ਹੋਨੋਲੁਲੁ: ਅਮਰੀਕਾ ਦੀ ਹਵਾਈ ਫੌਜ 'ਚ ਇੱਕ ਸੈਨਿਕ ਨੇ ਇਸਲਾਮਿਕ ਸਟੇਟ ਸਮੂਹ ਦੀ ਮਦਦ ਕਰਨ ਦੀ ਕੋਸ਼ਿਸ਼ ਕਰਨ ਦੇ ਮਾਮਲੇ 'ਚ ਆਪਣਾ ਦੋਸ਼ ਸਵੀਕਾਰ ਕਰ ਲਿਆ ਹੈ। ਸੈਨਿਕ ਨੇ ਮੰਨਿਆ ਹੈ ਕਿ ਉਸ ਨੇ ਆਈਐਸਆਈਐਸ ਨੂੰ ਗੁਪਤ ਸੈਨਾ ਸੁਰੱਖਿਆ ਜਾਣਕਾਰੀ ਮੁਹੱਈਆ ਕਰਵਾਈ ਤੇ ਅਮਰੀਕੀ ਸੈਨਿਕਾਂ ਦੀਆਂ ਗਤੀਵਿਧੀਆਂ ਦਾ ਪਤਾ ਲਾਉਣ ਲਈ ਡਰੋਨ ਦਿੱਤਾ।


ਫਰਸਟ ਕਲਾਸ ਦੇ ਸਾਰਜੈਂਟ ਇਕਾਇਕਾ ਕਾਂਗ ਨੇ ਬਹੁਤ ਹੀ ਸਪਸ਼ਟ ਤੇ ਆਤਮ-ਵਿਸ਼ਵਾਸ ਭਰੇ ਲਹਿਜ਼ੇ 'ਚ ਅਮਰੀਕੀ ਮੈਜਿਸਟ੍ਰੇਟ ਨੂੰ ਦੱਸਿਆ ਕਿ ਉਸ 'ਤੇ ਪਿਛਲੇ ਸਾਲ ਦਾਇਰ ਸਾਰੇ ਚਾਰ ਦੋਸ਼ਾਂ 'ਚ ਉਹ ਦੋਸ਼ੀ ਹੈ। ਕਾਂਗ ਨੇ ਕਿਹਾ ਕਿ ਮੈਂ ਗੁਪਤ ਦਸਤਾਵੇਜ਼ਾਂ ਦੇ ਨਾਲ-ਨਾਲ ਡਰੋਨ ਵੀ ਇਸਲਾਮਿਕ ਸਟੇਟ ਨੂੰ ਮੁਹੱਈਆ ਕਰਵਾਏ ਸਨ।