Viral Video: ਅਮਰੀਕਾ 'ਚ ਇੱਕ ਕੈਬ ਡਰਾਈਵਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਨੇ ਇੱਕ ਜੋੜੇ ਨੂੰ ਕਾਰ ਚੋਂ ਬਾਹਰ ਕੱਢਿਆ ਕਿਉਂਕਿ ਔਰਤ ਨੇ ਨਸਲੀ ਟਿੱਪਣੀ ਕੀਤੀ। ਡਰਾਈਵਰ ਜੇਮਸ ਬੋਡੇ ਨੇ ਆਪਣੇ ਡੈਸ਼ਬੋਰਡ 'ਤੇ ਲੱਗੇ ਕੈਮਰੇ ਨਾਲ ਗੱਲਬਾਤ ਰਿਕਾਰਡ ਕੀਤੀ। ਇਹ ਘਟਨਾ ਪੈਨਸਿਲਵੇਨੀਆ ਵਿੱਚ ਫੋਸਿਲਜ਼ ਲਾਸਟ ਸਟੈਂਡ ਬਾਰ ਦੇ ਬਾਹਰ ਵਾਪਰੀ। ਜਾਂਚ ਦੇ ਘੇਰੇ ਵਿੱਚ ਆਇਆ ਜੋੜਾ ਬਾਰ ਦਾ ਮਾਲਕ ਦੱਸਿਆ ਜਾਂਦਾ ਹੈ।


ਵੀਡੀਓ ਕਲਿੱਪ ਵਿੱਚ ਨਜ਼ਰ ਆ ਰਿਹਾ ਹੈ ਕਿ ਜੇਮਸ ਬੋਡ ਆਪਣੇ ਯਾਤਰੀਆਂ ਨੂੰ ਨਮਸਕਾਰ ਕਰਦਾ ਹੈ ਅਤੇ ਕੁਝ ਪਲਾਂ ਬਾਅਦ ਔਰਤ ਕੈਬ ਵਿੱਚ ਦਾਖਲ ਹੁੰਦੀ ਹੈ, ਜਿਸਦਾ ਨਾਂ ਜੈਕੀ ਦੱਸਿਆ ਜਾ ਰਿਹਾ ਹੈ। ਔਰਤ ਕਹਿੰਦੀ ਹੈ, "ਵਾਹ, ਤੁਸੀਂ ਗੋਰੇ ਵਰਗੇ ਹੋ।" ਇਸ 'ਤੇ ਸ਼੍ਰੀਮਾਨ ਬੋਡੇ ਪੁੱਛਦੇ ਹਨ, "ਮਾਫ ਕਰਨਾ, ਇਹ ਕੀ ਹੈ?"



ਔਰਤ ਫਿਰ ਹੱਸ ਕੇ ਅਤੇ ਡਰਾਈਵਰ ਦੇ ਮੋਢੇ 'ਤੇ ਹੱਥ ਮਾਰ ਕੇ ਤੇਜ਼ੀ ਨਾਲ ਬਦਲ ਰਹੇ ਮਾਹੌਲ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੀ ਹੈ। ਪਰ ਬੋਡੇ ਨੂੰ ਇਹ ਪਸੰਦ ਨਹੀਂ ਆਉਂਦਾ ਅਤੇ ਜੈਕੀ ਨੂੰ "ਕਾਰ ਤੋਂ ਬਾਹਰ ਨਿਕਲਣ" ਲਈ ਕਹਿੰਦਾ ਹੈ। ਬੋਡੇ ਕਹਿੰਦੇ ਹਨ, "ਇਹ ਬੇਇਨਸਾਫ਼ੀ ਹੈ, ਇਹ ਪੂਰੀ ਤਰ੍ਹਾਂ ਨਾਲ ਬੇਇਨਸਾਫ਼ੀ ਹੈ। ਜੇਕਰ ਇਸ ਸੀਟ 'ਤੇ ਕੋਈ ਗੋਰਾ ਨਹੀਂ ਬੈਠਾ ਹੈ, ਤਾਂ ਇਸ ਨਾਲ ਕੀ ਫਰਕ ਪੈਂਦਾ ਹੈ?"


