ਵਾਸ਼ਿੰਗਟਨ: ਅਮਰੀਕਾ ਨੇ ਐਚ-1 ਬੀ ਵਰਕ ਵੀਜ਼ੇ ਦੀਆਂ ਸਾਰੀਆਂ ਕੈਟੇਗਰੀਆਂ ਲਈ ਪ੍ਰਮੀਅਮ ਪ੍ਰੋਸੈਸਿੰਗ ਮੁੜ ਸ਼ੁਰੂ ਕਰ ਦਿੱਤੀ ਹੈ। ਇਹ ਵੀਜ਼ਾ ਸਭ ਤੋਂ ਜ਼ਿਆਦਾ ਭਾਰਤੀ ਇੰਜਨੀਅਰਾਂ ਲਈ ਫਾਇਦੇਮੰਦ ਹੈ। ਅਪ੍ਰੈਲ 'ਚ ਇਸ ਵੀਜ਼ੇ ਤਹਿਤ ਮਿਲੀਆਂ ਲੱਖਾਂ ਅਰਜ਼ੀਆਂ ਤੋਂ ਬਾਅਦ ਅਮਰੀਕਾ ਨੇ ਇਸ ਨੂੰ ਆਰਜ਼ੀ ਤੌਰ 'ਤੇ ਮੁਅੱਤਲ ਕਰ ਦਿੱਤਾ ਸੀ। ਸਤੰਬਰ 'ਚ ਐਚ-1 ਬੀ ਵੀਜ਼ਾ ਦੀਆਂ ਕੁਝ ਕੈਟਗਰੀਆਂ ਖੋਲ੍ਹ ਦਿੱਤੀਆਂ ਗਈਆਂ ਸਨ। ਹੁਣ ਸਾਰੀਆਂ ਕੈਟਗਰੀਆਂ ਖੋਲ੍ਹ ਦਿੱਤੀਆਂ ਹਨ।


ਐਚ-1 ਵੀਜ਼ਾ ਇਕ ਗੈਰ-ਅਪ੍ਰਵਾਸੀ ਵੀਜਾ ਹੈ ਜੋ ਯੂਐਸ ਕੰਪਨੀਆਂ ਨੂੰ ਖਾਸ ਕੰਮਾਂ 'ਚ ਵਿਦੇਸ਼ੀ ਵਰਕਰਾਂ ਨੂੰ ਨੌਕਰੀ ਦੇਣ ਦੀ ਮਨਜ਼ੂਰੀ ਦਿੰਦਾ ਹੈ। ਟੈਕਨਾਲੌਜੀ ਕੰਪਨੀਆਂ ਹਰ ਸਾਲ ਲੱਖਾਂ ਮੁਲਾਜ਼ਮਾਂ ਨੂੰ ਕੰਮ 'ਤੇ ਰੱਖਦੀਆਂ ਹਨ। ਜਦੋਂ ਕੋਈ ਇਸ ਵੀਜ਼ੇ ਲਈ ਅਪਲਾਈ ਕਰਦਾ ਹੈ ਤਾਂ ਉਸ ਨੂੰ 15 ਦਿਨ ਦਾ ਸਮਾਂ ਦਿੱਤਾ ਜਾਂਦਾ ਹੈ। ਜੇਕਰ ਕੋਈ ਇਸ ਟਾਈਮ ਨੂੰ ਪੂਰਾ ਨਹੀਂ ਕਰਦਾ ਤਾਂ ਏਜੰਸੀ ਫੀਸ ਵਾਪਸ ਕਰਕੇ ਅੱਗੇ ਪ੍ਰੋਸੈਸ ਸ਼ੁਰੂ ਕਰ ਦਿੰਦੀ ਹੈ। ਭਾਰਤ 'ਚ ਅਮਰੀਕੀ ਰਾਜਦੂਤ ਕੇਨੇਥ ਜਸਟਰ ਨੇ ਕਿਹਾ ਕਿ ਐਚ-1 ਬੀ ਵੀਜ਼ਾ ਭਾਰਤ ਤੇ ਅਮਰੀਕੀ ਸਬੰਧਾਂ ਦਾ ਖਾਸ ਹਿੱਸਾ ਰਿਹਾ ਹੈ। ਇੱਕ ਆਮ ਸਹਿਮਤੀ ਹੈ ਕਿ ਚੰਗੀਆਂ ਨੌਕਰੀਆਂ ਵਾਸਤੇ ਇਸ ਨੂੰ ਠੀਕ ਕੀਤਾ ਜਾਣਾ ਚਾਹੀਦਾ ਹੈ।

ਟਰੰਪ ਪ੍ਰਸ਼ਾਸਨ ਮੌਜੂਦਾ ਸਮੇਂ 'ਚ ਐਚ-1 ਬੀ ਵੀਜ਼ਾ ਨੀਤੀ ਦੀ ਮੁੜ ਪੜਚੋਲ ਕਰ ਰਿਹਾ ਹੈ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਅਮਰੀਕੀ ਲੋਕਾਂ ਨੂੰ ਨੌਕਰੀ ਤੋਂ ਬਦਲਣ ਲਈ ਇਸ ਵੀਜ਼ੇ ਦਾ ਗਲਤ ਇਸਤੇਮਾਲ ਕੀਤਾ ਜਾ ਰਿਹਾ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅਮਰੀਕਾ ਦੇ ਵਿਦੇਸ਼ ਮੰਤਰੀ ਰੌਕਸ ਟਿੱਲਰਸਨ ਦੇ ਨਾਲ ਵੀਜ਼ਾ ਜਾਰੀ ਕੀਤਾ ਗਿਆ ਜਦੋਂ ਯੂਨਾਈਟਿਡ ਨੇਸ਼ਨਲ ਦੀ ਸਭਾ ਦੌਰਾਨ ਦੋਹਾਂ ਨੇਤਾਵਾਂ ਨੇ ਪਿਛਲੇ ਮਹੀਨੇ ਨਿਊਯਾਰਕ 'ਚ ਮੁਲਾਕਾਤ ਕੀਤੀ।