ਲੰਦਨ: ਬ੍ਰਿਟੇਨ ਲਈ ਬ੍ਰੇਕਜ਼ਿਟ ਭਾਵੇਂ ਸਿਰਦਰਦ ਹੈ ਪਰ ਇਹ ਖ਼ਬਰ ਭਾਰਤ ਲਈ ਚੰਗੀ ਹੈ। ਬ੍ਰੇਕਜ਼ਿਟ ਤੋਂ ਬਾਅਦ ਵੀਜ਼ਾ ਤੇ ਇਮੀਗ੍ਰੇਸ਼ਨ ਪਾਲਿਸੀ ਨੂੰ ਲੈ ਕੇ ਬ੍ਰਿਟਿਸ਼ ਸੰਸਦ ‘ਚ ਵ੍ਹਾਈਟ ਪੇਪਰ ਪੇਸ਼ ਕੀਤਾ ਗਿਆ ਹੈ। ਇਸ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਬ੍ਰਿਟੇਨ ‘ਚ ਭਾਰਤੀ ਵਿਦਿਆਰਥੀਆਂ ਤੇ ਕੰਮ ਕਰਨ ਵਾਲੇ ਲੋਕਾਂ ਨੂੰ ਇਸ ਦਾ ਫਾਇਦਾ ਹੋਵੇਗਾ।

ਇਹ ਨਿਯਮ 2021 ‘ਚ ਲਾਗੂ ਹੋ ਜਾਣਗੇ। ਇਹ ਉਹ ਸਮਾਂ ਹੈ ਜਦੋਂ ਯੂਰਪੀਅਨ ਯੂਨੀਅਨ ਦੇ 28 ਮੈਂਬਰ ਦੇਸ਼ਾਂ ਦੀ ਬ੍ਰਿਟੇਨ ‘ਚ ਫਰੀ-ਮੂਵਮੈਂਟ ‘ਤੇ ਪਾਬੰਦੀ ਲੱਗ ਜਾਵੇਗੀ। ਨਵੇਂ ਨਿਯਮਾਂ ਦਾ ਦਾਅਵਾ ਹੈ ਕਿ ਇਸ ਨਾਲ ਦੇਸ਼ ਦੇ ਨਾਗਰਿਕਾਂ ਦੇ ਨਾਲ-ਨਾਲ ਟੈਲੇਂਟਡ ਲੋਕਾਂ ਨੂੰ ਵੀ ਅੱਗੇ ਵਧਣ ਦੇ ਮੌਕੇ ਮਿਲਣਗੇ।

ਨਵੇਂ ਨਿਯਮਾਂ ਮੁਤਾਬਕ ਟੈਲੇਂਟਡ ਲੋਕਾਂ ਦੇ ਵੀਜ਼ੇ ਦੀ ਗਿਣਤੀ 20,700 ਤੋਂ ਸਾਲਾਨਾ ਕੈਪ ਹਟ ਜਾਵੇਗੀ। ਇਸ ਨਾਲ ਭਾਰਤੀ ਡਾਕਟਰਾਂ ਤੇ ਆਈਟੀ ਕੰਮਕਾਜੀਆਂ ਨੂੰ ਕੰਮਾਂ ‘ਚ ਫਾਇਦਾ ਮਿਲਣ ਦੀ ਸੰਭਵਨਾ ਹੈ। ਟੈਲੇਂਟ ਪੱਧਰ ‘ਤੇ ਲੋਕਾਂ ਲਈ ਨਵਾਂ 12 ਮਹੀਨਿਆਂ ਦਾ ਵੀਜ਼ਾ ਵੀ ਹੋਵੇਗਾ, ਜਿਸ ਨਾਲ ਬਿਜਨੈੱਸ ਨੂੰ ਸਮੇਂ-ਸਮੇਂ ‘ਤੇ ਕਰਮਚਾਰੀਆਂ ਨੂੰ ਕੰਮ ‘ਤੇ ਰੱਖਣ ਦੀ ਇਜਾਜ਼ਤ ਮਿਲ ਸਕੇਗੀ।