ਅਮਰੀਕੀ ਚੋਣਾਂ ਤੋਂ ਪਹਿਲਾਂ ਹੀ ਹੈਕ ਹੋਈਆਂ EVM ਮਸ਼ੀਨਾਂ
ਏਬੀਪੀ ਸਾਂਝਾ
Updated at:
13 Aug 2018 01:18 PM (IST)
NEXT
PREV
ਲਾਸ ਵੇਗਾਸ: ਅਮਰੀਕਾ ਵਿੱਚ ਚੋਣ ਅਧਿਕਾਰੀਆਂ ਨੂੰ ਮਿਡ ਟਰਮ ਦੀਆਂ ਚੋਣਾਂ ਦੌਰਾਨ EVM ਮਸ਼ੀਨਾਂ ਦੇ ਹੈਕ ਹੋਣ ਦੀ ਚਿੰਤਾ ਸਤਾ ਰਹੀ ਹੈ। ਚੋਣਾਂ ਤੋਂ ਪਹਿਲਾਂ ਉਹ ਭਾਂਪ ਰਹੇ ਹਨ ਕਿ ਮਸ਼ੀਨਾਂ ਦੇ ਹੈਕ ਹੋਣ ਦੀ ਸੰਭਾਵਨਾ ਹੈ ਜਾਂ ਨਹੀਂ। ਸੀਐਨਐਨ ਦੀ ਰਿਪੋਰਟ ਮੁਤਾਬਕ ਸਾਲਾਨਾ ‘ਡੈਫ ਕਾਨ ਹੈਕਰ ਕਨਵੈਨਸ਼ਨ’ ਵਿੱਚ ਹਾਜ਼ਰ ਸੂਬਾ ਤੇ ਸਥਾਨਕ ਚੋਣ ਅਧਿਕਾਰੀਆਂ ਨੇ ਵੇਖਿਆ ਕਿ ਹੈਕਰ ਵੋਟਿੰਗ ਮਸ਼ੀਨਾਂ ਨਾਲ ਕੀ-ਕੀ ਕਰ ਸਕਦੇ ਹਨ।
ਇਸ ਰਿਪੋਰਟ ਮੁਤਾਬਕ ਕਨਵੈਨਸ਼ਨ ’ਚ ਵੇਖਿਆ ਗਿਆ ਕਿ ਇੱਕ ਹੈਕਰ ਵੋਟਿੰਗ ਮਸ਼ੀਨ ਨੂੰ ਇੱਕ ਜਿਊਕਬਾਕਸ ਵਿੱਚ ਤਬਦੀਲ ਕਰ ਸਕਦਾ ਹੈ। ਇਸ ਨੂੰ ਸੰਗੀਤ ਵਜਾਉਣ ਤੇ ਤਸਵੀਰ ਵਿਖਾਉਣ ਦੀ ਮਸ਼ੀਨ ਵੀ ਬਣਾਇਆ ਜਾ ਸਕਦਾ ਹੈ। ਇਸ ਦੌਰਾਨ ਹੈਕਰ ਚੋਣ ਅਧਿਕਾਰੀਆਂ ਲਈ ਵੱਡੀ ਚਿੰਤਾ ਦਾ ਵਿਸ਼ਾ ਬਣਦੇ ਨਜ਼ਰ ਆਏ।
ਕਨਵੈਨਸ਼ਨ ਵਿੱਚ ਕਰੀਬ 40 ਹੈਕਰ ਚੋਣ ਕਮਿਸ਼ਨ ਦੀ ਵੈੱਬਸਾਈਟ ’ਤੇ ਵੋਟ ਟੈਲੀ ਦੇ ਨਕਲੀ ਐਡੀਸ਼ਨ ਨਾਲ ਛੇੜਛਾੜ ਕਰਨ ਵਿੱਚ ਸਫਲ ਰਹੇ। ਕੁਝ ਹੈਕਰਾਂ ਨੇ ਤਾਂ ਉਮੀਦਵਾਰਾਂ ਦੇ ਨਾਂ ਵੀ ਬਦਲ ਦਿੱਤੇ।
ਕੈਲੀਫੋਰਨੀਆ ਦੇ ਵਿਦੇਸ਼ ਮੰਤਰੀ ਇਲੈਕਸ ਪੈਡਿੱਲਾ ਦੇ ਹਵਾਲੇ ਨਾਲ ਕਿਹਾ ਗਿਆ ਕਿ ਚੋਣਾਂ ਵਿੱਚ ਇਮਾਨਦਾਰੀ ਸਬੰਧੀ ਉਹ ਹਮੇਸ਼ਾ ਚਿੰਤਤ ਰਹੇ ਹਨ। ਇਸ ਤੋਂ ਇਲਾਵਾ ਗਲਤ ਜਾਣਕਾਰੀਆਂ ਤੇ ਦੁਰਪ੍ਰਚਾਰ ਸਬੰਧੀ ਵੀ ਚਿੰਤਾ ਜ਼ਾਹਰ ਕੀਤੀ ਗਈ ਹੈ।

- - - - - - - - - Advertisement - - - - - - - - -