ਵਾਸ਼ਿੰਗਟਨ: ਅਮਰੀਕਾ ਵਿੱਚ ਰਾਸ਼ਟਰਪਤੀ ਚੋਣ ਵਿੱਚ ਮਹਿਜ਼ ਕੁਝ ਘੰਟੇ ਹੀ ਬਾਕੀ ਰਹਿ ਗਏ ਹਨ। ਇਸ ਚੋਣ ਵਿੱਚ ਹਿਲੇਰੀ ਕਲਿੰਟਨ ਤੇ ਡੋਨਲਡ ਟਰੰਪ ਦੀ ਜ਼ਬਰਦਸਤ ਟੱਕਰ ਦੇਖਣ ਨੂੰ ਮਿਲ ਰਹੀ ਹੈ। ਆਓ ਤੁਹਾਨੂੰ ਦੱਸਦੇ ਹਾਂ ਇਨ੍ਹਾਂ ਚੋਣਾਂ ਜੁੜੀਆਂ ਕੁਝ ਅਹਿਮ ਗੱਲਾਂ:- ਅਮਰੀਕਾ ਵਿੱਚ ਹਰ ਚਾਰ ਸਾਲ ਬਾਅਦ ਰਾਸ਼ਟਰਪਤੀ ਦੀਆਂ ਚੋਣਾਂ ਹੁੰਦੀਆਂ ਹਨ। ਇਸ ਵਾਰ ਦੀ ਚੋਣ ਇਸ ਕਰਕੇ ਅਹਿਮ ਹੈ ਕਿਉਂਕਿ ਅਮਰੀਕਾ ਦੇ ਇਤਿਹਾਸ ਵਿੱਚ ਹੁਣ ਤੱਕ ਕੋਈ ਵੀ ਮਹਿਲਾ ਰਾਸ਼ਟਰਪਤੀ ਬਣਨ ਦੀ ਗੱਲ ਤਾਂ ਦੂਰ ਰਾਸ਼ਟਰਪਤੀ ਦੇ ਅਹੁਦੇ ਦੀ ਉਮੀਦਵਾਰ ਵੀ ਨਹੀਂ ਬਣ ਸਕੀ। ਇਸ ਮਿੱਥ ਨੂੰ ਹਿਲੇਰੀ ਕਲਿੰਟਨ ਨੇ ਤੋੜ ਦਿੱਤਾ ਹੈ। ਹਿਲੇਰੀ ਡੈਮੋਕਰੈਟਿਕ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਹੈ। ਅਮਰੀਕਾ ਵਿੱਚ ਰਾਸ਼ਟਰਪਤੀ ਦੀ ਚੋਣ ਕਿਸ ਤਰੀਕੇ ਨਾਲ ਹੁੰਦੀ ਹੈ, ਇਹ ਸਮਝਣਾ ਜ਼ਰੂਰੀ ਹੈ। ਅਸਲ ਵਿੱਚ ਰਾਸ਼ਟਰਪਤੀ ਦੀ ਚੋਣ ਦੇਸ਼ ਦੇ ਵੋਟਰਾਂ ਵੱਲੋਂ ਅਪ੍ਰਤੱਖ ਤਰੀਕੇ ਨਾਲ ਕੀਤੀ ਜਾਂਦੀ ਹੈ। ਭਾਵ ਵੋਟਰ ਇੱਕ ਚੋਣ ਮੰਡਲ ਦੀ ਚੋਣ ਕਰਦੇ ਹਨ ਤੇ ਇਹ ਅੱਗੋਂ ਰਾਸ਼ਟਰਪਤੀ ਦੀ ਚੋਣ ਕਰਦੇ ਹਨ। ਚੋਣ ਤੋਂ ਇਲਾਵਾ ਇਸ ਚੋਣ ਮੰਡਲ ਦਾ ਹੋਰ ਕੋਈ ਕੰਮ ਨਹੀਂ ਹੁੰਦਾ। ਅਮਰੀਕਾ ਕਾਂਗਰਸ ਦੇ ਦੋ ਸਦਨ ਹਨ। ਪ੍ਰਤੀਨਿਧੀ ਹਾਊਸ ਇਸ ਨੂੰ ਹਾਊਸ ਆਫ਼ ਰੀ-ਪ੍ਰੀਜੈਂਟਟਿਵ ਵੀ ਆਖਿਆ ਜਾਂਦਾ ਹੈ। ਇਸ ਦੇ 435 ਮੈਂਬਰ ਹੁੰਦੇ ਹਨ। ਜਦੋਂਕਿ ਦੂਜੇ ਹਾਊਸ ਸੈਨੇਟ ਦੇ 100 ਮੈਂਬਰ ਹੁੰਦੇ ਹਨ। ਕੁਲ ਮਿਲਾ ਕੇ ਇਹ ਅੰਕੜਾ 535 ਦਾ ਬਣਦਾ ਹੈ ਪਰ ਕੋਲੰਬੀਆ ਦਾ ਪ੍ਰਤੀਨਿਧ ਕਾਂਗਰਸ ਦਾ ਮੈਂਬਰ ਨਹੀਂ ਹੁੰਦਾਕਿਉਂਕਿ ਇਸ ਨੂੰ ਸੂਬਾ ਨਹੀਂ ਸਗੋਂ ਜ਼ਿਲ੍ਹਾ ਮੰਨਿਆ ਗਿਆ ਹੈ। ਫਿਰ ਵੀ ਇੱਥੋਂ ਤਿੰਨ ਮੈਂਬਰਾਂ ਨੂੰ ਥਾਂ ਦਿੱਤੀ ਗਈ ਹੈ। ਇਸ ਤਰ੍ਹਾਂ ਚੋਣ ਮੰਡਲ ਦੇ ਮੈਂਬਰਾਂ ਦੀ ਕੁੱਲ ਗਿਣਤੀ 538 ਹੋ ਜਾਂਦੀ ਹੈ। ਇਹ ਮੈਂਬਰ ਹੀ ਰਾਸ਼ਟਰਪਤੀ ਦੀ ਚੋਣ ਕਰਦੇ ਹਨ। ਇਸ ਤਰ੍ਹਾਂ ਜੇਕਰ ਬਹੁਮਤ ਦੇ ਅੰਕੜੇ ਦੀ ਗੱਲ ਕੀਤੀ ਜਾਵੇ ਤਾਂ ਇਹ 270 ਹੈ। ਯਾਨੀ ਰਾਸ਼ਟਰਪਤੀ ਉਹੀ ਹੋਵੇਗਾ ਜੋ 270 ਦਾ ਅੰਕੜਾ ਪਾਰ ਕਰੇਗਾ। ਅਮਰੀਕਾ ਦੇ ਰਾਸ਼ਟਰਪਤੀ ਚੋਣ ਦੀ ਅਹਿਮ ਗੱਲ ਇਹ ਵੀ ਹੈ ਕਿ ਇਸ ਦੀ ਕਦੇ ਵੀ ਮੱਧ ਕਲੀਨ ਚੋਣ ਨਹੀਂ ਹੁੰਦੀ। ਜੇਕਰ ਕਿਸੇ ਕਾਰਨ ਅਹੁਦਾ ਖ਼ਾਲੀ ਹੋ ਵੀ ਗਿਆ ਤਾਂ ਚੋਣ ਤੱਕ ਉਪ ਰਾਸ਼ਟਰਪਤੀ ਹੀ ਰਾਸ਼ਟਰਪਤੀ ਵਜੋਂ ਕੰਮ ਕਰੇਗਾ। ਰਾਸ਼ਟਰਪਤੀ ਦੇ ਨਾਲ ਨਾਲ ਉਪ ਰਾਸ਼ਟਰਪਤੀ ਦੀ ਚੋਣ ਨਾਲ ਨਾਲ ਹੁੰਦੀ ਹੈ। ਸਭ ਤੋਂ ਜ਼ਿਆਦਾ ਵੋਟਾਂ ਪ੍ਰਾਪਤ ਕਰਨ ਵਾਲਾ ਉਮੀਦਵਾਰ ਰਾਸ਼ਟਰਪਤੀ ਤੇ ਦੂਜੇ ਨੰਬਰ ਉੱਤੇ ਰਹਿਣ ਵਾਲਾ ਉਮੀਦਵਾਰ ਉਪ ਰਾਸ਼ਟਰਪਤੀ ਬਣਦਾ ਹੈ। ਦੋਵਾਂ ਹੀ ਪਾਰਟੀਆਂ ਸਭ ਤੋਂ ਪਹਿਲਾਂ ਆਪਣਾ ਉਮੀਦਵਾਰ ਬਾਰੇ ਤੈਅ ਕਰਦੀਆਂ ਹਨ। ਇਹ ਕਾਫ਼ੀ ਲੰਬੀ ਤੇ ਜਟਿਲ ਵਿਧੀ ਹੈ। ਸਾਲ 1840 ਤੋਂ ਰਿਪਬਲਿਕਨ ਤੇ ਡੈਮ੍ਰੋਕ੍ਰਟੈਕਿ ਪੂਰੇ ਦੇਸ਼ ਵਿੱਚ ਸੰਮੇਲਨ ਕਰ ਕੇ ਉਮੀਦਵਾਰਾਂ ਦਾ ਫ਼ੈਸਲਾ ਕਰਦੇ ਹਨ। ਇੱਕ ਗੱਲ ਹੋਰ ਅਮਰੀਕਾ ਵਿੱਚ ਰਾਸ਼ਟਰਪਤੀ ਦਾ ਅਹੁਦਾ ਕੋਈ ਉਮੀਦਵਾਰ ਦੋ ਵਾਰ ਹੀ ਸੰਭਾਲ ਸਕਦਾ ਹੈ। ਤੀਜੀ ਵਾਰ ਉਹ ਚੋਣ ਵੀ ਨਹੀਂ ਲੜ ਸਕਦਾ। ਮੌਜੂਦਾ ਰਾਸ਼ਟਰਪਤੀ ਬਰਾਕ ਓਬਾਮਾ ਲਗਾਤਾਰ ਦੂਜੀ ਵਾਰ ਰਾਸ਼ਟਰਪਤੀ ਦੇ ਅਹੁਦੇ ਉੱਤੇ ਹਨ।