ਟੋਕਿਓ: ਜਾਪਾਨ ‘ਚ ਬਜ਼ੁਰਗਾਂ ਵੱਲੋਂ ਅਪਰਾਧਾਂ ‘ਚ ਵਾਧਾ ਹੋ ਰਿਹਾ ਹੈ। ਬੀਤੇ 20 ਸਾਲਾਂ ‘ਚ ਇੱਥੋਂ ਦੀਆਂ ਜੇਲ੍ਹਾਂ ‘ਚ ਬਜ਼ੁਰਗਾਂ ਦੀ ਗਿਣਤੀ ‘ਚ ਵਾਧਾ ਹੋਇਆ ਹੈ। ਜੇਲ੍ਹ ‘ਚ ਆਜ਼ਾਦੀ ਤੇ ਖਾਣ-ਪੀਣ ਦੇ ਵਧੀਆ ਇੰਤਜ਼ਾਮ ਇਸ ਦੇ ਮੁੱਖ ਕਾਰਨ ਹਨ।
ਹੀਰੋਸ਼ਿਮਾ ‘ਚ ਰਹਿਣ ਵਾਲਾ 69 ਸਾਲਾ ਤੋਸ਼ੀਓ ਤਕਾਤਾ ਦਾ ਕਹਿਣਾ ਹੈ ਕਿ ਮੈਂ ਨਿਯਮ ਇਸ ਲਈ ਤੋੜਿਆ ਕਿਉਂ ਕਿ ਮੈਂ ਗਰੀਬ ਸੀ ਤੇ ਮੈਂ ਜੇਲ੍ਹ ਜਾਣਾ ਚਾਹੁੰਦਾ ਸੀ ਜਿੱਥੇ ਫਰੀ ਖਾਣਾ-ਪੀਣਾ ਮਿਲ ਸਕੇ। ਤੋਸ਼ੀਓ ਨੇ ਪਹਿਲਾ ਕ੍ਰਾਈਮ 62 ਸਾਲ ਦੀ ਉਮਰ ‘ਚ ਕੀਤਾ ਜਿਸ ਤੋਂ ਬਾਅਦ ਉਸ ਨੇ ਕਈ ਕ੍ਰਾਈਮ ਕੀਤੇ।
ਜਾਪਾਨ ‘ਚ ਹਰ ਪੰਜ ਅਪਰਾਧੀਆਂ ਵਿੱਚੋਂ ਇੱਕ ਬਜ਼ੁਰਗ ਹੈ। 65 ਸਾਲ ਦੀ ਉਮਰ ‘ਚ ਅਪਰਾਧ ਕਰਨ ਵਾਲਿਆਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। 1997 ‘ਚ ਜਿੱਥੇ ਇਹ ਅੰਕੜਾ 20 ਅਪਰਾਧੀਆਂ ‘ਚ ਇੱਕ ਬਜ਼ੁਰਗ ਹੁੰਦਾ ਸੀ, ਹੁਣ ਉਹ ਵਧ ਗਿਆ ਹੈ।
ਤੋਸ਼ੀਓ ਦੀ ਤਰ੍ਹਾਂ ਕਈ ਬੁਜ਼ੂਰਗ ਕਈਂ ਵਾਰ ਕ੍ਰਾਈਮ ਕਰਦੇ ਤੇ ਜੇਲ੍ਹ ਜਾਂਦੇ ਹਨ। 2016 ‘ਚ 2500 ਤੋਂ ਜ਼ਿਆਦਾ ਬਜ਼ੁਰਗਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ।