1...ਅਮਰੀਕਾ ਵਿੱਚ ਸਿੱਖ ਭਾਈਚਾਰਾ ਰਾਸ਼ਟਰਪਤੀ ਅਹੁਦੇ ਦੇ ਰਿਪਬਲਿਕਨ ਉਮੀਦਵਾਰ ਡੌਨਲਡ ਟਰੰਪ ਤੋਂ ਖਫਾ ਲੱਗ ਰਿਹਾ ਹੈ। 'ਏ.ਬੀ.ਪੀ. ਨਿਊਜ਼' ਨਾਲ ਗੱਲਬਾਤ ਦੌਰਾਨ ਸਿੱਖਾਂ ਨੇ ਕਿਹਾ ਕਿ ਟਰੰਪ ਦੇ ਕਈ ਬਿਆਨ ਉਨ੍ਹਾਂ ਨੂੰ ਡਰਾਉਂਦੇ ਹਨ। ਇੱਥੋਂ ਤੱਕ ਕਿ ਉਨ੍ਹਾਂ ਆਪਣੀ ਰੈਲੀ ਵਿੱਚੋਂ ਇੱਕ ਸਿੱਖ ਨੂੰ ਵੀ ਬਾਹਰ ਕੱਢ ਦਿੱਤਾ ਸੀ। ਇਸ ਤੋਂ ਇਲਾਵਾ ਸਿੱਖਾਂ ਨੇ ਟਰੰਪ ਦੇ ਉਸ ਬਿਆਨ 'ਤੇ ਵੀ ਇਤਰਾਜ਼ ਜਤਾਇਆ ਜਿਸ ਵਿੱਚ ਉਹ ਭਾਰਤ ਤੇ ਹਿੰਦੂਆਂ ਨਾਲ ਪਿਆਰ ਦੀ ਗੱਲ ਕਰਦੇ ਹਨ। ਸਿੱਖਾਂ ਮੁਤਾਬਕ ਟਰੰਪ ਕਿਤੇ ਵੀ ਸਿੱਖਾਂ ਦਾ ਜ਼ਿਕਰ ਨਹੀਂ ਕਰਦੇ।

2...ਅਮਰੀਕਾ ਵਿੱਚ ਜਾਂਚ ਏਜੰਸੀ ਐਫ.ਬੀ.ਆਈ. ਨੂੰ ਹਿਲੇਰੀ ਕਲਿੰਟਨ ਦੇ ਈਮੇਲਜ਼ ਦੀ ਨਵੀਂ ਖੇਪ ਵਿੱਚ ਕਿਸੇ ਵੀ ਤਰ੍ਹਾਂ ਦੀ ਅਪਰਾਧਕ ਗੱਲ ਦਾ ਕੋਈ ਸਬੂਤ ਨਹੀਂ ਮਿਲਿਆ। ਏਜੰਸੀ ਨੇ ਗੁਪਤ ਜਾਣਕਾਰੀ ਲੀਕ ਕਰਨ ਦੇ ਮਾਮਲੇ ਵਿੱਚ ਹਿਲੇਰੀ ਨੂੰ ਕਲੀਨ ਚਿੱਟ ਦੇ ਦਿੱਤੀ ਹੈ।

3...ਅਮਰੀਕਾ ਵਿੱਚ ਚੋਣਾਂ ਦਾ ਮਾਹੌਲ ਭਖਿਆ ਹੋਇਆ ਹੈ। ਅੱਠ ਨਵੰਬਰ ਨੂੰ ਰਾਸ਼ਟਰਪਤੀ ਅਹੁਦੇ ਲਈ ਚੋਣਾਂ ਹੋਣੀਆਂ ਹਨ। ਇਨ੍ਹਾਂ ਚੋਣਾਂ ਨੂੰ ਕਈ ਪਹਿਲੂਆਂ ਤੋਂ ਇਤਿਹਾਸਕ ਮੰਨਿਆ ਜਾ ਰਿਹਾ ਹੈ। ਦੋਵੇਂ ਉਮੀਦਵਾਰਾਂ ਵਿੱਚ ਜ਼ਬਰਸਦਤ ਟੱਕਰ ਦੀ ਉਮੀਦ ਹੈ।

