ਬਰਨ: ਸੰਯੁਕਤ ਰਾਸ਼ਟਰ ਦੇ ਸਾਬਕਾ ਮੁਖੀ ਕੋਫ਼ੀ ਅਨਾਨ ਦਾ 80 ਸਾਲ ਦੀ ਉਮਰ 'ਚ ਅੱਜ ਦੇਹਾਂਤ ਹੋ ਗਿਆ। ਅਨਾਨ ਨੇ ਅੱਜ ਸਵਿਟਜ਼ਰਲੈਂਡ ਦੇ ਬਰਨ 'ਚ ਸਥਿਤ ਹਸਪਤਾਲ 'ਚ ਆਖਰੀ ਸਾਹ ਲਏ।
ਕੋਫ਼ੀ ਅਨਾਨ ਦੋ ਵਾਰ 1997 ਤੋਂ 2006 ਤਕ ਯੂਐਨ ਦੀ ਕਮਾਨ ਸੰਭਾਲ ਚੁੱਕੇ ਹਨ। ਉਨ੍ਹਾਂ ਨੂੰ ਮਨੁੱਖਤਾ ਦੀ ਭਲਾਈ ਲਈ ਕੀਤੇ ਕੰਮਾਂ ਲਈ ਸਾਲ 2001 'ਚ ਨੋਬਲ ਪੁਰਸਕਾਰ ਨਾਲ ਨਿਵਾਜਿਆ ਜਾ ਚੁੱਕਾ ਹੈ।
ਉਨ੍ਹਾਂ ਸੰਯੁਕਤ ਰਾਸ਼ਟਰ ਦੇ ਸਪੈਸ਼ਲ ਦੂਤ ਵਜੋਂ ਸੀਰੀਆ 'ਚ ਕੰਮ ਕੀਤਾ ਤੇ ਵਿਵਾਦ ਸੁਲਝਾਉਣ ਲਈ ਸ਼ਾਂਤੀਪੂਰਵਕ ਹੱਲ ਲੱਭਣ ਦੇ ਯਤਨ ਕੀਤੇ।