ਅਮਰੀਕੀ ਰਾਸ਼ਟਰਪਤੀ ਡੌਨਾਲਡ ਟਰੰਪ ਕੋਰੋਨਾ ਪੌਜ਼ੇਟਵ ਹਨ। ਇਸ ਤੋਂ ਬਾਅਦ ਰਿਪਬਲਿਕਨ ਪਾਰਟੀ ਦੇ ਲੀਡਰਾਂ ਨੂੰ ਚੋਣਾਂ ਤੋਂ ਕੁਝ ਹਫਤੇ ਪਹਿਲਾਂ ਸਿਆਸੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਉਂਕਿ ਉਹ ਅਜੇ ਤਕ ਕੋਰੋਨਾ ਵਾਇਰਸ ਇਨਫੈਕਸ਼ਨ ਨੂੰ ਘੱਟ ਮਹੱਤਵ ਦੇਣ ਦੀ ਟਰੰਪ ਦੀ ਰਣਨੀਤੀ 'ਤੇ ਚੱਲ ਰਹੇ ਸਨ। ਰਾਸ਼ਟਰਪਤੀ ਦੇ ਪੌਜ਼ੇਟਿਵ ਹੋਣ ਮਗਰੋਂ ਚਰਚਾ ਦਾ ਮੁੱਖ ਵਿਸ਼ਾ ਕੋਰੋਨਾ ਮਹਾਮਾਰੀ ਬਣ ਗਿਆ ਹੈ।


ਇਸ ਸਮੇਂ ਰਿਪਬਲਿਕਨ ਪਾਰਟੀ ਦੇ ਲੋਕਾਂ ਨੇ ਟਰੰਪ ਦੇ ਸੁਪਰੀਮ ਕੋਰਟ ਲਈ ਨਾਮਜ਼ਦ ਕੀਤੇ ਸ਼ਖਸ, ਕਾਨੂੰਨ ਪਰਿਵਰਤਨ ਤੇ ਅਰਥ ਵਿਵਸਥਾ 'ਤੇ ਚਰਚਾ ਕਰਨੀ ਸੀ ਕਿਉਂਕਿ ਕਈ ਸੂਬਿਆਂ 'ਚ ਪ੍ਰੀਮੈਚਿਊਰ ਮਤਦਾਨ ਸ਼ੁਰੂ ਹੋ ਚੁੱਕਾ ਹੈ।


ਰਿਲਾਇੰਸ ਪੈਟਰੋਲ ਪੰਪਾਂ ਬਾਰੇ ਕਿਸਾਨ ਲੀਡਰਾਂ ਦੀ ਕਿਸਾਨਾਂ ਨੂੰ ਇਹ ਅਪੀਲ


ਅਜਿਹਾ ਲੱਗ ਰਿਹਾ ਹੈ ਕਿ ਹੁਣ ਪੂਰੀ ਰਿਪਬਲਿਕਨ ਪਾਰਟੀ 'ਤੇ ਕੋਰੋਨਾ ਵਾਇਰਸ ਦਾ ਸਾਇਆ ਹੈ। ਪਾਰਟੀ ਦੀ ਚੇਅਰਵੁਮੈਨ ਮੈਕਡੇਨੀਅਲ ਅਤੇ ਯੂਟਾ ਦੇ ਸੈਨੇਟਰ ਮਾਈਕ ਲੀ ਪੌਜ਼ੇਟਿਵ ਪਾਏ ਗਏ ਹਨ। ਰਿਪਬਲਿਕਨ ਪਾਰਟੀ ਦੇ ਮੈਂਬਰ ਗਲੇਨ ਬੋਲਗਰ ਨੇ ਕਿਹਾ, ਇਹ ਚੁਣੌਤੀਪੂਰਵਕ ਹੈ।


ਹਾਥਰਸ ਕਾਂਡ: ਯੋਗੇਂਦਰ ਯਾਦਵ ਨੇ ਕਿਹਾ ਜੇਕਰ ਲੜਕੀ ਦਲਿਤ ਨਾ ਹੁੰਦੀ ਤਾਂ ਅਜਿਹਾ ਨਾ ਹੁੰਦਾ

ਬੀਜੇਪੀ ਦੀ ਦੋ ਟੁੱਕ, ਪੰਜਾਬ 'ਚ ਲੜਾਂਗੇ 117 ਸੀਟਾਂ 'ਤੇ ਚੋਣ


ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੇ ਡੈਮੋਕ੍ਰੇਟਿਕ ਉਮੀਦਵਾਰ ਜੋਅ ਬਾਇਡਨ ਨੇ ਕਿਹਾ ਰਾਸ਼ਟਰਪਤੀ ਡੌਨਾਲਡ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨਿਆ ਟਰੰਪ ਦੇ ਕੋਵਿਡ 19 ਤੋਂ ਪੌਜ਼ੇਟਿਵ ਪਾਇਆ ਜਾਣਾ ਕੋਰੋਨਾ ਵਾਇਰਸ ਨੂੰ ਗੰਭੀਰਤਾ ਨਾਲ ਲੈਣ ਦੀ ਚੇਤਾਵਨੀ ਹੈ। ਬਾਇਡਨ ਨੇ ਲੋਕਾਂ ਨੂੰ ਮਾਸਕ ਪਹਿਣਨ, ਹੱਥ ਧੋਣ ਅਤੇ ਸਾਮਜਿਕ ਦੂਰੀ ਬਣਾਈ ਰੱਖਣ ਦੀ ਅਪੀਲ ਕੀਤੀ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