ਵਾਸ਼ਿੰਗਟਨ: ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਇਡਨ ਨੇ ਮੰਗਲਵਾਰ ਆਪਣੇ ਲੰਬੇ ਸਮੇਂ ਦੇ ਸਹਿਯੋਗੀ ਭਾਰਤੀ-ਅਮਰੀਕੀ ਵਿਨੇ ਰੈਡੀ ਨੂੰ ਆਪਣਾ ਭਾਸ਼ਣ ਲੇਖਕ ਨੌਮੀਨੇਟ ਕੀਤਾ ਹੈ। ਉੱਥੇ ਹੀ ਭਾਰਤੀ-ਅਮਰੀਕੀ ਭਾਈਚਾਰੇ ਦੇ ਇਕ ਹੋਰ ਵਿਅਕਤੀ ਗੌਤਮ ਰਾਘਵਨ ਨੂੰ ਰਾਸ਼ਟਰਪਤੀ ਕਰਮੀ ਦਫ਼ਤਰ ਦਾ ਉਪ ਨਿਰਦੇਸ਼ਕ ਨੌਮੀਨੇਟ ਕੀਤਾ ਹੈ।


ਪਹਿਲਾਂ ਵਾਈਟ ਹਾਊਸ 'ਚ ਸੇਵਾ ਦੇ ਚੁੱਕੇ ਹਨ ਰਾਘਵਨ:


ਰਾਘਵਨ ਪਹਿਲਾਂ ਵੀ ਵਾਈਟ ਹਾਊਸ 'ਚ ਸੇਵਾਵਾਂ ਦੇ ਚੁੱਕੇ ਹਨ। ਉਨ੍ਹਾਂ ਦੇ ਨਾਲ ਰੈਡੀ ਤੇ ਰਾਘਵਨ ਦੇ ਨਾਲ ਬਾਇਡਨ ਤੇ ਨਵੇਂ ਚੁਣੇ ਗਏ ਉਪ ਰਾਸ਼ਰਪਤੀ ਕਮਲਾ ਹੈਰਿਸ ਨੇ ਵਾਈਟ ਹਾਊਸ ਲਈ ਹੋਰ ਚਾਰ ਸੀਨੀਅਰ ਕਰਮੀਆਂ ਦੀ ਨਿਯੁਕਤੀ ਕੀਤੀ ਹੈ।
ਰੈਡੀ-ਬਾਇਡਨ-ਹੈਰਿਸ ਚੋਣ ਪ੍ਰਚਾਰ 'ਚ ਵੀ ਸੀਨੀਅਰ ਸਲਾਹਕਾਰ ਤੇ ਭਾਸ਼ਣ ਲੇਖਕ ਸਨ


ਬਾਇਡਨ ਨੇ ਇਕ ਬਿਆਨ 'ਚ ਕਿਹਾ, 'ਇਹ ਤਜ਼ਰਬੇਕਾਰ ਵਿਅਕਤੀ ਉਨ੍ਹਾਂ ਨੀਤੀਆਂ ਨੂੰ ਪੂਰਾ ਕਰਨ ਲਈ ਜੁੜ ਰਹੇ ਹਨ ਜੋ ਸਾਡੇ ਦੇਸ਼ ਨੂੰ ਇਕ ਅਜਿਹੇ ਨਿਰਮਾਣ ਦੇ ਰਾਹ 'ਤੇ ਲੈ ਜਾਵੇਗੀ। ਜਿਵੇਂ ਪਹਿਲਾਂ ਕਦੇ ਨਹੀਂ ਹੋਇਆ। ਰੈਡੀ ਬਾਇਡਨ-ਹੈਰਿਸ ਚੋਣ ਪ੍ਰਚਾਰ ਦੇ ਵੀ ਸੀਨੀਅਰ ਸਲਾਹਕਾਰ ਤੇ ਭਾਸ਼ਣ ਲੇਖਕ ਸਨ। ਉੱਥੇ ਹੀ ਰਾਘਵਨ ਭਾਰਤੀ-ਅਮਰੀਕੀ ਸੰਸਦ ਮੈਂਬਰ ਪ੍ਰਮਿਲਾ ਜੈਪਾਲ ਦੇ ਚੀਫ ਆਫ ਸਟਾਫ ਦੇ ਰੂਪ 'ਚ ਸੇਵਾ ਦੇ ਚੁੱਕੇ ਹਨ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