ਚਾਹੀਦਾ ਹੈ।"


ਫਲਸਤੀਨੀ ਮੁੱਦਿਆਂ ਪ੍ਰਤੀ ਦਹਾਕਿਆਂ ਦੀ ਅਰਬ ਨੀਤੀ ਨੂੰ ਤੋੜਦਿਆਂ ਹੋਇਆਂਸੰਯੁਕਤ ਅਰਬ ਅਮੀਰਾਤ 2020 ਵਿੱਚ ਇਜ਼ਰਾਈਲ ਨਾਲ ਸਬੰਧਾਂ ਨੂੰ ਆਮ ਬਣਾਉਣ ਵਾਲਾ ਪਹਿਲਾ ਖਾੜੀ ਦੇਸ਼ ਬਣ ਗਿਆ ਹੈ।


ਇਹ ਵੀ ਪੜ੍ਹੋ: Nijjar Murder Case: ਹਰਦੀਪ ਨਿੱਝਰ ਦੇ ਕਤਲ ਮਾਮਲੇ 'ਚ ਵੱਡਾ ਖੁਲਾਸਾ, ਚੀਨ ਦੇ ਏਜੰਟਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ ! ਇਸ ਪੱਤਰਕਾਰ ਦਾ ਦਾਅਵਾ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।