ਚੰਡੀਗੜ੍ਹ: 3 ਨਵੰਬਰ ਨੂੰ ਹੋਣ ਵਾਲੀ ਅਮਰੀਕੀ ਰਾਸ਼ਟਰਪਤੀ ਚੋਣ ਲਈ ਰਿਪਬਲੀਕਨ ਪਾਰਟੀ ਦੇ ਡੋਨਾਲਡ ਟਰੰਪ ਅਤੇ ਉਸਦੇ ਡੈਮੋਕਰੇਟਿਕ ਵਿਰੋਧੀ ਜੋ ਬਾਇਡਨ ਪੂਰੀ ਤਾਕਤ ਨਾਲ ਚੋਣ ਪ੍ਰਚਾਰ ਕਰ ਰਹੇ ਹਨ।ਵੈਸੇ ਡੋਨਾਲਡ ਟਰੰਪ ਜ਼ਿਆਦਾਤਰ ਚੋਣ ਸਰਵੇਖਣਾਂ ਚ ਜੋ ਬਾਇਡਨ ਤੋਂ ਕਾਫੀ ਪਿੱਛ ਚੱਲ ਰਹੇ ਹਨ।ਆਓ ਚਾਤ ਮਾਰੀਏ ਕਿ ਆਖਰ ਕੀ ਹੈ ਜੋ ਬਾਇਡਨ ਦੀ ਪਿਛੋਕੜ।


ਜੋ ਬਾਇਡਨ ਦਾ ਜਨਮ 20 ਨਵੰਬਰ 1942 ਨੂੰ ਹੋਇਆ। ਬਾਇਡਨ 1972 'ਚ ਪਹਿਲੀ ਵਾਰ ਡੇਲਾਵੇਅਰ ਤੋਂ ਸੈਨੇਟਰ ਚੁਣੇ ਗਏ ਸੀ। ਹੁਣ ਤੱਕ ਬਾਇਡਨ 6 ਵਾਰ ਸੈਨੇਟਰ ਰਹਿ ਚੁੱਕੇ ਹਨ।1973 ਤੋਂ 2009 ਤੱਕ ਅਮਰੀਕਾ ਦੇ 47ਵੇਂ ਉਪ-ਰਾਸ਼ਟਰਪਤੀ ਰਹੇ ਬਾਇਡਨ ਨੇ ਇਤਿਹਾਸ ਤੇ ਪੌਲੀਟਿਕਲ ਸਾਇੰਸ 'ਚ ਗ੍ਰੈਜੁਏਸ਼ਨ ਕੀਤੀ ਹੋਈ ਹੈ। Law ਦੀ ਪੜਾਈ ਕਰਨ ਤੋਂ ਬਾਅਦ ਵਕੀਲ ਦੇ ਤੌਰ 'ਤੇ ਵੀ ਕੰਮ ਕੀਤਾ।

1972 'ਚ ਡੇਲਾਵੇਅਰ ਤੋਂ 50.5 ਫੀਸਦ ਵੋਟ ਪ੍ਰਤੀਸ਼ਤ ਨਾਲ ਜੋ ਬਾਇਡਨ ਸੈਨੇਟਰ ਬਣੇ ਸੀ।1972 'ਚ ਇੱਕ ਕਾਰ ਹਾਦਸੇ 'ਚ ਉਨ੍ਹਾਂ ਦੀ ਪਹਿਲੀ ਪਤਨੀ ਤੇ ਨਵਜੰਮੇ ਬੱਚੇ ਦੀ ਮੌਤ ਹੋ ਗਈ ਸੀ। 2015 'ਚ ਬੇਟੇ ਬਯੂ ਬਾਇਡਨ ਦਾ ਬ੍ਰੇਨ ਕੈਂਸਰ ਨਾਲ ਦੇਹਾਂਤ ਹੋ ਗਿਆ।ਬਾਇਡਨ 1988 ਤੇ 2008 'ਚ ਡੈਮੋਕ੍ਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਚੋਣ ਲਈ ਦਾਅਵੇਦਾਰੀ ਪੇਸ਼ ਕਰ ਚੁੱਕੇ ਹਨ।