ਜੈਕੀ ਫਿਰ ਬੋਡੇ ਨਾਲ ਪੁਸ਼ਟੀ ਕਰਦਾ ਹੈ ਕਿ ਕੀ ਉਹ ਗੰਭੀਰਤਾ ਨਾਲ ਉਸਨੂੰ ਕੈਬ ਛੱਡਣ ਲਈ ਕਹਿ ਰਿਹਾ ਹੈ। ਇਸ ਦੌਰਾਨ ਜੈਕੀ ਦੇ ਨਾਲ ਆਏ ਵਿਅਕਤੀ ਨੇ ਮਿਸਟਰ ਬੋਡੇ ਨੂੰ ਗਾਲ੍ਹਾਂ ਕੱਢਣੀਆਂ ਅਤੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਬੋਡੇ ਉਸ ਨੂੰ ਨਸਲਵਾਦੀ ਦੱਸਦੇ ਹਨ। ਆਪਣੇ ਫੇਸਬੁੱਕ ਪੇਜ 'ਤੇ, ਬੋਡੇ ਨੇ ਪੂਰੀ ਗੱਲਬਾਤ ਨੂੰ ਅਪਲੋਡ ਕੀਤਾ ਤੇ ਲਿਖਿਆ ਕਿ ਉਸਨੇ ਪੁਲਿਸ ਰਿਪੋਰਟ ਦਰਜ ਕਰਵਾਈ ਹੈ, ਪਰ ਉਸਨੂੰ ਯਕੀਨ ਨਹੀਂ ਹੈ ਕਿ ਇਸ ਤੋਂ ਕੁਝ ਨਹੀਂ ਨਿਕਲੇਗਾ ।


ਲੋਕ ਬੋਡੇ ਦੀ ਤਾਰੀਫ ਕਰ ਰਹੇ ਹਨ


ਦ ਮਾਰਨਿੰਗ ਕਾਲ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬਾਰ ਮਾਲਕ ਨੇ ਬਾਰ ਦੀ ਵੈੱਬਸਾਈਟ ਅਤੇ ਫੇਸਬੁੱਕ ਪੇਜ ਨੂੰ ਬੰਦ ਕਰ ਦਿੱਤਾ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਈ ਲੋਕਾਂ ਨੇ ਜੇਮਸ ਬੋਡੇ ਨੂੰ ਸਟੈਂਡ ਲੈਣ ਉਸ ਦੀ ਤਾਰੀਫ ਕੀਤੀ ਹੈ।


ਇੱਕ ਵਿਅਕਤੀ ਨੇ ਲਿਖਿਆ, "ਤੁਹਾਡਾ ਧੰਨਵਾਦ, ਜੇਮਜ਼। ਸਾਨੂੰ ਇਸ ਦੁਨੀਆਂ ਵਿੱਚ ਤੁਹਾਡੇ ਵਰਗੇ ਹੋਰ ਲੋਕਾਂ ਦੀ ਲੋੜ ਹੈ।" ਦੂਜੇ ਨੇ ਲਿਖਿਆ, "ਜੇਮਸ, ਅਸੀਂ ਤੁਹਾਨੂੰ ਪਿਆਰ ਕਰਦੇ ਹਾਂ। ਕਿੰਨੀ ਹਿੰਮਤ ਸਾਰੀ ਮਨੁੱਖਤਾ ਲਈ ਖੜ੍ਹੇ ਹੋਣ ਲਈ ਤੁਹਾਡਾ ਧੰਨਵਾਦ।"


ਇਹ ਵੀ ਪੜ੍ਹੋ: ਅਸ਼ਵਨੀ ਸ਼ਰਮਾ ਨੇ ਜੇਪੀ ਨੱਡਾ ਨਾਲ ਕੀਤੀ ਮੀਟਿੰਗ, ਪੰਜਾਬ ਸਰਕਾਰ ਦੀ ਦੋ ਮਹੀਨਿਆਂ ਦੀ ਕਾਰਗੁਜ਼ਾਰੀ ਬਾਰੇ ਹੋਈ ਚਰਚਾ