ਨਵੀਂ ਦਿੱਲੀ: ਅਮਰੀਕਾ ‘ਚ ਐਡਮਿਸ਼ਨ ਘੁਟਾਲੇ ‘ਚ 130 ਵਿਦੇਸ਼ੀ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਸ ‘ਚ 129 ਭਾਰਤੀ ਹਨ। ਵੱਡੇ ਪੱਧਰ 'ਤੇ ਹੋਏ ਇਸ ਐਡਮਿਸ਼ਨ ਘਪਲੇ ਤੋਂ ਬਾਅਦ ਅਮਰੀਕਾ ਨੇ ਹੋਰਨਾਂ ਵਿਦਿਆਰਥੀਆਂ 'ਤੇ ਵੀ ਸਖ਼ਤੀ ਕਰ ਦਿੱਤੀ ਹੈ। ਗ੍ਰਿਫ਼ਤਾਰ ਕੀਤੇ ਵਿਦਿਆਰਥੀਆਂ ਲਈ ਅਮਰੀਕਾ ਸਥਿਤ ਭਾਰਤੀ ਸਫ਼ਾਰਤਖਾਨੇ ਵੱਲੋਂ ਹੈਲਪਲਾਈਨ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ।

ਅਮਰੀਕਾ ‘ਚ ਲੋੜੀਂਦੇ ਦਸਤਾਵੇਜ਼ਾਂ ਤੋਂ ਬਗੈਰ ਰਹਿ ਰਹੇ ਲੋਕਾਂ ਨੂੰ ਫੜਣ ਲਈ ਗ੍ਰਹਿ ਵਿਭਾਗ ਨੇ ਨਕਲੀ ਯੂਨੀਵਰਸਿਟੀ ਬਣਾਈ ਸੀ ਤੇ ਦਾਖ਼ਲਾ ਲੈਣ ਲਈ ਪ੍ਰੇਰਿਆ ਸੀ। ਇਸੇ ਯੂਨੀਵਰਸਿਟੀ ਵਿੱਚ ਕਈ ਵਿਦੇਸ਼ੀ ਵਿਦਿਆਰਥੀ ਦਾਖ਼ਲਾ ਲੈਣ ਆਏ ਪਰ ਦਸਤਾਵੇਜ਼ ਸਹੀ ਨਾ ਹੋਣ ਕਾਰਨ ਫੜੇ ਗਏ। ਦੋ ਦਿਨ ਪਹਿਲਾਂ ਹੀ ਇਸ ਮਾਮਲੇ ‘ਚ 200 ਤੋਂ ਜ਼ਿਆਦਾ ਵਿਦੀਆਰਥੀਆਂ ਨੂੰ ਹਿਰਾਸਤ ‘ਚ ਲਿਆ ਗਿਆ ਸੀ।


ਦਾਅਵਾ ਕੀਤਾ ਗਿਆ ਹੈ ਕਿ ਹਿਰਾਸਤ ਦੌਰਾਨ ਕਈ ਵਿਦੀਆਰਥੀਆਂ ‘ਚ ਟ੍ਰੈਕਿੰਗ ਡਿਵਾਈਸ ਲਗਾਈ ਗਈ ਹੈ ਅਤੇ ਉਨ੍ਹਾਂ ਨੂੰ ਬਾਰਡਰ ਤੋਂ ਬਾਹਰ ਨਾ ਜਾਣ ਦੀ ਹਿਦਾਇਤਾਂ ਦਿੱਤੀਆਂ ਗਈਆਂ ਹਨ। ਉੱਧਰ ਇਮੀਗ੍ਰੇਸ਼ਨ ਅਟਾਰਨੀ ਦਾ ਕਹਿਣਾ ਹੈ ਕਿ ਗ੍ਰਿਫ਼ਤਾਰ ਵਿਦੀਆਰਥੀਆਂ ਨੂੰ ਯੂਨੀਵਰਸਿਟੀ ਦੇ ਨਕਲੀ ਹੋਣ ਦੀ ਕੋਈ ਜਾਣਕਾਰੀ ਨਹੀਂ ਸੀ।

ਇਸ ਗੱਲ ਦੀ ਵੀ ਆਲੋਚਨਾ ਕੀਤੀ ਗਈ ਹੈ ਕਿ ਵਿਦੀਆਰਥਆਂ ਨੂੰ ਫੜਣ ਲਈ ਇਸ ਤਰ੍ਹਾਂ ਦੀ ਯੋਜਨਾ ਬਣਾਈ ਗਈ ਹੈ। ਆਈਸੀਏ ਨੇ ਇਹ ਗ੍ਰਿਫ਼ਤਾਰੀਆਂ ਬੁੱਧਵਾਰ ਨੂੰ ਕੀਤੀਆਂ ਸੀ।

ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਕਿ ਸੀਨੀਅਰ ਦੂਤਾਵਾਸ ਦੇ ਅਧਿਕਾਰੀਆਂ ਨੇ ਦੋ ਨੰਬਰ - 202-322-1190 ਅਤੇ 202-340-2590 ਜਾਰੀ ਕੀਤੀ ਹੈ। ਜਿਸ ਨਾਲ ਗ੍ਰਿਫ਼ਤਾਰ ਕੀਤੇ ਗਏ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਦੋਸਤਾਂ ਅਤੇ ਪਰਿਵਾਰਕ ਮੈਂਬਰ ਸੰਪਰਕ ਕਰ ਸਕਦੇ ਹਨ। ਨਾਲ ਹੀ cons3.washington@mea.gov.in 'ਤੇ ਵੀ ਲਿਖ ਸਕਦੇ ਹਨ।