ਵਾਂਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੀਰੀਆ ‘ਚ ਆਈਐਸਆਈਐਸ ‘ਤੇ ਜਿੱਤ ਦਾ ਦਾਅਵਾ ਕਰਦੇ ਹੋਏ ਆਪਣੇ 2000 ਸਿਪਾਹੀਆਂ ਨੂੰ ਵਾਪਸ ਆਉਣ ਦਾ ਹੁਕਮ ਦਿੱਤਾ ਹੈ। ਟਰੰਪ ਦੇ ਇਸ ਕਦਮ ਦਾ ਮੱਧ ਪੂਰਵੀ ਏਸ਼ੀਆ ‘ਤੇ ਵੱਡਾ ਅਸਰ ਪੈ ਸਕਦਾ ਹੈ। ਇਸ ਦੇ ਚਲਦਿਆਂ ਅਮਰੀਕਾ ਦੇ ਸਮਰਥਨ ਨਾਲ ਇਸਲਾਮੀਕ ਸਟੇਟ ਦੇ ਜਿਹਾਦੀਆਂ ਨਾਲ ਲੜਣ ਵਾਲੇ ਕੁਰਦਿਸ਼ ਲੜਾਕਿਆਂ ਦੀ ਕਿਸਮਤ ਹੁਣ ਮਜ਼ਧਾਰ ‘ਚ ਲਟਕੀ ਹੋਈ ਹੈ।

ਰਾਸ਼ਟਰਪਤੀ ਟਰੰਪ ਨੇ ਟਵੀਟ ਕਰਕੇ ਕਿਹਾ, “ਅਸੀਂ ਸੀਰੀਆ ‘ਚ ਆਈਐਸਆਈਐਸ ਨੂੰ ਹਰਾ ਦਿੱਤਾ ਹੈ। ਅਸੀਂ ਉੱਥੇ ਆਈਐਸਆਈਐਸ ਕਰਕੇ ਹੀ ਸੀ”। ਜਦਕਿ ਰੱਖਿਆ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਟਰੰਪ ਨੇ ਫੌਜੀਆਂ ਨੂੰ ਵਾਪਸ ਆਉਣ ਦਾ ਕੰਮ 30 ਦਿਨਾਂ ‘ਚ ਪੂਰਾ ਕਰਨ ਦੇ ਆਦੇਸ਼ ਵੀ ਦਿੱਤੇ ਹਨ।


ਫਿਲਹਾਲ ਸੀਰੀਆ ‘ਚ ਕਰੀਬ 2000 ਅਮਰੀਕੀ ਫੌਜੀ ਹਨ। ਉਨ੍ਹਾਂ ‘ਚ ਜ਼ਿਆਦਾ ਫੌਜੀ ਸਥਾਨਕ ਬਲਾਂ ਦੇ ਪਰੀਖਣ ਮਿਸ਼ਨ ‘ਚ ਲੱਗੇ ਹਨ ਜੋ ਆਈਐਸਆਈਐਸ ਨਾਲ ਲੜ ਰਹੇ ਹਨ। ਸੀਰੀਅਨ ਡੈਮੋਕ੍ਰੇਟਿਕ ਫੌਰਸਿਜ਼ ਨਾਂਅ ਦੀ ਮੁੱਖ ਸੰਘਰਸ਼ ਬਲ ਦੀ ਇੱਕ ਵੱਡੀ ਟੁਕੜੀ ਕੁਰਦਿਸ਼ ਦੀ ਹੈ ਜਿਸ ਨੂੰ ਤੁਰਕੀ ਅੱਤਵਾਦੀ ਸਮੂਹ ਦੇ ਤੌਰ ‘ਤੇ ਦੇਖਿਆ ਜਾਂਦਾ ਹੈ।