4...ਪਾਕਿਸਤਾਨ ਵਿੱਚ ਰਹਿਣ ਵਾਲੇ ਸਿੱਖਾਂ ਨੇ ਕਰਾਚੀ ਵਿੱਚ ਇਕੱਠੇ ਹੋ ਕੇ ਸਰਕਾਰ ਨੂੰ ਆਨੰਦ ਮੈਰਿਜ ਐਕਟ ਲਾਗੂ ਕਰਨ ਦੀ ਮੰਗ ਕੀਤੀ। ਸਿੱਖਾਂ ਨੇ ਸਰਕਾਰ ਵਿਰੁੱਧ ਪ੍ਰਦਰਸ਼ਨ ਵੀ ਕੀਤਾ। ਸਰਕਾਰ ਵੱਲੋਂ 2007 ਤੋਂ ਸਿੱਖ ਆਨੰਦ ਮੈਰਿਜ ਐਕਟ ਲਾਗੂ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਇੱਥੇ ਕਿਸੇ ਵੀ ਸਿੱਖ ਨੂੰ ਅਜੇ ਤੱਕ ਆਪਣੇ ਵਿਆਹ ਦਾ ਸਰਟੀਫਿਕੇਟ ਹਾਸਲ ਨਹੀਂ ਹੋਇਆ।

5...“ਬੁੱਕਰ ਪੁਰਸਕਾਰ” ਜੇਤੂ ਭਾਰਤੀ ਮੂਲ ਦੇ ਲੇਖਕ ਸਲਮਾਨ ਰਸ਼ੀਦ ਨੇ ਰਾਸ਼ਟਰਪਤੀ ਅਹੁਦੇ ਦੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਲਡ ਟਰੰਪ ਨੂੰ “ਯੋਨ ਸ਼ਿਕਾਰੀ” ਕਰਾਰ ਦਿੱਤਾ ਹੈ। ਉਨ੍ਹਾਂ ਅਮਰੀਕੀਆਂ ਨੂੰ ਯੋਗ ਰਾਸ਼ਟਰਪਤੀ ਚੁਣਨ ਦੀ ਸਲਾਹ ਦਿੱਤੀ ਹੈ। ਸਾਹਿਤਕ ਵੈੱਬਸਾਈਟ “ਲਿਥੂਬ” ਉੱਤੇ ਪਾਏ ਆਪਣੇ ਪੋਸਟ ਵਿੱਚ ਰਸ਼ੀਦ ਨੇ ਆਖਿਆ ਹੈ ਕਿ ਟਰੰਪ ਯੌਨ ਸ਼ਿਕਾਰੀ ਹਨ।

6...ਅਮਰੀਕਾ ਦੇ ਵੈਸਟ ਵਰਜੀਨੀਆ ਵਿੱਚ ਇੱਕ ਮਾਂ 'ਤੇ ਆਪਣੀ ਤਿੰਨ ਸਾਲ ਦੀ ਬੱਚੀ ਦੇ ਕਤਲ ਦਾ ਇਲਜ਼ਾਮ ਹੈ। ਪੁਲਿਸ ਮੁਤਾਬਕ ਮੁਲਜ਼ਮ ਮਾਂ ਨੇ ਪੰਜ ਸਾਲ ਤੱਕ ਇਹ ਗੱਲ ਲੁਕੋ ਕੇ ਰੱਖੀ ਤੇ ਬੱਚੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਾਈ। ਹਾਲਾਂਕਿ ਪੁਲਿਸ ਨੂੰ ਬੱਚੀ ਦੀ ਲਾਸ਼ ਨਹੀਂ ਮਿਲੀ।

7...ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਅੱਜ ਆਪਣੀ ਤਿੰਨ ਦਿਨਾਂ ਦੌਰੇ ਲਈ ਭਾਰਤ ਪਹੁੰਚੀ। ਇਸ ਦੌਰੇ ਦਾ ਮਕਸਦ ਵਪਾਰ, ਨਿਵੇਸ਼, ਰੱਖਿਆ ਤੇ ਸੁਰੱਖਿਆ ਦੇ ਖੇਤਰ ਵਿੱਚ ਦੋਹਾਂ ਦੇਸ਼ਾਂ ਦੇ ਸਬੰਧਾਂ ਨੂੰ ਮਜ਼ਬੂਤ ਕਰਨਾ ਹੈ।

9...ਇਰਾਕ ਦੇ ਸਲਾਹੂਦੀਨ ਵਿੱਚ ਐਤਵਾਰ ਨੂੰ ਦੋਹਰੇ ਬੰਬ ਵਿਸਫੋਟ ਤੇ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ 43 ਲੋਕਾਂ ਦੀ ਮੌਤ ਹੋ ਗਈ ਤੇ 40 ਹੋਰ ਜ਼ਖਮੀ ਹੋ ਗਏ। ਸੂਤਰਾਂ ਮੁਤਾਬਕ ਧਮਾਕਿਆਂ ਨਾਲ ਭਾਰੀ ਨੁਕਸਾਨ ਹੋਇਆ।