US President Joe Biden :  ਵੀਰਵਾਰ (1 ਜੂਨ) ਨੂੰ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਜਦੋਂ ਯੂਐਸ ਏਅਰ ਫੋਰਸ ਅਕੈਡਮੀ ਦੇ ਸਮਾਰੋਹ ਵਿੱਚ ਸ਼ਾਮਲ ਹੋਣ ਤੋਂ ਬਾਅਦ ਵਾਪਸ ਆ ਰਹੇ ਸਨ ਤਾਂ ਸਟੇਜ 'ਤੇ ਉਨ੍ਹਾਂ ਦਾ ਪੈਰ ਫਿਸਲ ਗਿਆ ਅਤੇ 80 ਸਾਲਾ ਬਿਡੇਨ ਬੁਰੀ ਤਰ੍ਹਾਂ ਡਿੱਗ ਗਏ। ਜੋ ਬਿਡੇਨ ਨੂੰ ਤੁਰੰਤ ਅਮਰੀਕੀ ਹਵਾਈ ਸੈਨਾ ਦੇ ਅਧਿਕਾਰੀਆਂ ਨੇ ਸੰਭਾਲਿਆ ਅਤੇ ਕਾਰ ਤੱਕ ਲੈ ਗਏ। ਬਿਡੇਨ ਦੇ ਸਟੇਜ 'ਤੇ ਡਿੱਗਣ ਤੋਂ ਬਾਅਦ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ।

 



ਕੈਡੇਟ ਨਾਲ ਹੱਥ ਮਿਲਾਉਣ ਤੋਂ ਬਾਅਦ ਡਿੱਗੇ  

ਯੂਐਸ ਦੇ ਰਾਸ਼ਟਰਪਤੀ ਜੋ ਬਿਡੇਨ ਨੇ ਯੂਐਸ ਏਅਰ ਫੋਰਸ ਅਕੈਡਮੀ ਵਿੱਚ ਆਪਣਾ ਸ਼ੁਰੂਆਤੀ ਭਾਸ਼ਣ ਦੇਣ ਤੋਂ ਬਾਅਦ ਕੈਡੇਟ ਨਾਲ ਹੱਥ ਮਿਲਾਇਆ, ਕਦਮ ਰੱਖਣ ਤੋਂ ਤੁਰੰਤ ਬਾਅਦ ਹੀ ਪੈਰ ਫਿਸਲ ਗਿਆ। ਡਿੱਗਣ ਤੋਂ ਤੁਰੰਤ ਬਾਅਦ ਜੋ ਬਿਡੇਨ ਨੇ ਕਿਸੇ ਚੀਜ਼ ਵੱਲ ਇਸ਼ਾਰਾ ਕੀਤਾ, ਜਿਸ ਦੀ ਵਜ੍ਹਾ ਨਾਲ ਉਹ ਡਿੱਗ ਗਏ ਸੀ। ਸਟੇਜ 'ਤੇ ਕਾਲੇ ਰੰਗ ਦਾ ਇਕ ਛੋਟਾ ਜਿਹਾ ਸੈਂਡਬੈਂਗ ਰੱਖਿਆ ਗਿਆ ਸੀ, ਜਿਸ ਤੋਂ ਠੋਕਰ ਖਾ ਕੇ ਸ਼ਾਇਦ ਰਾਸ਼ਟਰਪਤੀ ਬਿਡੇਨ ਡਿੱਗ ਗਏ।

 





 ਬਿਡੇਨ ਦਾ ਪਹਿਲਾਂ ਵੀ ਟੁੱਟ ਚੁੱਕਾ ਪੈਰ 

ਵ੍ਹਾਈਟ ਹਾਊਸ ਦੇ ਸੰਚਾਰ ਨਿਰਦੇਸ਼ਕ ਬੇਨ ਲਾਬੋਲਟ ਨੇ ਬਿਡੇਨ ਦੇ ਡਿੱਗਣ ਤੋਂ ਤੁਰੰਤ ਬਾਅਦ ਟਵੀਟ ਕੀਤਾ ਕਿ ਉਹ ਠੀਕ ਹਨ। ਤੁਹਾਨੂੰ ਦੱਸ ਦੇਈਏ ਕਿ ਜੋ ਬਿਡੇਨ ਅਮਰੀਕਾ ਦੇ ਇਤਿਹਾਸ ਵਿੱਚ ਹੁਣ ਤੱਕ ਦੇ ਸਭ ਤੋਂ ਬਜ਼ੁਰਗ ਵਿਅਕਤੀ ਹਨ। ਉਹ 2024 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਮੁੜ ਤੋਂ ਚੋਣ ਲੜਨ ਜਾ ਰਹੇ ਹਨ। ਜੋ ਬਿਡੇਨ ਹਾਲ ਹੀ ਵਿੱਚ ਜਾਪਾਨ ਦੇ ਹੀਰੋਸ਼ੀਮਾ ਵਿੱਚ G7 ਸੰਮੇਲਨ ਵਿੱਚ ਲੜਖੜਾ ਗਏ ਸੀ। ਹਾਲਾਂਕਿ, ਬਿਡੇਨ ਡਿੱਗਦੇ -ਡਿੱਗਦੇ ਬਚ ਗਏ ਸੀ। 

 

ਇਸ ਸਾਲ ਉਸ ਦੇ ਸਰਕਾਰੀ ਡਾਕਟਰ ਦੀ ਰਿਪੋਰਟ ਨੇ ਉਸ ਨੂੰ ਸਰੀਰਕ ਤੌਰ 'ਤੇ ਤੰਦਰੁਸਤ ਕਰਾਰ ਦਿੱਤਾ ਹੈ। ਜੋ ਬਿਡੇਨ ਵੀ ਨਿਯਮਿਤ ਤੌਰ 'ਤੇ ਕਸਰਤ ਵੀ ਕਰਦੇ ਹਨ। ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖਿਲਾਫ 2020 ਵਿੱਚ ਚੋਣ ਜਿੱਤਣ ਤੋਂ ਤੁਰੰਤ ਬਾਅਦ ਜੋ ਬਿਡੇਨ ਦਾ ਪੈਰ ਵੀ ਆਪਣੇ ਪਾਲਤੂ ਕੁੱਤੇ ਨਾਲ ਖੇਡਦੇ ਹੋਏ ਟੁੱਟ ਗਿਆ ਸੀ।