Ukraine vs Russia : ਇੱਕ ਵਾਰ ਫਿਰ ਯੂਕਰੇਨ ਨੇ ਰੂਸ ਦੇ ਪੰਜ ਖੇਤਰਾਂ ਨੂੰ ਨਿਸ਼ਾਨਾ ਬਣਾਇਆ। ਇੱਥੇ 10 ਤੋਂ 20 ਡਰੋਨਾਂ ਨਾਲ ਇੱਕੋ ਸਮੇਂ ਹਮਲਾ ਕੀਤਾ ਗਿਆ। ਇਸ ਹਮਲੇ ਨੂੰ ਜੰਗ ਦੀ ਸ਼ੁਰੂਆਤ ਤੋਂ ਬਾਅਦ ਦਾ ਸਭ ਤੋਂ ਵੱਡਾ ਡਰੋਨ ਹਮਲਾ ਦੱਸਿਆ ਜਾ ਰਿਹਾ ਹੈ। ਇਹ ਹਮਲਾ ਅੱਜ ਸਵੇਰੇ ਕੀਤਾ ਗਿਆ।
ਰੂਸ ਦੇ ਰੱਖਿਆ ਮੰਤਰਾਲੇ ਨੇ ਯੂਕਰੇਨ 'ਤੇ ਡਰੋਨ ਨਾਲ ਰੂਸੀ ਇਲਾਕਿਆਂ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਲਗਾਇਆ ਹੈ। ਉਸਨੇ ਕਿਹਾ ਕਿ ਡਰੋਨ ਨੇ ਪੱਛਮੀ ਪਸਕੋਵ ਖੇਤਰ ਵਿੱਚ ਇੱਕ ਹਵਾਈ ਅੱਡੇ ਨੂੰ ਮਾਰਿਆ। ਓਰੀਓਲ, ਬ੍ਰਾਇੰਸਕ, ਰਿਆਜ਼ਾਨ ਅਤੇ ਕਲੁਗਾ ਦੇ ਖੇਤਰਾਂ ਵਿੱਚ ਵੀ ਗੋਲੀਬਾਰੀ ਕੀਤੀ ਗਈ। ਨਾਲ ਹੀ, ਇਸਨੂੰ 18 ਮਹੀਨਿਆਂ ਵਿੱਚ ਰੂਸ ਦੀ ਧਰਤੀ ਉੱਤੇ ਸਭ ਤੋਂ ਵੱਡਾ ਡਰੋਨ ਹਮਲਾ ਦੱਸਿਆ ਗਿਆ ਹੈ।
ਇਸਤੋਂ ਇਵਾਲਾ ਹਵਾਈ ਅੱਡੇ 'ਤੇ ਡਰੋਨ ਹਮਲੇ ਕੀਤੇ ਹਮਲੇ ਵਿੱਚ ਦੋ ਫੌਜੀ ਟਰਾਂਸਪੋਰਟ ਜਹਾਜ਼ਾਂ ਨੂੰ ਨੁਕਸਾਨ ਪਹੁੰਚਿਆ। ਰਿਪੋਰਟ ਦੇ ਅਨੁਸਾਰ, ਪਸਕੌਵ ਜੋ ਕਿ ਯੂਕਰੇਨ ਦੀ ਸਰਹੱਦ ਤੋਂ ਲਗਭਗ 800 ਕਿਲੋਮੀਟਰ ਦੂਰ ਸਥਿਤ ਹੈ। ਇਹ ਹਮਲੇ ਬੁੱਧਵਾਰ ਤੜਕੇ ਇੱਥੇ ਹੋਏ, ਜਿਸ ਵਿੱਚ ਚਾਰ IL-76 ਟਰਾਂਸਪੋਰਟ ਜਹਾਜ਼ਾਂ ਨੂੰ ਨੁਕਸਾਨ ਪਹੁੰਚਿਆ। ਤੁਹਾਨੂੰ ਦੱਸ ਦੇਈਏ ਕਿ ਇਹ ਜਹਾਜ਼ ਲੰਬੇ ਸਮੇਂ ਤੋਂ ਰੂਸੀ ਫੌਜ ਲਈ ਕੰਮ ਕਰ ਰਹੇ ਸਨ।
ਸਥਾਨਕ ਗਵਰਨਰ ਕਿਹਾ ਕਿ ਫੌਜ ਇੱਕ ਹਮਲੇ ਨੂੰ ਨਾਕਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਹਮਲੇ ਵਿੱਚ ਟਰਾਂਸਪੋਰਟ ਜਹਾਜ਼ ਬੁਰੀ ਤਰ੍ਹਾਂ ਤਬਾਹ ਹੋ ਗਿਆ। ਉਸ ਨੇ ਇੱਕ ਵੀਡੀਓ ਵੀ ਅਪਲੋਡ ਕੀਤੀ ਜਿਸ ਵਿੱਚ ਭਿਆਨਕ ਅੱਗ ਦਿਖਾਈ ਦੇ ਰਹੀ ਹੈ। ਇਸ ਤੋਂ ਇਲਾਵਾ ਧਮਾਕੇ ਦੀ ਆਵਾਜ਼ ਵੀ ਸੁਣੀ ਜਾ ਸਕਦੀ ਹੈ।
ਯੂਕਰੇਨ ਨੇ ਰੂਸ ਵਿਚ ਹੋਏ ਹਮਲਿਆਂ ਬਾਰੇ ਕੁਝ ਨਹੀਂ ਕਿਹਾ ਹੈ ਕਿ ਇਹ ਹਮਲਾ ਸੀ ਜਾਂ ਨਹੀਂ। ਇਸ ਹਮਲੇ ਤੋਂ ਸਾਫ਼ ਹੋ ਗਿਆ ਹੈ ਕਿ ਹਾਲ ਹੀ ਦੇ ਹਫ਼ਤਿਆਂ ਵਿੱਚ ਯੂਕਰੇਨ ਨੇ ਰੂਸ ਉੱਤੇ ਹਮਲਾ ਕਰਨ ਲਈ ਵਿਸਫੋਟਕ ਡਰੋਨਾਂ ਦੀ ਵਰਤੋਂ ਵਿੱਚ ਵਾਧਾ ਕੀਤਾ ਹੈ।
ਰੂਸੀ ਹਵਾਬਾਜ਼ੀ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਮਾਸਕੋ ਦੇ ਵਨੁਕੋਵੋ ਹਵਾਈ ਅੱਡੇ ਨੂੰ ਕੁਝ ਸਮੇਂ ਲਈ ਬੰਦ ਕਰ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਸੂਤਰਾਂ ਨੇ ਦੱਸਿਆ ਕਿ 10 ਤੋਂ 20 ਡਰੋਨਾਂ ਨੇ ਪਸਕੌਵ ਏਅਰਫੀਲਡ 'ਤੇ ਹਮਲਾ ਕੀਤਾ, ਜਿਸ ਦਾ ਰੂਸੀ ਫੌਜ ਨੇ ਜਵਾਬੀ ਕਾਰਵਾਈ ਕੀਤੀ। ਦੱਸਿਆ ਜਾ ਰਿਹਾ ਹੈ ਕਿ ਹਮਲੇ ਦੌਰਾਨ ਇਕ ਡਰੋਨ ਰਿਫਿਊਲਿੰਗ ਕੰਪਲੈਕਸ ਨਾਲ ਟਕਰਾ ਗਿਆ, ਜਿਸ ਕਰਕੇ ਉਸ ਵਿਚ ਅੱਗ ਲੱਗ ਗਈ।