ਨਿਊਯਾਰਕ: ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਦੇ ਵਿਚਕਾਰ ਡੈਮੋਕਰੇਟ ਦੇ ਉਮੀਦਵਾਰ ਜੋਅ ਬਾਇਡਨ ਦੇ ਹਜ਼ਾਰਾਂ ਸਮਰਥਕ ਬੁੱਧਵਾਰ ਸ਼ਾਮ ਨੂੰ ਨਿਊਯਾਰਕ ਦੀਆਂ ਸੜਕਾਂ 'ਤੇ ਉੱਤਰ ਆਏ। ਜਦੋਂਕਿ ਨਿਊਯਾਰਕ ਵਿੱਚ ਬਾਇਡਨ ਸਮਰਥਕਾਂ ਨੇ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਵਿੱਚ ਹਰ ਵੋਟ ਦੀ ਗਿਣਤੀ ਦੀ ਮੰਗ ਕੀਤੀ, ਉੱਥੇ ਹੀ ਡੇਟ੍ਰਾਯੇਟ ਵਿੱਚ ਡੋਨਾਲਡ ਟਰੰਪ ਦੇ ਸਮਰਥਕਾਂ ਨੇ ਮਿਸ਼ੀਗਨ ਰਾਜ ਵਿੱਚ ਵੋਟਾਂ ਦੀ ਗਿਣਤੀ ਦੀ ਮੰਗ ਕੀਤੀ।

ਦੱਸ ਦਈਏ ਕਿ ਬਾਈਡਨ ਦੇ ਸਮਰਥਕਾਂ ਨੇ ਨਿਊਯਾਰਕ ਵਿੱਚ ਸ਼ਾਂਤਮਈ ਪ੍ਰਦਰਸ਼ਨ ਕੀਤਾ। ਉਹ ਸਾਰੇ ਪੈਦਲ ਤੁਰਦਿਆਂ ਫਿਫਥ ਐਵੀਨਿਊ 'ਤੇ ਪੈਦਲ ਮਾਰਚ ਕਰਦੇ ਹੋਏ ਮੈਨਹਟਨ ਦੇ ਗ੍ਰੀਨਵਿੱਚ ਵਿਲੇਜ ਦੇ ਮੱਧ ਵਿਚ ਵਾਸ਼ਿੰਗਟਨ ਸਕੁਏਰ ਪਾਰਕ ਵੱਲ ਪੈਦਲ ਮਾਰਚ ਕਰਦੇ ਹੋਏ ਗਏ। ਨਿਊਯਾਰਕ ਇੱਕ ਅਜਿਹਾ ਖੇਤਰ ਹੈ ਜਿਸ ਵਿੱਚ ਡੈਮੋਕਰੇਟਸ ਦਾ ਪ੍ਰਭਾਵ ਹੈ।

US Elections: ਅਮਰੀਕਾ 'ਚ ਹਿੰਸਾ ਦਾ ਖਦਸ਼ਾ! ਚੋਣ ਨਤੀਜਿਆਂ ਦੌਰਾਨ ਹੀ ਹੋ ਰਹੇ ਵਿਰੋਧ ਪ੍ਰਦਰਸ਼ਨ

ਜੋਅ ਬਾਇਡਨ ਦੀ ਸਮਰਥਕ ਸਾਰਾ ਬੋਆਜੀਅਨ ਨੇ ਕਿਹਾ, "ਸਾਨੂੰ ਇਸ ਚੋਣ ਵਿੱਚ ਹਰ ਵੋਟ ਦੀ ਗਿਣਤੀ ਕਰਨ ਦੀ ਲੋੜ ਹੈ।" ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪੁਲਿਸ ਦੀ ਸਖ਼ਤ ਨਿਗਰਾਨੀ ਹੇਠ ਗਣਤੀ ਕੀਤੀ ਜਾਣੀ ਚਾਹੀਦਾ ਹੈ ਤੇ ਉਨ੍ਹਾਂ ਦੀ ਸੁਰੱਖਿਆ ਹੋਣੀ ਚਾਹੀਦੀ ਹੈ।

ਦੂਜੇ ਪਾਸੇ, ਨਿਊਜ਼ ਏਜੰਸੀ ਏਐਫਪੀ ਦੇ ਫੋਟੋਗ੍ਰਾਫਰ ਤੇ ਸੋਸ਼ਲ ਮੀਡੀਆ 'ਤੇ ਜਾਰੀ ਕੀਤੀ ਗਈ ਵੀਡੀਓ ਕਲਿੱਪ ਮੁਤਾਬਕ, ਡੇਟ੍ਰਾਯੇਟ ਦੇ ਕਾਊਟਿੰਗ ਸੈਂਟਰ ਵਿੱਚ ਟਰੰਪ ਦੇ ਸਮਰਥਕਾਂ ਦਾ ਵਿਰੋਧ ਵਧੇਰੇ ਤਣਾਅਪੂਰਨ ਸੀ। ਕੁਝ ਲੋਕ ਰੌਲਾ ਪਾ ਰਹੇ ਸੀ, "ਵੋਟਾਂ ਗਿਣਨਾ ਬੰਦ ਕਰੋ"। ਇੱਥੋਂ ਤਕ ਕਿ ਇਸ ਕਿਸਮ ਦੀ ਆਵਾਜ਼ ਸਾਰੇ ਮਿਸ਼ੀਗਨ ਵਿੱਚ ਸੁਣਾਈ ਦਿੱਤੀ। ਇਸ ਦੌਰਾਨ ਅਮਰੀਕੀ ਮੀਡੀਆ ਨੇ ਜੋਅ ਬਾਈਡਨ ਦੀ ਜਿੱਤ ਦਾ ਐਲਾਨ ਕੀਤਾ। ਟਰੰਪ ਦੀ ਕਾਨੂੰਨੀ ਟੀਮ ਇਸ ਖਿਲਾਫ ਸੁਪਰੀਮ ਕੋਰਟ ਜਾਣ ਦੀ ਤਿਆਰੀ ਕਰ ਰਹੀ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904