ਵਾਸ਼ਿੰਗਟਨ: ਅਮਰੀਕਾ ਦੀ ਇੱਕ ਮਹਿਲਾ ਸੰਸਦ ਮੈਂਬਰ ਨੇ ਦਾਅਵਾ ਕੀਤਾ ਹੈ ਕਿ ਚੀਨ ਨੇ ਡੋਕਲਾਮ ਇਲਾਕੇ ਵਿੱਚ ਗੁਪਤ ਤਰੀਕੇ ਨਾਲ ਆਪਣੀਆਂ ਗਤੀਵਿਧੀਆਂ ਮੁੜ ਤੋਂ ਸ਼ੁਰੂ ਕਰ ਦਿੱਤੀਆਂ ਹਨ ਤੇ ਨਾ ਭੂਟਾਨ ਤੇ ਨਾ ਹੀ ਭਾਰਤ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਹੈ। ਅਮਰੀਕੀ ਸੰਸਦ ਦਾ ਇਸ ਬਿਆਨ ਨੂੰ ਭਾਰਤ ਨੇ ਖਾਰਜ ਕਰ ਦਿੱਤਾ ਹੈ। ਸੰਸਦ ਮੈਂਬਰ ਐਨ ਵੇਗਨਰ ਦੀ ਏਸ਼ੀਆ ਪ੍ਰਸ਼ਾਂਤ ਲਈ ਸਦਨ ਦੀ ਵਿਦੇਸ਼ ਮਾਮਲਿਆਂ ਦੀ ਉਪ ਕਮੇਟੀ ਦੀ ਸੁਣਵਾਈ ਦੌਰਾਨ ਇਹ ਦਾਅਵਾ ਕੀਤਾ ਹੈ।

ਸੁਣਵਾਈ ਦੌਰਾਨ ਉਨ੍ਹਾਂ ਵਿਦੇਸ਼ ਮੰਤਰਾਲਾ ਦੇ ਅਧਿਕਾਰੀ ਏਲੀਅਸ ਜੀ. ਵੇਲਸ ਤੋਂ ਹਿਮਾਲਿਆ ਖੇਤਰ ਵਿੱਚ ਬੀਜਿੰਗ ਦੀ ਕਾਰਵਾਈ ਬਾਰੇ ਸਵਾਲ ਵੀ ਪੁੱਛਿਆ ਤੇ ਇਸ ਦੀ ਤੁਲਨਾ ਵਿਵਾਦਤ ਦੱਖਣੀ ਚੀਨ ਸਾਗਰ ਵਿੱਛ ਉਸ ਵੱਲੋਂ ਕੀਤੀ ਜਾ ਰਹੀਆਂ ਗਤੀਵਿਧੀਆਂ ਨਾਲ ਕੀਤੀ।

ਭੂਟਾਨ ਕੋਲ ਡੋਕਲਾਮ ਇਲਾਕੇ ਵਿੱਚ ਚੀਨ ਵੱਲੋਂ ਸੜਕ ਬਣਾਏ ਜਾਣ ਕਾਰਨ 73 ਦਿਨਾਂ ਤਕ ਚੱਲੇ ਟਕਰਾਅ ਦੌਰਾਨ ਭਾਰਤ ਤੇ ਚੀਨ ਦਰਮਿਆਨ ਤਣਾਅ ਬਹੁਤ ਵਧ ਗਿਆ ਸੀ। ਇਹ ਖਹਿਬਾਜ਼ੀ ਉਦੋਂ ਖ਼ਤਮ ਹੋਈ ਸੀ ਜਦ ਦੋਵੇਂ ਧਿਰਾਂ ਨੇ ਇਲਾਕੇ ਤੋਂ ਹਟਣ ਲਈ ਸਹਿਮਤੀ ਜਤਾਈ ਸੀ। ਇਸ ਤੋਂ ਬਾਅਦ ਚੀਨ ਵੱਲੋਂ ਮੁੜ ਤੋਂ ਆਪਣੀਆਂ ਗਤੀਵਿਧੀਆਂ ਸ਼ੁਰੂ ਕੀਤੇ ਜਾਣ ਸਬੰਧੀ ਕੋਈ ਪੁਸ਼ਟੀ ਜਾਂ ਅਧਿਕਾਰਤ ਖ਼ਬਰ ਨਹੀਂ ਹੈ।

ਦੱਖਣੀ ਤੇ ਮੱਧ ਏਸ਼ੀਆ ਲਈ ਵਿਦੇਸ਼ ਮੰਤਰਾਲਾ ਦੀ ਮੁੱਖ ਉਪ ਸਹਾਇਕ ਵਿਦੇਸ਼ ਮੰਤਰੀ ਐਲਿਸ ਜੀ ਵੇਲਸ ਦੇ ਇਸ ਬਿਆਨ ਦੇ ਉਲਟ ਭਾਰਤ ਦੇ ਵਿਦੇਸ਼ ਰਾਜ ਮੰਤਰੀ ਵੀਕੇ ਸਿੰਘ ਨੇ ਕਿਹਾ ਕਿ ਹਾਲਾਤ ਕਾਬੂ ਵਿੱਚ ਹਨ। ਮੰਤਰੀ ਨੇ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦੱਸਿਆ ਕਿ 28 ਅਗਸਤ 2017 ਤੋਂ ਬਾਅਦ ਡੋਕਲਾਮ ਖੇਤਰ ਵਿੱਚ ਭਾਰਤ ਤੇ ਚੀਨ ਦੀ ਸਰਹੱਦ 'ਤੇ ਤੇ ਨੇੜੇ ਤੇੜੇ ਦੇ ਇਲਾਕੇ ਵਿੱਚ ਕੋਈ ਨਵੀਂ ਘਟਨਾ ਨਹੀਂ ਹੋਈ ਹੈ ਤੇ ਉਸ ਇਲਾਕੇ ਦੀ ਸਥਿਤੀ ਪਹਿਲਾਂ ਵਾਲੀ ਸਥਿਤੀ ਹੀ ਬਰਕਰਾਰ ਹੈ।