ਵਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਯੇਰੂਸ਼ਲਮ ਨੂੰ ਇਜ਼ਰਾਈਲ ਦੀ ਰਾਜਧਾਨੀ ਵਜੋਂ ਮਾਨਤਾ ਦਿੱਤੀ ਹੈ। ਅਮਰੀਕੀ ਦੂਤਾਵਾਸ ਨੂੰ ਤਲ ਅਵੀਵ ਤੋਂ ਯੇਰੂਸ਼ਲਮ ਸ਼ਿਫਟ ਕਰਨ ਦਾ ਆਦੇਸ਼ ਦਿੱਤਾ ਹੈ। ਟਰੰਪ ਦੇ ਇਸ ਐਲਾਨ ਤੋਂ ਬਾਅਦ ਬ੍ਰਿਟੇਨ, ਜਰਮਨੀ ਸਮੇਤ ਕਈ ਅਰਬ ਲੀਡਰਾਂ ਨੇ ਇਸ ਦਾ ਵਿਰੋਧ ਕੀਤਾ ਹੈ।
ਟਰੰਪ ਨੇ ਐਲਾਨ ਕੀਤਾ ਸੀ ਕਿ ਅਸੀਂ ਆਪਣੇ ਰਾਜਦੂਤ ਨੂੰ ਯੇਰੂਸ਼ਲਮ ਜਾਣ ਲਈ ਕਿਹਾ ਹੈ ਤੇ ਉਹ ਯੇਰੂਸ਼ਲਮ ਨੂੰ ਇਜ਼ਰਾਈਲ ਦੀ ਰਾਜਧਾਨੀ ਦਾ ਐਲਾਨ ਕਰਦੇ ਹਨ। ਦੱਸ ਦੇਈਏ ਕਿ ਟਰੰਪ ਨੇ ਚੋਣਾਂ ਸਮੇਂ ਯੇਰੂਸ਼ਲਮ ਨੂੰ ਰਾਜਧਾਨੀ ਦੀ ਮਾਨਤਾ ਦੇਣ ਦਾ ਵਾਅਦਾ ਕੀਤਾ ਸੀ।
ਟਰੰਪ ਦੇ ਇਸ ਬਿਆਨ ਤੋਂ ਬਾਅਦ ਯੂਰਪ ਤੇ ਖਾੜੀ ਦੇਸ਼ 'ਚ ਹੰਗਾਮਾ ਹੋ ਗਿਆ ਹੈ ਤੇ ਅੱਠ ਦੇਸ਼ਾਂ ਨੇ ਇਸੇ 'ਤੇ ਨਾਲ ਦੀ ਨਾਲ ਬੈਟਕ ਬੁਲਾਈ ਹੈ। ਜਰਮਨੀ ਦੀ ਚਾਂਸਲਰ ਐਂਗਲਾ ਮਰਕਲ ਤੇ ਬ੍ਰਿਟੇਨ ਦੀ ਪੀਐਮ ਥਰੇਸਾ ਨੇ ਇਸ ਫੈਸਲੇ ਦਾ ਵਿਰੋਧ ਕੀਤਾ ਹੈ।
ਦੱਸਣਯੋਗ ਹੈ ਕਿ ਧਾਰਮਿਕ ਤੌਰ 'ਤੇ ਯੇਰੂਸ਼ਲਮ ਯਹੂਦੀ, ਮੁਸਲਮਾਨ ਤੇ ਇਸਾਈ ਧਰਮ ਦੇ ਲੋਕਾਂ ਲਈ ਬੇਹੱਦ ਮਹੱਤਵਪੂਰਨ ਹੈ। ਇਸ ਸਥਿਤ ਅਲ ਅਕਸਾ ਮਸਜਿਦ ਨੂੰ ਮੁਸਲਮਾਨ ਬੇਹੱਦ ਪਵਿੱਤਰ ਮੰਨਦੇ ਹਨ। ਇਸਾਈਆਂ ਦਾ ਮੰਨਣਾ ਹੈ ਕਿ ਈਸਾ ਮਹੀਨ ਨੂੰ ਇੱਥੇ ਹੀ ਸੂਲੀ 'ਤੇ ਚੜ੍ਹਾਇਆ ਗਿਆ ਸੀ ਤੇ ਯਾਹੂਦੀ ਇਸ ਨੂੰ ਆਪਣਾ ਪਵਿੱਤਰ ਸਥਾਨ ਮੰਨਦੇ ਹਨ।