ਅਮਰੀਕੀ ਚੋਣਾਂ ਦੇ ਚੋਣ ਸਰਵੇਖਣਾਂ ਦੀ ਗੱਲ ਕਰੀਏ ਤਾਂ ਡੋਨਾਲਡ ਟਰੰਪ ਜ਼ਿਆਦਾਤਰ ਚੋਣ ਸਰਵੇਖਣਾਂ 'ਚ ਜੋ ਬਾਇਡਨ ਤੋਂ ਕਾਫੀ ਪਿੱਛ ਚੱਲ ਰਹੇ ਹਨ।ਜੋ ਬਾਈਡਨ ਦਾ ਪੁਰਾਣਾ ਸਿਆਸੀ ਰਿਕੌਰਡ ਉਹਨਾਂ ਦੇ ਹੱਕ 'ਚ ਜਾ ਰਿਹਾ ਹੈ। ਪਰ ਕਹਾਣੀ ਇੱਥੇ ਖ਼ਤਮ ਨਹੀਂ ਹੁੰਦੀ। ਸਰੀਰਕ ਸੋਸ਼ਣ, ਰਿਸ਼ਵਤ ਦੇ ਇਹ ਤਮਾਮ ਇਲਜ਼ਾਮ ਬਾਈਡਨ ਨੂੰ ਪਿੱਛੇ ਵੀ ਧਕੇਲਦੇ ਹਨ।

ਪਰ ਬਾਈਡਨ ਨੂੰ ਫਰੰਟ ਫੁੱਟ ਤੇ ਜਮਾਉਣ ਲਈ ਬਰਾਕ ਓਬਾਮਾ ਖੁਦ ਪ੍ਰਚਾਰ ਕਰ ਰਹੇ ਹਨ। ਜੇਕਰ ਟਰੰਪ ਏਸ ਵਾਰ ਹਾਰਦੇ ਹਨ ਤਾਂ 28 ਸਾਲ ਦਾ ਰਿਕੌਰਡ ਟੁੱਟੇਗਾ। 1992 'ਚ ਜੌਰਜ ਬੁਸ਼ ਸੀਨੀਅਰ ਤੋਂ ਬਾਅਦ ਟਰੰਪ ਪਹਿਲੇ ਰਾਸ਼ਟਰਪਤੀ ਹੋਣਗੇ ਜਿਹਨਾਂ ਨੂੰ ਦੂਜਾ ਕਾਰਜਕਾਲ ਨਹੀਂ ਮਿਲ ਪਾਇਆ। ਜੇਕਰ 78 ਸਾਲ ਦੇ ਬਾਇਡਨ ਚੋਣ ਜਿੱਤਦੇ ਹਨ ਤਾਂ 32 ਸਾਲ ਪੁਰਾਣਾ ਰਿਕੌਰਡ ਦੋਹਰਾਉਣਗੇ।

ਦਿਲਚਸਪ ਗੱਲ ਇਹ ਹੈ ਕਿ ਉਹ ਵੀ ਜੌਰਜ ਬੁਸ਼ ਸੀਨੀਅਰ ਦਾ ਰਿਕੌਰਡ ਦੁਹਰਾਉਣਗੇ। ਦਰਅਸਲ 1988 'ਚ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਬੁਸ਼ ਸੀਨੀਅਰ ਰਾਸ਼ਟਰਪਤੀ ਰੌਨਾਲਡ ਰੀਗਨ ਦੇ ਕਾਰਜਕਾਲ 'ਚ 8 ਸਾਲ ਰਾਸ਼ਟਰਪਤੀ ਰਹੇ ਸੀ। ਉਦੋਂ ਅਮਰੀਕੀ ਚੋਣ ਇਤਿਹਾਸ 152 ਸਾਲ ਬਾਅਦ ਐਸਾ ਹੋਇਆ ਸੀ ਕਿ ਕੋਈ ਲੀਡਰ 8 ਸਾਲ ਵਾਈਸ ਪ੍ਰੈਜ਼ੀਡੈਂਟ ਰਹਿਣ ਤੋਂ ਬਾਅਦ ਰਾਸ਼ਟਰਪਤੀ ਬਣਿਆ ਹੋਵੇ।