ਸੈਨ ਫ੍ਰਾਂਸਿਸਕੋ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਦਾਲਤ ਦੇ ਹੁਕਮਾਂ ਤੋਂ ਬਾਅਦ ਆਪਣੇ ਕੁਝ ਆਲੋਚਕਾਂ ਨੂੰ ਟਵਿੱਟਰ ਤੋਂ ਅਨਬਲਾਕ ਕਰ ਦਿੱਤਾ ਹੈ। ਅਦਾਲਤ ਨੇ ਟਰੰਪ ਨੂੰ ਕਿਹਾ ਹੈ ਕਿ ਉਹ ਇਸ ਤਰ੍ਹਾਂ ਆਪਣੇ ਆਲੋਚਕਾਂ ਦਾ ਮੂੰਹ ਬੰਦ ਨਹੀਂ ਕਰ ਸਕਦੇ।


ਫੈਡਰਲ ਡਿਸਟ੍ਰਿਕਟ ਜੱਜ ਨੇ ਮਈ ਵਿੱਚ ਲਾਹਣਤ ਪਾਉਂਦੇ ਹੋਏ ਹੁਕਮ ਦਿੱਤੇ ਸੀ ਕਿ ਰਾਸ਼ਟਰਪਤੀ ਦੇ ਅਧਿਕਾਰਤ ਟਵਿੱਟਰ ਅਕਾਊਂਟ ਤੋਂ ਬਲਾਕ ਕੀਤੇ ਜਾਣਾ ਪ੍ਰਗਟਾਵੇ ਦੀ ਆਜ਼ਾਦੀ ਦੇ ਅਧਿਕਾਰਾਂ ਤੋਂ ਪਹਿਲਾਂ (ਪਹਿਲੀ ਸੋਧ) ਦਾ ਉਲੰਘਣ ਹੈ। ਟਰੰਪ ਵੱਲੋਂ ਲੋਕਾਂ ਨੂੰ ਬਲਾਕ ਕੀਤੇ ਜਾਣ ਦੇ ਖਿਲਾਫ਼ ਕੋਲੰਬੀਆ ਯੂਨੀਵਰਸਿਟੀ ਵਿੱਚ 'ਦ ਨਾਈਟ ਫਰਸਟ ਅਮੈਂਡਮੈਂਟ ਇੰਸਟੀਚਿਊਟ' ਨੇ ਅਪੀਲ ਕੀਤਾ ਸੀ।

ਟਰੰਪ ਨੇ ਉਨ੍ਹਾਂ ਸੱਤ ਲੋਕਾਂ ਨੂੰ ਹੁਣ ਅਨਬਲਾਕ ਕਰ ਦਿੱਤਾ ਹੈ, ਜਿਨ੍ਹਾਂ ਦੇ ਨਾਂਅ ਇਸ ਮੁਕੱਦਮੇ ਵਿੱਚ ਸਨ। ਸੰਸਥਾ ਨੇ ਕੱਲ੍ਹ ਟਵੀਟ ਕੀਤਾ ਸੀ ਕਿ ਉਨ੍ਹਾਂ ਨੂੰ ਮਿਲੀ ਸੂਚਨਾ ਮੁਤਾਬਕ ਨਿਆਂ ਮੰਤਰਾਲਾ ਕੋਲ ਮੌਜੂਦ ਇੱਕ ਸੂਚੀ ਵਿੱਚ ਟਰੰਪ ਨੇ ਉਨ੍ਹਾਂ ਤੋਂ ਇਲਾਵਾ 41 ਹੋਰ ਲੋਕਾਂ ਨੂੰ ਵੀ ਅਨਬਲਾਕ ਕਰ ਦਿੱਤਾ ਹੈ।

ਸੰਸਥਾ ਨੇ ਕਿਹਾ ਸੀ ਕਿ ਸਾਨੂੰ ਖੁਸ਼ੀ ਹੈ ਕਿ ਵ੍ਹਾਈਟ ਹਾਊਸ ਨੇ ਜ਼ਿਲ੍ਹਾ ਅਦਾਲਤ ਦੇ ਫੈਸਲੇ ਦਾ ਪਾਲਨ ਕਰਨ ਲਈ ਕਦਮ ਚੁੱਕਿਆ ਹੈ। ਅਦਾਲਤ ਨੇ ਆਪਣੇ ਫੈਸਲੇ ਵਿੱਚ ਕਿਹਾ ਸੀ ਕਿ ਸੰਵਿਧਾਨ ਰਾਸ਼ਟਰਪਤੀ ਨੂੰ ਉਨ੍ਹਾਂ ਦੀ ਆਲੋਚਨਾ ਕਰਨ ਵਾਲਿਆਂ ਨੂੰ ਟਵਿੱਟਰ 'ਤੇ ਬਲਾਕ ਕਰਨ ਤੋਂ ਰੋਕਦਾ ਹੈ। ਹਾਲਾਂਕਿ, ਸੰਸਥਾ ਨੇ ਕਿਹਾ ਹੈ ਕਿ ਉਸ ਨੂੰ ਸੂਚਨਾ ਮਿਲੀ ਹੈ ਕਿ ਇਸ ਲਿਸਟ ਵਿੱਚ ਹਾਲੇ ਵੀ ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਰਾਸ਼ਟਰਪਤੀ ਦੇ ਟਵਿੱਟਰ ਅਕਾਊਂਟ ਤੋਂ ਹਾਲੇ ਵੀ ਬਲਾਕ ਹਨ।