ਲੰਦਨ: ਬ੍ਰਿਟੇਨ ਨੇ ਨਵੇਂ ਵੀਜ਼ਿਆਂ ਦੀ ਸ਼ੁਰੂਆਤ ਕੀਤੀ ਹੈ, ਜਿਸ ਦਾ ਭਾਰਤੀਆਂ ਨੂੰ ਕਾਫੀ ਫਾਇਦਾ ਹੋ ਸਕਦਾ ਹੈ। ਖ਼ਾਸ ਤੌਰ 'ਤੇ ਭਾਰਤੀ ਸਾਇੰਸਦਾਨਾਂ ਤੇ ਖੋਜਾਰਥੀਆਂ ਨੂੰ ਲਾਭ ਹੋਵੇਗਾ। ਬੀਤੇ ਸ਼ੁੱਕਰਵਾਰ ਤੋਂ ਇੰਗਲੈਂਡ ਨੇ ਯੂਕੇਆਰਆਈ ਵਿਗਿਆਨ, ਖੋਜ ਵਿਦਿਅਕ ਸਕੀਮ ਸ਼ੁਰੂ ਕਰ ਦਿੱਤੀ ਗਈ ਹੈ।

ਬਰਤਾਨੀਆ ਦੇ ਪ੍ਰਵਾਸ ਮੰਤਰੀ ਕੈਰੋਲਾਇਨ ਨੋਕੇਸ ਨੇ ਕਿਹਾ ਕਿ ਦੁਨੀਆ ਵਿੱਚ ਯੂਕੇ ਦਾ ਖੋਜ ਤੇ ਕਾਢ ਵਿੱਚ ਉੱਚਾ ਸਥਾਨ ਹੈ। ਉਨ੍ਹਾਂ ਕਿਹਾ ਕਿ ਇਸ ਲਈ ਸਾਡੇ ਕੋਲ ਅਜਿਹੀ ਪ੍ਰਵਾਸ ਨੀਤੀ ਹੋਣੀ ਚਾਹੀਦੀ ਹੈ ਤਾਂ ਜੋ ਪੂਰੀ ਦੁਨੀਆ ਵਿੱਚੋਂ ਹੁਨਰ, ਗਿਆਨ ਤੇ ਤਜ਼ਰਬੇ ਨੂੰ ਇੱਥੇ ਲਿਆਂਦਾ ਜਾ ਸਕੇ।

ਇਸ ਨਵੇਂ ਵੀਜ਼ਾ ਸਕੀਮ ਤਹਿਤ ਯੂਕੇ ਦੀਆਂ 12 ਮਾਨਤਾ ਪ੍ਰਾਪਤ ਖੋਜ ਅਦਾਰੇ, ਜਿਵੇਂ ਕੁਦਰਤੀ ਇਤਿਹਾਸ ਅਜਾਇਬ ਘਰ, ਪੂਰੀ ਦੁਨੀਆ ਵਿੱਚੋਂ ਹੁਨਰਮੰਦ ਲੋਕਾਂ ਨੂੰ ਆਪਣੇ ਅਦਾਰੇ ਲਈ ਕੰਮ ਕਰਨ ਲਈ ਬੁਲਾ ਸਕਦੇ ਹਨ। ਸਪੌਂਸਰ ਕਰਨ ਵਾਲੀ ਆਰਗੇਨਾਈਜ਼ੇਸ਼ਨ ਉੱਪਰ ਯੂਕੇਆਰਆਈ ਨਿਗਰਾਨੀ ਰੱਖੇਗੀ।