ਨਵੀਂ ਦਿੱਲੀ: ਅਮਰੀਕਾ ਦੀਆਂ ਚੇਤਾਵਨੀਆਂ ਦੇ ਬਾਵਜੂਦ, ਉੱਤਰੀ ਕੋਰੀਆ ਨੇ ਮੰਗਲਵਾਰ ਨੂੰ ਇੱਕ ਹੋਰ ਮਿਜ਼ਾਈਲ ਦਾ ਟੈਸਟ ਕਰ ਲਿਆ। ਜਾਪਾਨ ਵਿੱਚ ਇਸ ਮਿਜ਼ਾਈਲ ਦਾ ਧਮਾਕਾ ਦੂਰ-ਦੂਰ ਮਹਿਸੂਸ ਕੀਤਾ ਗਿਆ ਹੈ। ਇਹ ਟੈਸਟ ਉੱਤਰੀ ਕੋਰੀਆ ਵੱਲੋਂ ਅਮਰੀਕਾ ਨੂੰ ਸਿੱਧੀ ਚਿਤਾਵਨੀ ਦੇ ਰਿਹਾ ਹੈ।
ਟਰੰਪ ਨੇ ਉੱਤਰੀ ਕੋਰੀਆ ਨੂੰ 'ਵੇਖਣ' ਦੀ ਧਮਕੀ ਦਿੱਤੀ
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਉੱਤਰੀ ਕੋਰੀਆ ਦੇ ਮਿਜ਼ਾਈਲ ਪ੍ਰੀਖਣ 'ਤੇ ਪ੍ਰਤੀਕਰਮ ਕੀਤਾ ਹੈ। ਟਰੰਪ ਨੇ ਕਿਹਾ ਹੈ ਕਿ ਉਹ ਉੱਤਰੀ ਕੋਰੀਆ ਨੂੰ ਦੇਖ ਲੈਣਗੇ। ਉੱਤਰੀ ਕੋਰੀਆ ਦੇ ਮਿਜ਼ਾਈਲ ਟੈਸਟ ਉੱਤੇ, ਟ੍ਰੰਪ ਨੇ ਕਿਹਾ, "ਤੁਸੀਂ ਸੁਣਿਆ ਹੈ ਕਿ ਉੱਤਰੀ ਕੋਰੀਆ ਨੇ ਮਿਜ਼ਾਈਲ ਨੂੰ ਲਾਂਚ ਕੀਤਾ। ਮੈਂ ਸਿਰਫ਼ ਇਹੀ ਕਹਾਂਗਾ ਕਿ ਮੈਂ ਉੱਤਰੀ ਕੋਰੀਆ ਨੂੰ ਦੇਖਾਂਗਾ। ਉੱਤਰੀ ਕੋਰੀਆ ਦੇ ਮਿਜ਼ਾਈਲ ਟੈਸਟ ਤੋਂ ਬਾਅਦ, ਅਸੀਂ ਬਹੁਤ ਚਰਚਾ ਕੀਤੀ ਹੈ, ਅਸੀਂ ਇਸ ਨਾਲ ਨਜਿੱਠਾਂਗੇ।"
ਸਰਕਾਰ ਤੇ ਫੌਜ ਨੂੰ ਪੈਸੇ ਦੀ ਜਰੂਰਤ: ਟਰੰਪ
ਟਰੰਪ ਨੇ ਇੱਕ ਹੋਰ ਟਵੀਟ ਕਰਦਿਆਂ ਕਿਹਾ, "ਉੱਤਰੀ ਕੋਰੀਆ ਦੇ ਮਿਜ਼ਾਈਲ ਪ੍ਰੀਖਣ ਮਗਰੋਂ ਫੰਡਿੰਗ ਸਰਕਾਰ ਤੇ ਫੌਜ ਲਈ ਬਹੁਤ ਮਹੱਤਵਪੂਰਨ ਹੈ। ਮੈਂ ਗ਼ੈਰਕਾਨੂੰਨੀ ਘੁਸਪੈਠ ਦਾ ਮੁੱਦਾ ਚੁੱਕ ਕੇ ਵੱਡੀ ਜਿੱਤ ਹਾਸਲ ਕੀਤੀ ਹੈ।"
ਛੇ ਮਿੰਟ ਬਾਅਦ ਦੱਖਣੀ ਕੋਰੀਆ ਨੇ ਵੀ ਟੈਸਟ ਕੀਤਾ
ਉੱਤਰੀ ਕੋਰੀਆ ਦੇ ਮਿਜ਼ਾਈਲ ਟੈਸਟ ਤੋਂ ਛੇ ਮਿੰਟ ਬਾਅਦ, ਦੱਖਣੀ ਕੋਰੀਆ ਨੇ ਵੀ ਸਮੁੰਦਰ ਵਿੱਚ ਮਿਜ਼ਾਈਲ ਫਾਇਰਿੰਗ ਤੇ ਗੋਲੀਬਾਰੀ ਦੀ ਜਾਂਚ ਕੀਤੀ। ਦੱਖਣੀ ਕੋਰੀਆ ਨੇ ਇੱਕ ਹਜ਼ਾਰ ਕਿਲੋਮੀਟਰ ਦੀ ਦੂਰੀ ਮਾਰ ਕਰਨ ਵਾਲਿਆਂ ਮਿਜ਼ਾਈਲਾਂ ਨੂੰ ਟੈਸਟ ਕੀਤਾ ਹੈ।
ਦੱਖਣੀ ਕੋਰੀਆ ਨੇ ਸ਼ੱਕ ਜ਼ਾਹਰ ਕੀਤਾ
ਦੋ ਦਿਨ ਪਹਿਲਾਂ, ਜਾਪਾਨ ਨੇ ਰੇਡੀਓ ਸਿਗਨਲ ਨਾਲ ਉੱਤਰੀ ਕੋਰੀਆ ਦੇ ਮਿਜ਼ਾਈਲ ਟੈਸਟ ਦੇ ਡਰ ਦਾ ਪ੍ਰਗਟਾਵਾ ਕੀਤਾ ਸੀ, ਜਿਸ ਨੂੰ ਤਾਨਾਸ਼ਾਹ ਨੇ ਸਹੀ ਸਾਬਤ ਕਰ ਦਿੱਤਾ। ਦੱਖਣੀ ਕੋਰੀਆ ਦੀ ਫੌਜ ਦੇ ਮੁਖੀ ਦੇ ਖੁਲਾਸੇ ਮਗਰੋਂ, ਯੂਐਸ ਨੇ ਕਿਮ ਜੋਂਗ ਨੂੰ ਇਸ ਹਰਕਤ ਬਾਰੇ ਚਿਤਾਵਨੀ ਦਿੱਤੀ ਹੈ। ਆਪਣੇ ਬਿਆਨ ਵਿੱਚ, ਅਮਰੀਕਾ ਨੇ ਕਿੰਮ ਜੋਂਗ ਨੂੰ ਸਬਕ ਸਿਖਾਉਣ ਲਈ ਦੁਨੀਆਂ ਦੀਆਂ ਕੌਮਾਂ ਨੂੰ ਅਪੀਲ ਕੀਤੀ ਹੈ।